ਕੇਨਰਾ ਬੈਂਕ ਨੇ ਕਰਜ਼ ਦਰਾਂ 'ਚ ਕੀਤੀ ਕਟੌਤੀ, EMI 'ਚ ਹੋਵੇਗੀ ਕਮੀ

Saturday, Jun 06, 2020 - 04:42 PM (IST)

ਕੇਨਰਾ ਬੈਂਕ ਨੇ ਕਰਜ਼ ਦਰਾਂ 'ਚ ਕੀਤੀ ਕਟੌਤੀ, EMI 'ਚ ਹੋਵੇਗੀ ਕਮੀ

ਮੁੰਬਈ— ਸਰਕਾਰੀ ਖੇਤਰ ਦੇ ਕੇਨਰਾ ਬੈਂਕ ਨੇ ਰੇਪੋ ਲਿੰਕਡ ਤੇ ਐੱਮ. ਸੀ. ਐੱਲ. ਆਰ. ਆਧਾਰਿਤ ਕਰਜ਼ ਦਰਾਂ 'ਚ ਕਟੌਤੀ ਕਰ ਦਿੱਤੀ ਹੈ। ਇਸ ਨਾਲ ਤੁਹਾਡੀ ਈ. ਐੱਮ. ਆਈ. ਜਲਦ ਹੀ ਘੱਟ ਹੋਮ ਜਾ ਰਹੀ ਹੈ। ਬੈਂਕ ਵੱਲੋਂ ਰੇਪੋ ਲਿੰਕਡ ਦਰਾਂ 'ਚ 0.40 ਫੀਸਦੀ ਤੇ ਐੱਮ. ਸੀ. ਐੱਲ. ਆਰ. 'ਚ 0.20 ਫੀਸਦੀ ਤੱਕ ਦੀ ਕਮੀ ਕੀਤੀ ਗਈ ਹੈ, ਜੋ 7 ਜੂਨ 2020 ਤੋਂ ਪ੍ਰਭਾਵੀ ਹੋ ਜਾਵੇਗੀ।

ਬੈਂਕ ਨੇ ਰੈਗੂਲੇਟਰੀ ਫਾਈਲਿੰਗ 'ਚ ਜਾਣਕਾਰੀ ਦਿੱਤੀ ਕਿ ਉਸ ਨੇ ਰੇਪੋ ਲਿੰਕਡ ਲੈਂਡਿੰਗ ਰੇਟ (ਆਰ. ਐੱਲ. ਐੱਲ. ਆਰ.) 7.30 ਫੀਸਦੀ ਤੋਂ ਘਟਾ ਕੇ ਹੁਣ 6.90 ਫੀਸਦੀ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਬੈਂਕ 1 ਅਕਤੂਬਰ 2019 ਤੋਂ ਨਿੱਜੀ ਜਾਂ ਪ੍ਰਚੂਨ ਕਰਜ਼ ਅਤੇ ਐੱਮ. ਐੱਸ. ਐੱਮ. ਈ. ਲਈ ਨਵੇਂ ਫਲੋਟਿੰਗ ਰੇਟ ਨੂੰ ਬਾਹਰੀ ਬੈਂਚਮਾਰਕ ਨਾਲ ਜੋੜ ਰਹੇ ਹਨ। ਜ਼ਿਆਦਾਤਰ ਬੈਂਕ ਰੇਪੋ ਰੇਟ ਨੂੰ ਬਾਹਰੀ ਬੈਂਚਮਾਰਕ ਦੇ ਤੌਰ 'ਤੇ ਇਸਤੇਮਾਲ ਕਰ ਰਹੇ ਹਨ। ਰੇਪੋ ਰੇਟ ਉਹ ਵਿਆਜ ਦਰ ਹੈ ਜਿਸ 'ਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਪਾਰਕ ਬੈਂਕਾਂ ਨੂੰ ਰੋਜ਼ਾਨਾ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਉਧਾਰ ਦਿੰਦਾ ਹੈ।
ਕੇਨਰਾ ਬੈਂਕ ਨੇ ਐੱਮ. ਸੀ. ਐੱਲ. ਆਰ. ਦਰਾਂ 'ਚ ਵੀ ਕਟੌਤੀ ਕੀਤੀ ਹੈ। ਇਕ ਸਾਲ ਦਾ ਐੱਮ. ਸੀ. ਐੱਲ. ਆਰ. ਹੁਣ 7.65 ਫੀਸਦੀ ਹੋਵੇਗਾ, ਜੋ ਪਹਿਲਾਂ 7.85 ਫੀਸਦੀ ਸੀ।


author

Sanjeev

Content Editor

Related News