ਕੇਨਰਾ ਬੈਂਕ ਨੇ ਕੋਵਿਡ ਮਹਾਮਾਰੀ ਨਾਲ ਲੜਾਈ ਦਰਮਿਆਨ ਤਿੰਨ ਕਰਜ਼ਾ ਯੋਜਨਾਵਾਂ ਪੇਸ਼ ਕੀਤੀਆਂ

05/28/2021 5:29:02 PM

ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੇ ਕੇਨਰਾ ਬੈਂਕ ਨੇ ਸ਼ੁੱਕਰਵਾਰ ਨੂੰ ਮਹਾਮਾਰੀ ਖਿਲਾਫ ਲੜਾਈ ਦਰਮਿਆਨ ਤਿੰਨ ਕਰਜ਼ਾ ਯੋਜਨਾਵਾਂ ਦੀ ਪੇਸ਼ਕਸ਼ ਕੀਤੀ, ਜੋ ਸਿਹਤ ਸੇਵਾ ਕਾਰੋਬਾਰ ਅਤੇ ਨਿੱਜੀ ਕਰਜ਼ੇ ਨਾਲ ਸਬੰਧਤ ਹਨ। ਕੇਨਰਾ ਮੈਡੀਕਲ ਸਿਹਤ ਦੇਖਭਾਲ ਕਰਜ਼ਾ ਸਹੂਲਤ ਦੇ ਤਹਿਤ ਰਜਿਸਟਰਡ ਹਸਪਤਾਲਾਂ, ਨਰਸਿੰਗ ਹੋਮ, ਡਾਇਗਨੋਸਟਿਕ ਕੇਂਦਰ ਅਤੇ ਸਿਹਤ ਬੁਨਿਆਦੀ ਢਾਂਚਾ ਖੇਤਰ ਦੀਆਂ ਹੋਰ ਸਾਰੀਆਂ ਇਕਾਈਆਂ ਨੂੰ 10 ਲੱਖ ਰੁਪਏ ਤੋਂ ਲੈ ਕੇ 50 ਕਰੋੜ ਰੁਪਏ ਤੱਕ ਦੇ ਕਰਜ਼ੇ ਦੀ ਪੇਸ਼ਕਸ਼ ਕੀਤੀ ਜਾਏਗੀ।

ਕੇਨਰਾ ਬੈਂਕ ਨੇ ਇਕ ਵਿਗਿਆਪਨ ’ਚ ਕਿਹਾ ਕਿ ਰਿਆਇਤੀ ਵਿਆਜ ਦਰ ’ਤੇ ਦਿੱਤੇ ਜਾਣ ਵਾਲੇ ਕਰਜ਼ੇ ਦੀ ਮਿਆਦ 10 ਸਾਲ ਹੋਵੇਗੀ, ਜਿਸ ’ਚ 18 ਮਹੀਨੇ ਤੱਕ ਦੀ ਵਾਧੂ ਮੋਹਲਤ ਵੀ ਹੋਵੇਗੀ। ਕੇਨਰਾ ਜੀਵਨਰੇਖਾ ਸਿਹਤ ਦੇਖਭਾਲ ਕਾਰੋਬਾਰੀ ਕਰਜ਼ਾ ਸਹੂਲਤ ਦੇ ਤਹਿਤ ਰਜਿਸਟਰਡ ਹਸਪਤਾਲਾਂ ਅਤੇ ਨਰਸਿੰਗ ਹੋਮ ਜਾਂ ਹੋਰ ਕੇਂਦਰਾਂ ਨੂੰ ਮੈਡੀਕਲ ਆਕਸੀਜਨ, ਆਕਸੀਜਨ ਸਿਲੰਡਰ ਅਤੇ ਆਕਸੀਜਨ ਕੰਸਨਟ੍ਰੇਟਰ ਵਰਗੇ ਸਿਹਤ ਉਤਪਾਦਾਂ ਦੇ ਨਿਰਮਾਣ ਅਤੇ ਸਪਲਾਈ ਲਈ ਰਿਆਇਤੀ ਵਿਆਜ ਦਰ ’ਤੇ ਦੋ ਕਰੋੜ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਏਗਾ।


Harinder Kaur

Content Editor

Related News