ਪਲਾਸਟਿਕ ਖਿਲਾਫ ਮੁਹਿੰਮ ਨਾਲ ਪੇਪਰ ਉਦਯੋਗ ਸਾਹਮਣੇ ਵੱਡਾ ਮੌਕਾ : ਆਈ. ਪੀ. ਐੱਮ. ਏ.

Saturday, Dec 07, 2019 - 11:29 PM (IST)

ਪਲਾਸਟਿਕ ਖਿਲਾਫ ਮੁਹਿੰਮ ਨਾਲ ਪੇਪਰ ਉਦਯੋਗ ਸਾਹਮਣੇ ਵੱਡਾ ਮੌਕਾ : ਆਈ. ਪੀ. ਐੱਮ. ਏ.

ਨਵੀਂ ਦਿੱਲੀ (ਯੂ. ਐੱਨ. ਆਈ.)-ਸਿੰਗਲ ਯੂਜ਼ ਪਲਾਸਟਿਕ ਖਿਲਾਫ ਸਰਕਾਰ ਦੀ ਮੁਹਿੰਮ ਅਤੇ ਨਵੀਂ ਤਕਨੀਕ ਕਾਰਣ ਪੇਪਰ ਉਦਯੋਗ ਸਾਹਮਣੇ ਇਕ ਵਾਰ ਫਿਰ ਆਪਣੀ ਪਹੁੰਚ ਦਖ਼ਲ ਬਣਾਉਣ ਦਾ ਨਵਾਂ ਮੌਕਾ ਸਾਹਮਣੇ ਆਇਆ ਹੈ। ਇੰਡੀਅਨ ਪੇਪਰ ਮੈਨੂਫੈਕਚਰਰ ਐਸੋਸੀਏਸ਼ਨ (ਆਈ. ਪੀ. ਐੱਮ. ਏ.) ਦੇ ਉਪ ਪ੍ਰਧਾਨ ਤੇ ਸੈਂਚੁਰੀ ਪੇਪਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੇ. ਪੀ. ਨਾਰਾਇਣ ਨੇ ਕਿਹਾ ਕਿ ਪੇਪਰ ਉਦਯੋਗ ਤਬਦੀਲੀ ਦੇ ਦੌਰ ’ਚੋਂ ਲੰਘ ਰਿਹਾ ਹੈ। ਹੁਣ ਤਕਨੀਕ ਤਬਦੀਲੀ ਕਾਰਣ ਇਹ ਉਦਯੋਗ ਘੱਟ ਬਿਜਲੀ ਅਤੇ ਪਾਣੀ ਦੀ ਵਰਤੋਂ ਕਰਦਾ ਹੈ। ਰੀਸਾਈਕਲ ਪੇਪਰ ਦੇ ਉਤਪਾਦਨ ਦੀ ਲਾਗਤ ਰੀਸਾਈਕਲ ਪਲਾਸਟਿਕ ਦੇ ਮੁਕਾਬਲੇ 30 ਤੋਂ 40 ਫ਼ੀਸਦੀ ਘੱਟ ਹੈ।

ਉਨ੍ਹਾਂ ਕਿਹਾ, ‘‘ਬਿਹਤਰ ਗੁਣਵੱਤਾ ਵਾਲੇ ਪੈਕੇਜਿੰਗ ਉਤਪਾਦਾਂ ਦੀ ਲੋੜ ਅਤੇ ਹੋਰ ਕਾਗਜ਼ ਉਤਪਾਦਾਂ ਜਿਵੇਂ ਟਿਸ਼ੂ ਪੇਪਰ, ਫਿਲਟਰ ਪੇਪਰ, ਟੀ ਬੈਗ, ਕਾਰਡ ਬੋਰਡ ਆਦਿ ਦੀ ਮੰਗ ਆਉਣ ਵਾਲੇ ਸਾਲਾਂ ’ਚ ਭਾਰਤ ’ਚ ਪੇਪਰ ਅਤੇ ਪੇਪਰ ਤੋਂ ਬਣੇ ਉਤਪਾਦਾਂ ਦੇ ਬਾਜ਼ਾਰ ਨੂੰ ਰਫ਼ਤਾਰ ਦੇਵੇਗੀ। ਦਿਲਚਸਪ ਗੱਲ ਇਹ ਹੈ ਕਿ ਪੇਪਰ ਉਦਯੋਗ ਦਾ ਧਿਆਨ ਵੀ ਵਾਤਾਵਰਣ ਦੇ ਜ਼ਿਆਦਾ ਅਨੁਕੂਲ ਸਾਮਾਨ ਅਤੇ ਤਕਨੀਕ ਵੱਲ ਵਧ ਰਿਹਾ ਹੈ।’’

ਸ਼੍ਰੀ ਨਾਰਾਇਣ ਨੇ ਕਿਹਾ ਕਿ ਪੇਪਰ ਉਦਯੋਗ ਲਈ ਇਕ ਵੱਡਾ ਮੌਕਾ ਹੈ ਕਿਉਂਕਿ ਭਾਰਤ ’ਚ ਸਿੰਗਲ ਯੂਜ਼ ਪਲਾਸਟਿਕ ਬਾਜ਼ਾਰ 80,000 ਕਰੋਡ਼ ਰੁਪਏ ਦੇ ਕਰੀਬ ਹੈ। ਇਸ ਬਾਜ਼ਾਰ ’ਤੇ ਪੇਪਰ ਉਦਯੋਗ ਦਾ ਕਬਜ਼ਾ ਹੋ ਸਕਦਾ ਹੈ। ਇਸ ਤੋਂ ਇਲਾਵਾ ਪੇਪਰ ਉਦਯੋਗ ਦੀ ਕੌਮਾਂਤਰੀ ਮੁਕਾਬਲੇਬਾਜ਼ੀ ਵਧ ਰਹੀ ਹੈ। ਨਵੇਂ ਉਤਪਾਦਾਂ ’ਚ ਨਵੀਨਤਾ ਦੇ ਨਾਲ ਸਥਿਰ ਕੱਚੇ ਮਾਲ ਦੀਆਂ ਕੀਮਤਾਂ ਉੱਦਮੀਆਂ ਨੂੰ ਜ਼ਿਆਦਾ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨਗੀਆਂ।

ਹਾਈਵ ਇੰਡੀਆ ਦੇ ਨਿਰਦੇਸ਼ਕ ਸੰਜੀਵ ਬਤਰਾ ਨੇ ਕਿਹਾ ਕਿ ਮੌਲਿਕ ਅਤੇ ਤਕਨੀਕੀ ਕ੍ਰਾਂਤੀ ਦੇ ਕਾਰਣ ਅੱਜ ਅਸੀਂ 100 ਫ਼ੀਸਦੀ ਪੇਪਰ ਦਾ ਉਤਪਾਦਨ ਕਰਦੇ ਹਾਂ, ਉਹ ਨਵਿਆਉਣਯੋਗ ਅਤੇ ਬਾਇਓਡਿਗ੍ਰੇਡੇਬਲ ਹੈ। ਅੱਜ ਕਾਗਜ਼ ਦੀ ਵਰਤੋਂ ਨੂੰ ਵਾਤਾਵਰਣ ’ਤੇ ਉਲਟ ਪ੍ਰਭਾਵ ਦੇ ਰੂਪ ’ਚ ਨਹੀਂ ਮੰਨਿਆ ਜਾ ਰਿਹਾ ਹੈ। ਸਿੱਖਿਆ ’ਚ ਕਾਗਜ਼ ਦੀ ਵਰਤੋਂ ਨੂੰ ਵੀ ਫਿਰ ਤੋਂ ਮਹੱਤਵ ਦਿੱਤਾ ਜਾ ਰਿਹਾ ਹੈ। ਐੱਫ. ਐੱਮ. ਸੀ. ਜੀ., ਖੁਰਾਕੀ ਵੰਡ ਅਤੇ ਈ-ਕਾਮਰਸ ਕੰਪਨੀਆਂ ਦੇ ਜ਼ਿੰਮੇਵਾਰ ਕਾਰੋਬਾਰੀ ਵਿਸ਼ੇਸ਼ ਰੂਪ ਨਾਲ ਰੀਸਾਈਕਲਿੰਗ ਪੇਪਰ ਦੀ ਵਰਤੋਂ ਵਧਾਉਣ ਅਤੇ ਆਪਣੀ ਨਿਯਮਿਤ ਪੈਕਿੰਗ ਜ਼ਰੂਰਤਾਂ ਨਾਲ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਖਤਮ ਕਰਨ ਲਈ ਸਰਵੋਤਮ ਕੋਸ਼ਿਸ਼ ਕਰ ਰਹੇ ਹਨ।


author

Karan Kumar

Content Editor

Related News