ਮਿੱਲਾਂ ਨੂੰ ਰਾਹਤ, ਈਥਾਨੋਲ ਹੋਵੇਗਾ ਮਹਿੰਗਾ, ਕੈਬਨਿਟ ਨੇ ਦਿੱਤੀ ਹਰੀ ਝੰਡੀ
Wednesday, Jun 27, 2018 - 01:28 PM (IST)

ਨਵੀਂ ਦਿੱਲੀ— ਕੇਂਦਰੀ ਕੈਬਨਿਟ ਨੇ ਈਥਾਨੋਲ ਦੀ ਕੀਮਤ ਵਧਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਮੌਜੂਦਾ ਸਾਲ ਲਈ ਸਰਕਾਰ ਨੇ ਈਥਾਨੋਲ ਦੀ ਕੀਮਤ 3 ਰੁਪਏ ਪ੍ਰਤੀ ਲੀਟਰ ਵਧਾਉਣ ਦੀ ਮਨਜ਼ੂਰੀ ਦਿੱਤੀ ਹੈ। ਫਿਲਹਾਲ ਇਸ ਦੀ ਕੀਮਤ 40.85 ਰੁਪਏ ਲੀਟਰ ਹੈ। 2017-18 ਦੇ ਸੀਜ਼ਨ 'ਚ ਗੰਨੇ ਦੀ ਬੰਪਰ ਫਸਲ ਦੀ ਵਜ੍ਹਾ ਨਾਲ ਕੀਮਤਾਂ 'ਚ ਗਿਰਾਵਟ ਚੱਲ ਰਹੀ ਹੈ।
ਖੰਡ ਇੰਡਸਟਰੀ ਨੇ ਈਥਾਨੋਲ ਕੀਮਤਾਂ 'ਚ ਵਾਧੇ ਦੀ ਮੰਗ ਕੀਤੀ ਸੀ, ਤਾਂ ਕਿ ਨਕਦੀ ਸੰਕਟ ਨਾਲ ਜੂਝ ਰਹੀਆਂ ਮਿੱਲਾਂ ਨੂੰ ਰਾਹਤ ਮਿਲ ਸਕੇ ਅਤੇ ਉਹ ਗੰਨੇ ਦੇ ਬਕਾਇਆ ਦਾ ਭੁਗਤਾਨ ਕਰ ਸਕਣ। ਤੇਲ ਮਾਰਕੀਟਿੰਗ ਕੰਪਨੀਆਂ ਪੈਟਰੋਲ 'ਚ ਮਿਸ਼ਰਣ ਲਈ ਖੰਡ ਮਿੱਲਾਂ ਤੋਂ ਈਥਾਨੋਲ ਖਰੀਦਦੀਆਂ ਹਨ। ਇਸ ਦੇ ਮੱਦੇਨਜ਼ਰ 2017-18 ਦੇ ਸੀਜ਼ਨ (ਅਕਤੂਬਰ-ਸਤੰਬਰ) ਦੌਰਾਨ ਮਿੱਲਾਂ ਨੂੰ 5,000 ਕਰੋੜ ਰੁਪਏ ਦੀ ਕਮਾਈ ਹੋਣ ਦੀ ਉਮੀਦ ਹੈ।
ਈਥਾਨੋਲ ਦੀਆਂ ਕੀਮਤਾਂ ਪੈਟਰੋਲੀਅਮ ਮੰਤਰਾਲੇ ਵੱਲੋਂ ਹੋਰ ਸੰਬੰਧਤ ਵਿਭਾਗਾਂ ਨਾਲ ਵਿਚਾਰ-ਵਟਾਂਦਰਾ ਕਰਕੇ ਤੈਅ ਕੀਤੀਆਂ ਜਾਂਧੀਆਂ ਹਨ। ਸਾਲ 2003 'ਚ ਪੈਟਰੋਲ 'ਚ 5 ਫੀਸਦੀ ਈਥਾਨੋਲ ਮਿਸ਼ਰਣ ਸ਼ੁਰੂ ਕੀਤਾ ਗਿਆ ਸੀ। ਹੁਣ ਸਰਕਾਰ ਦਾ ਮਕਸਦ ਪੈਟਰੋਲ 'ਚ 10 ਫੀਸਦੀ ਈਥਾਨੋਲ ਮਿਲਾਉਣ ਦਾ ਹੈ। ਉਦਯੋਗ ਸੰਗਠਨ ਇਸਮਾ ਮੁਤਾਬਕ ਇਸ ਲਈ 313 ਕਰੋੜ ਲੀਟਰ ਈਥਾਨੋਲ ਦੀ ਜ਼ਰੂਰਤ ਹੋਵੇਗੀ। ਮਿੱਲਾਂ ਨੇ ਇਸ ਵਾਰ ਲਈ 113 ਕਰੋੜ ਲੀਟਰ ਈਥਾਨੋਲ ਦੀ ਸਪਲਾਈ ਦਾ ਠੇਕਾ ਕੀਤਾ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
