ਬੈਜੂਸ ਨੂੰ 1.2 ਅਰਬ ਡਾਲਰ ਦੇ ਕਰਜ਼ੇ ਦਾ ਪੁਨਰਗਠਨ ਕਰਨ ''ਤੇ ਲੱਗਾ ਝਟਕਾ

Friday, Jun 02, 2023 - 04:26 PM (IST)

ਬੈਜੂਸ ਨੂੰ 1.2 ਅਰਬ ਡਾਲਰ ਦੇ ਕਰਜ਼ੇ ਦਾ ਪੁਨਰਗਠਨ ਕਰਨ ''ਤੇ ਲੱਗਾ ਝਟਕਾ

ਬਿਜ਼ਨੈੱਸ ਡੈਸਕ: ਪ੍ਰਮੁੱਖ ਐਡਟੈਕ ਕੰਪਨੀ ਬੈਜੂਸ (Byju's) ਦੇ ਕਰਜ਼ਦਾਤਾਵਾਂ ਨੇ ਆਪਣੇ 1.2 ਅਰਬ ਡਾਲਰ ਦੇ ਕਰਜ਼ੇ ਨੂੰ ਪੁਨਰਗਠਨ ਕਰਨ ਦੇ ਲਈ ਗੱਲਬਾਤ ਤੋਂ ਪਿੱਛੇ ਕਦਮ ਕਰ ਲਏ ਹਨ। ਇਹ ਭਾਰਤ ਦੇ ਸਭ ਤੋਂ ਕੀਮਤੀ ਸਟਾਰਟਅੱਪ ਲਈ ਇੱਕ ਵੱਡਾ ਝਟਕਾ ਹੈ। ਸੂਤਰਾਂ ਅਨੁਸਾਰ ਰਿਣਦਾਤਿਆਂ ਦੇ ਅਦਾਲਤ ਵਿਚ ਜਾਣ ਤੋਂ ਬਾਅਦ ਇਸ ਮੁੱਦੇ 'ਤੇ ਗੱਲਬਾਤ ਖ਼ਤਮ ਹੋ ਗਈ ਹੈ। ਉਸ ਨੇ ਦੋਸ਼ ਲਾਇਆ ਕਿ ਕੰਪਨੀ ਨੇ ਜੋ 50 ਕਰੋੜ ਡਾਲਰ ਇਕੱਠੇ ਕੀਤੇ, ਉਸ ਦੇ ਬਾਰੇ ਉਹਨਾਂ ਨੇ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਹੀਂ ਦਿੱਤੀ। ਰਿਣਦਾਤਾ ਹੁਣ ਮਿਆਦੀ ਲੋਨ ਬੀ ਲਈ ਬੈਜਸ ਦੀਆਂ ਪ੍ਰਤੀਭੂਤੀਆਂ ਨੂੰ ਵੇਚ ਸਕਦੇ ਹਨ। ਬੈਜੂਸ ਨੂੰ 5 ਜੂਨ ਤੱਕ ਵਿਆਜ ਦਾ ਭੁਗਤਾਨ ਕਰਨਾ ਹੋਵੇਗਾ।

ਸੂਤਰਾਂ ਅਨੁਸਾਰ ਬੈਜੂਸ ਦੇ ਲਈ ਇਹ ਇੱਕ ਨਵੀਂ ਚੁਣੌਤੀ ਹੈ, ਕਿਉਂਕਿ ਉਸਨੇ ਵਿਆਜ ਦਰ ਵਿੱਚ ਵਾਧਾ ਕਰਕੇ 2026 ਵਿੱਚ ਬਕਾਇਆ 1.2 ਅਰਬ ਡਾਲਰ ਦੇ ਮਿਆਦੀ ਕਰਜ਼ੇ ਦਾ ਪੁਨਰਗਠਨ ਕਰਨ ਦਾ ਪ੍ਰਸਤਾਵ ਰੱਖਿਆ ਹੈ। ਜੇਕਰ ਕੰਪਨੀ ਆਪਣੇ ਨਕਦ ਭੰਡਾਰ ਤੋਂ ਵਿਆਜ ਦਾ ਭੁਗਤਾਨ ਕਰਨ ਵਿੱਚ ਅਸਮਰੱਥ ਰਹਿੰਦੀ ਹੈ, ਤਾਂ ਲੈਣਦਾਰ ਉਸ 'ਤੇ 50 ਤੋਂ 80 ਕਰੋੜ ਡਾਲਰ ਦੀ ਅਮਰੀਕੀ ਜਾਇਦਾਦ ਵੇਚ ਕੇ ਅੰਸ਼ਕ ਭੁਗਤਾਨ ਕਰਨ ਲਈ ਦਬਾਅ ਪਾ ਸਕਦਾ ਹੈ।

ਬੈਜੂਸ ਦੇ ਇਕ ਬੁਲਾਰੇ ਨੇ ਕਿਹਾ ਕਿ, “ਉਧਾਰ ਲਈ ਗਈ ਰਕਮ ਦਾ ਤਬਾਦਲਾ ਕਰਜ਼ੇ ਦੇ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਵਿੱਚ ਕੀਤਾ ਗਿਆ ਸੀ ਅਤੇ ਇਸ ਵਿੱਚ ਕੋਈ ਉਲੰਘਣਾ ਨਹੀਂ ਹੋਈ।” ਬੁਲਾਰੇ ਨੇ ਕਿਹਾ, “ਇਥੋਂ ਤੱਕ ਕਿ ਲੈਣਦਾਰਾਂ ਨੇ ਵੀ ਇਹ ਦੋਸ਼ ਨਹੀਂ ਲਗਾਇਆ ਹੈ ਕਿ ਇਹ ਤਬਾਦਲਾ ਇਕਰਾਰਨਾਮੇ ਦੀਆਂ ਮੌਜੂਦਾ ਸ਼ਰਤਾਂ ਦੇ ਅਨੁਸਾਰ ਨਹੀਂ ਸੀ।” 


author

rajwinder kaur

Content Editor

Related News