Byju''s ਦੇ ਕਰਮਚਾਰੀਆਂ ਨੂੰ ਅਜੇ ਤੱਕ ਨਹੀਂ ਮਿਲੀ ਨਵੰਬਰ ਦੀ ਤਨਖਾਹ, ਕੰਪਨੀ ਨੇ ਦੇਰੀ ਦਾ ਦੱਸਿਆ ਇਹ ਕਾਰਨ

12/03/2023 2:27:37 PM

ਮੁੰਬਈ - ਸਿੱਖਿਆ ਖੇਤਰ ਦੀ ਮਸ਼ਹੂਰ ਸਟਾਰਟਅਪ ਕੰਪਨੀ Byju's ਇੱਕ ਤੋਂ ਬਾਅਦ ਇੱਕ ਨਵੀਆਂ ਮੁਸ਼ਕਲਾਂ ਵਿੱਚ ਘਿਰਦੀ ਜਾ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਵਿਵਾਦਾਂ ਦਾ ਸਾਹਮਣਾ ਕਰ ਰਹੀ ਇਹ ਕੰਪਨੀ ਹੁਣ ਆਪਣੇ ਕਈ ਕਰਮਚਾਰੀਆਂ ਨੂੰ ਤਨਖਾਹਾਂ ਦੇਣ 'ਚ ਦੇਰੀ ਕਾਰਨ ਸੁਰਖੀਆਂ 'ਚ ਹੈ। ਖਬਰਾਂ ਹਨ ਕਿ ਬਈਜੂ ਦੇ ਇਕ ਹਜ਼ਾਰ ਦੇ ਕਰੀਬ ਕਰਮਚਾਰੀਆਂ ਨੂੰ ਨਵੰਬਰ ਮਹੀਨੇ ਦੀ ਤਨਖਾਹ ਵਿਚ ਦੇਰੀ ਹੋਈ ਹੈ ਅਤੇ ਹੁਣ ਤੱਕ ਨਹੀਂ ਮਿਲੀ।

ਇਹ ਵੀ ਪੜ੍ਹੋ :   ਅਮਰੀਕਾ 'ਚ ਭਾਰਤੀ ਵਿਦਿਆਰਥੀ 'ਤੇ ਤਸ਼ੱਦਦ, 7 ਮਹੀਨੇ ਤੱਕ ਬੰਦੀ ਬਣਾ ਕੇ ਕੀਤੀ ਕੁੱਟਮਾਰ

ਸੋਮਵਾਰ ਤੱਕ ਮਿਲ ਸਕਦੀ ਹੈ ਤਨਖਾਹ 

ਇਕ ਰਿਪੋਰਟ ਮੁਤਾਬਕ ਬਾਈਜੂ ਆਪਣੇ ਕਰੀਬ 1 ਹਜ਼ਾਰ ਕਰਮਚਾਰੀਆਂ ਨੂੰ ਨਵੰਬਰ ਮਹੀਨੇ ਦੀ ਤਨਖਾਹ ਨਹੀਂ ਦੇ ਸਕਿਆ ਹੈ। ਹਾਲਾਂਕਿ ਬਾਈਜੂ ਦਾ ਕਹਿਣਾ ਹੈ ਕਿ ਤਨਖਾਹ 'ਚ ਦੇਰੀ ਦਾ ਕਾਰਨ ਅਚਾਨਕ ਤਕਨੀਕੀ ਖਰਾਬੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਸਮੱਸਿਆ ਨੂੰ ਹੱਲ ਕਰਨ ਲਈ ਕੰਮ ਕਰ ਰਹੀ ਹੈ। ਬਾਈਜੂ ਨੂੰ ਉਮੀਦ ਹੈ ਕਿ ਸੋਮਵਾਰ 4 ਦਸੰਬਰ ਤੱਕ ਪ੍ਰਭਾਵਿਤ ਕਰਮਚਾਰੀਆਂ ਦੀਆਂ ਨਵੰਬਰ ਦੀਆਂ ਤਨਖਾਹਾਂ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾ ਹੋ ਜਾਣਗੀਆਂ।

ਇਹ ਵੀ ਪੜ੍ਹੋ :    White lung Syndrome ਦਾ ਕਹਿਰ, ਇਸ ਰਹੱਸਮਈ ਬੀਮਾਰੀ ਦਾ ਬੱਚਿਆਂ ਲਈ ਖ਼ਤਰਾ ਵਧਿਆ

ਪੇਰੈਂਟ ਕੰਪਨੀ ਦੇ ਕਰਮਚਾਰੀ ਪ੍ਰਭਾਵਿਤ

ਰਿਪੋਰਟਾਂ ਮੁਤਾਬਕ ਜਿਨ੍ਹਾਂ ਕਰਮਚਾਰੀਆਂ ਦੀ ਤਨਖਾਹ ਪ੍ਰਭਾਵਿਤ ਹੋਈ ਹੈ, ਉਹ ਪੇਰੈਂਟ ਕੰਪਨੀ ਥਿੰਕ ਐਂਡ ਲਰਨ ਨਾਲ ਸਬੰਧਤ ਹਨ। ਇਸ ਵਾਰ ਲਗਭਗ ਸਾਰੀਆਂ ਯੂਨਿਟਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਹਨ।

ਇਸ ਮਾਮਲੇ ਵਿਚ ਮਿਲਿਆ ਈਡੀ ਤੋਂ ਨੋਟਿਸ 

ਬਾਈਜੂ ਦੇ ਨਾਲ ਇਹ ਸਮੱਸਿਆ ਅਜਿਹੇ ਸਮੇਂ 'ਚ ਆਈ ਹੈ ਜਦੋਂ ਕੰਪਨੀ ਪਹਿਲਾਂ ਹੀ ਕਈ ਵਿਵਾਦਾਂ ਦਾ ਸਾਹਮਣਾ ਕਰ ਰਹੀ ਹੈ। ਕੁਝ ਦਿਨ ਪਹਿਲਾਂ ਹੀ, ਕੰਪਨੀ ਦੁਆਰਾ ਫੇਮਾ ਦੇ ਪ੍ਰਬੰਧਾਂ ਦੀ ਉਲੰਘਣਾ ਦੀਆਂ ਰਿਪੋਰਟਾਂ ਆਈਆਂ ਸਨ। ਈਡੀ ਨੇ ਕਿਹਾ ਸੀ ਕਿ ਕੰਪਨੀ ਨੇ ਕਰੀਬ 8000 ਕਰੋੜ ਰੁਪਏ ਦੇ ਵਿਦੇਸ਼ੀ ਨਿਵੇਸ਼ ਸਬੰਧੀ ਦਸਤਾਵੇਜ਼ ਦੇਣ ਵਿੱਚ ਦੇਰੀ ਕੀਤੀ ਹੈ। ਕੰਪਨੀ ਬਦਲੇ ਵਿੱਚ ਸ਼ੇਅਰ ਵੀ ਅਲਾਟ ਨਹੀਂ ਕਰ ਸਕੀ ਹੈ। ਈਡੀ ਨੇ ਇਸ ਸਬੰਧੀ ਕੰਪਨੀ ਨੂੰ ਨੋਟਿਸ ਭੇਜਿਆ ਹੈ।

ਇਹ ਵੀ ਪੜ੍ਹੋ :   ਮਰੀਜ ਦੇ ਇਲਾਜ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਮੇਦਾਂਤਾ ਹਸਪਤਾਲ ’ਤੇ 36.75 ਲੱਖ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News