ਇਸ ਸਾਲ ਮਾਰਚ ਦੇ ਪਹਿਲੇ ਹਫ਼ਤੇ ਤੱਕ ਤੇਲ ਹੋਇਆ ਸਸਤਾ ਤੇ ਬਾਕੀ ਵਸਤੂਆਂ ਦੇ ਵਧੇ ਭਾਅ
Friday, Mar 08, 2024 - 03:04 PM (IST)
ਨਵੀਂ ਦਿੱਲੀ - ਇਸ ਸਾਲ ਖਾਣ-ਪੀਣ ਦੀਆਂ ਕੁਝ ਵਸਤੂਆਂ ਮਹਿੰਗੀਆਂ ਅਤੇ ਕੁਝ ਸਸਤੀਆਂ ਹੋਈਆਂ ਹਨ। 5 ਮਾਰਚ ਤੱਕ ਖਾਣ ਵਾਲੇ ਤੇਲ ਤਾਂ 25 ਫੀਸਦੀ ਸਸਤੇ ਹੋਏ ਪਰ ਦਾਲਾਂ, ਚੌਲ, ਆਲੂ ਤੇ ਪਿਆਜ਼ ਦੀਆਂ ਕੀਮਤਾਂ 41 ਫੀਸਦੀ ਵਧ ਗਈਆਂ। ਹਾਲਾਂਕਿ ਫਰਵਰੀ 'ਚ ਪ੍ਰਚੂਨ ਮਹਿੰਗਾਈ ਦਰ 5.1 ਫੀਸਦੀ ਰਹਿਣ ਦਾ ਅਨੁਮਾਨ ਹੈ। ਜਨਵਰੀ 'ਚ ਵੀ ਮਹਿੰਗਾਈ ਦਰ ਇੰਨੀ ਹੀ ਸੀ ਪਰ ਮਾਰਚ 'ਚ ਇਸ 'ਚ ਵਾਧਾ ਹੋ ਸਕਦਾ ਹੈ ਕਿਉਂਕਿ ਇਸ ਮਹੀਨੇ ਆਲੂ ਅਤੇ ਆਟੇ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ : Uco Bank 'ਚ 820 ਕਰੋੜ ਦੇ ਲੈਣ-ਦੇਣ ਮਾਮਲੇ 'ਚ CBI ਦੀ ਵੱਡੀ ਕਾਰਵਾਈ, 67 ਥਾਵਾਂ 'ਤੇ ਛਾਪੇਮਾਰੀ
ਬੈਂਕ ਆਫ਼ ਬੜੌਦਾ ਰਿਸਰਚ ਦੀ ਰਿਪੋਰਟ ਅਨੁਸਾਰ ਮਾਰਚ ਦੇ ਪਹਿਲੇ ਹਫ਼ਤੇ ਦੁੱਧ, ਚੌਲ, ਆਟਾ, ਦਾਲਾਂ, ਖੰਡ ਅਤੇ ਸਬਜ਼ੀਆਂ ਵਰਗੀਆਂ 20 ਜ਼ਰੂਰੀ ਵਸਤਾਂ ਵਿੱਚੋਂ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਸਿਰਫ਼ 4 ਫ਼ੀਸਦੀ ਦੀ ਕਮੀ ਆਈ ਹੈ। ਬਾਕੀ ਸਾਰੀਆਂ 16 ਵਸਤਾਂ ਦੀਆਂ ਕੀਮਤਾਂ ਵਿੱਚ 40.7% ਦਾ ਵਾਧਾ ਹੋਇਆ ਹੈ। ਇਕ ਸਾਲ ਪਹਿਲਾਂ ਦੇ ਮੁਕਾਬਲੇ ਜਨਵਰੀ ਅਤੇ ਫਰਵਰੀ ਦੇ ਨਾਲ-ਨਾਲ ਮਾਰਚ ਵਿਚ ਪਿਆਜ਼, ਦਾਲਾਂ ਅਤੇ ਖੰਡ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਦੇਖਿਆ ਗਿਆ। ਇਸ ਦੇ ਉਲਟ ਖਾਣ ਵਾਲੇ ਤੇਲ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ : ਪੈਸਿਆਂ ਦੇ ਮਾਮਲੇ ਚ ਘੱਟ ਨਹੀਂ ਹਨ ਮੁਕੇਸ਼ ਅੰਬਾਨੀ ਦੀਆਂ ਭੈਣਾਂ, ਪਰ ਕਿਉਂ ਰਹਿੰਦੀਆਂ ਹਨ ਲਾਈਮਲਾਈਟ ਤੋਂ ਦੂਰ ?
ਵਧ ਸਕਦੀਆਂ ਹਨ ਇੰਨਾ ਚੀਜ਼ਾਂ ਦੀਆਂ ਕੀਮਤਾਂ
ਪਿਆਜ਼ ਦੇ ਮਾਮਲੇ 'ਚ ਪ੍ਰਚੂਨ ਅਤੇ ਥੋਕ ਕੀਮਤਾਂ 'ਚ ਅੰਤਰ ਅਜੇ ਜ਼ਿਆਦਾ ਹੈ। ਕੁਝ ਹਫ਼ਤਿਆਂ ਵਿੱਚ ਇਸ ਦੀਆਂ ਪ੍ਰਚੂਨ ਕੀਮਤਾਂ ਵਿੱਚ ਕਮੀ ਆਉਣੀ ਸ਼ੁਰੂ ਹੋ ਸਕਦੀ ਹੈ। ਪਰ ਦਾਲਾਂ ਅਤੇ ਆਟੇ ਦੀ ਮਹਿੰਗਾਈ ਥੋੜੀ ਹੋਰ ਵਧ ਸਕਦੀ ਹੈ।
ਇਹ ਵੀ ਪੜ੍ਹੋ : ਇਨ੍ਹਾਂ ਵਿਗਿਆਪਨਾਂ ਦੀ ਪ੍ਰਮੋਸ਼ਨ ਨਹੀਂ ਕਰ ਸਕਣਗੇ ਸੈਲਿਬ੍ਰਿਟੀ, ਜਾਰੀ ਹੋਈ Advisory
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8