ਸਾਲ 2025 ਤੱਕ ਹਰ 10 ਵਿੱਚੋਂ 6 ਵਿਅਕਤੀ ਗੁਆ ਲੈਣਗੇ ਆਪਣੀਆਂ ਨੌਕਰੀਆਂ

Saturday, Apr 03, 2021 - 06:33 PM (IST)

ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੁਨੀਆ ਭਰ ਦੀ ਅਰਥਵਿਵਸਥਾ ਨੂੰ ਭਾਰੀ ਝਟਕਾ ਲੱਗਾ ਹੈ। ਇਸ ਦਰਮਿਆਨ ਲੱਖਾਂ ਲੋਕਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ। ਮੌਜੂਦਾ ਸਮੇਂ ਵਿਚ ਵੀ ਨੌਕਰੀ ਦੀ ਸੰਖਿਆ ਵਿਚ ਕੋਈ ਖ਼ਾਸ ਵਾਧਾ ਨਹੀਂ ਹੋਇਆ ਹੈ। ਹੁਣ ਇਕ ਹੋਰ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਦਰਅਸਲ ਵਰਲਡ ਇਕਨਾਮਿਕ ਫੋਰਮ ਦੀ ਰਿਪੋਰਟ ਦੇ ਅਨੁਸਾਰ ਸਾਲ 2025 ਤੱਕ ਹਰ 10 ਵਿੱਚੋਂ 6 ਵਿਅਕਤੀਆਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਹਨ। ਇਸ ਦਾ ਕਾਰਨ ਕੰਮ ਵਿਚ ਮਸ਼ੀਨਾਂ ਅਤੇ ਇਨਸਾਨਾਂ ਵਲੋਂ ਕੰਮ ਵਿਚ ਲੱਗਣ ਵਾਲਾ ਸਮਾਂ ਦੱਸਿਆ ਜਾ ਰਿਹਾ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਕੋਰੋਨਾ ਤੋਂ ਪਹਿਲਾਂ ਅਤੇ ਕੋਰੋਨਾ ਦੇ ਦੌਰਾਨ ਮਸ਼ੀਨਾਂ ਦੀ ਵਰਤੋਂ ਵਿਚ ਵਾਧਾ ਹੋਇਆ ਹੈ, ਜਿਸ ਕਾਰਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀਆਂ ਨੌਕਰੀਆਂ ਇਹ ਮਸ਼ੀਨਾਂ ਖਾ ਜਾਣਗੀਆਂ।
ਜ਼ਿਕਰਯੋਗ ਹੈ ਕਿ ਇਹ 19 ਦੇਸ਼ਾਂ ਵਿਚ ਪ੍ਰਾਈਸ ਵਾਟਰ ਹਾਊਸ ਕੂਪਰ ਕੰਪਨੀ ਵਿਚ ਕੰਮ ਕਰ ਰਹੇ 32,000 ਕਰਮਚਾਰੀਆਂ 'ਤੇ ਕੀਤੇ ਗਏ ਇਕ ਸਰਵੇਖਣ ਤੋਂ ਬਾਅਦ ਇਹ ਤੱਥ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਭਾਰਤ ਤੋਂ ਕਪਾਹ ਦਰਾਮਦ ਸ਼ੁਰੂ ਕਰਨ ਲਈ ਪਾਕਿਸਤਾਨ ਨੇ ਰੱਖੀ ਇਹ ਵੱਡੀ ਸ਼ਰਤ

ਰਿਪੋਰਟ ਦਾ ਵੇਰਵਾ

ਦੁਨੀਆ ਭਰ ਵਿਚ ਸਰਵੇਖਣ ਕੀਤੇ ਗਏ 40 ਪ੍ਰਤੀਸ਼ਤ ਕਰਮਚਾਰੀ ਮਹਿਸੂਸ ਕਰਦੇ ਹਨ ਕਿ ਉਹ ਆਉਣ ਵਾਲੇ 5 ਸਾਲਾਂ ਵਿਚ ਆਪਣੀਆਂ ਨੌਕਰੀਆਂ ਗੁਆ ਦੇਣਗੇ। ਇਸਦੇ ਨਾਲ ਹੀ 56 ਪ੍ਰਤੀਸ਼ਤ ਲੋਕ ਮਹਿਸੂਸ ਕਰਦੇ ਹਨ ਕਿ ਉਹ ਭਵਿੱਖ ਵਿਚ ਵੀ ਲੰਬੇ ਸਮੇਂ ਲਈ ਰੁਜ਼ਗਾਰ ਦੇ ਵਿਕਲਪ ਪ੍ਰਾਪਤ ਕਰਨ ਦੇ ਯੋਗ ਹੋਣਗੇ। 60 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੇ ਸਰਕਾਰ ਨੂੰ ਨੌਕਰੀਆਂ ਸੁਰੱਖਿਅਤ ਕਰਨ ਦੀ ਅਪੀਲ ਕੀਤੀ। ਦੁਨੀਆ ਭਰ ਦੀ ਤਾਲਾਬੰਦੀ ਵਿਚ 40 ਪ੍ਰਤੀਸ਼ਤ ਲੋਕਾਂ ਨੇ ਆਪਣੇ ਡਿਜੀਟਲ ਹੁਨਰਾਂ ਵਿਚ ਸੁਧਾਰ ਕੀਤਾ ਹੈ, ਜਦੋਂ ਕਿ 77 ਪ੍ਰਤੀਸ਼ਤ ਲੋਕ ਕੁਝ ਨਵਾਂ ਸਿੱਖਣ ਅਤੇ ਆਪਣੇ ਆਪ ਨੂੰ ਸੁਧਾਰਨ ਲਈ ਤਿਆਰ ਹਨ। 

ਇਹ ਵੀ ਪੜ੍ਹੋ : ਜਾਣੋ ਕੀ ਹੈ ਸੋਨੇ ’ਚ ਨਿਵੇਸ਼ ਕਰਨ ਦਾ ਸਹੀ ਸਮਾਂ, ਅਗਲੇ 5 ਮਹੀਨਿਆਂ ’ਚ ਹੋ ਸਕਦੈ ‘ਵੱਡਾ ਮੁਨਾਫਾ’

ਲੋਕ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ

ਰਿਪੋਰਟ ਦੇ ਅਨੁਸਾਰ 80 ਪ੍ਰਤੀਸ਼ਤ ਲੋਕ ਨਵੀਂ ਤਕਨੀਕ ਦੇ ਅਨੁਕੂਲ ਹੋਣ ਲਈ ਆਪਣੀ ਸਮਰੱਥਾ ਵਧਾ ਰਹੇ ਹਨ। ਉਹ ਨਵੀਂ ਟੈਕਨੋਲੋਜੀ ਸਿੱਖਣ ਵਿਚ ਵਿਸ਼ਵਾਸ ਰੱਖਦੇ ਹਨ। ਪਿਛਲੀ ਡਬਲਯੂ.ਈ.ਐਫ. ਦੀ ਰਿਪੋਰਟ ਅਨੁਸਾਰ ਮਸ਼ੀਨਾਂ ਅਤੇ ਆਰਟੀਫਿਸ਼ਿਅਲ ਏਜੰਸੀ 'ਤੇ ਵੱਧ ਰਹੀ ਨਿਰਭਰਤਾ/ ਭਰੋਸੇ ਨੇ 85 ਮਿਲੀਅਨ ਨੌਕਰੀਆਂ ਦੇ ਘਾਟੇ ਦੇ ਜੋਖਮ ਨੂੰ ਵਧਾ ਦਿੱਤਾ ਹੈ। ਇਸ ਦੇ ਨਾਲ ਹੀ 9.7 ਕਰੋੜ ਨੌਕਰੀਆਂ ਪੈਦਾ ਕਰਨ ਦੀ ਗੱਲ ਕਹੀ ਗਈ ਸੀ।

ਇਹ ਵੀ ਪੜ੍ਹੋ : ਸਲਮਾਨ ਖ਼ਾਨ ਨੇ ਇਸ ਸ਼ਾਰਟ ਵੀਡੀਓ ਐਪ 'ਚ ਕੀਤਾ ਵੱਡਾ ਨਿਵੇਸ਼, ਹੋਣਗੇ ਬ੍ਰਾਂਡ ਅੰਬੈਸਡਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News