ਮਹਿੰਗੇ ਹੋਣਗੇ ਸਮਾਰਟ ਫੋਨ, ਸਰਕਾਰ 1 ਅਪ੍ਰੈਲ ਤੋਂ ਲਾਵੇਗੀ ਕਸਟਮ ਡਿਊਟੀ

Saturday, Mar 27, 2021 - 04:29 PM (IST)

ਮਹਿੰਗੇ ਹੋਣਗੇ ਸਮਾਰਟ ਫੋਨ, ਸਰਕਾਰ 1 ਅਪ੍ਰੈਲ ਤੋਂ ਲਾਵੇਗੀ ਕਸਟਮ ਡਿਊਟੀ

ਨਵੀਂ ਦਿੱਲੀ- ਜੇਕਰ ਤੁਸੀਂ 1 ਅਪ੍ਰੈਲ ਤੋਂ ਸਮਾਰਟ ਫੋਨ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਤੁਹਾਨੂੰ ਮਹਿੰਗਾ ਪੈਣ ਵਾਲਾ ਹੈ, ਖ਼ਾਸਕਰ ਉਨ੍ਹਾਂ ਕੰਪਨੀਆਂ ਤੋਂ ਜੋ ਮੋਬਾਇਲ ਪਾਰਟਸ ਇੰਪੋਰਟ ਕਰਕੇ ਭਾਰਤ ਵਿਚ ਸਮਾਰਟ ਫੋਨ ਸਿਰਫ਼ ਅਸੈਂਬਲ ਕਰਦੀਆਂ ਹਨ। ਇਸ ਦੀ ਵਜ੍ਹਾ ਹੈ ਕਿ ਪਹਿਲੀ ਅਪ੍ਰੈਲ ਤੋਂ ਮੋਬਾਇਲ ਪਾਰਟਸ, ਮੋਬਾਇਲ ਚਾਰਜਰ ਅਤੇ ਹੋਰ ਸਬੰਧਤ ਸਾਮਾਨਾਂ 'ਤੇ ਦਰਾਮਦ ਡਿਊਟੀ 2.5 ਫ਼ੀਸਦੀ ਲਾਗੂ ਹੋ ਜਾਵੇਗੀ, ਜਿਸ ਕਾਰਨ ਸਮਾਰਟ ਫੋਨ ਦੀਆਂ ਕੀਮਤਾਂ ਵਿਚ ਵਾਧਾ ਹੋਣ ਜਾ ਰਿਹਾ ਹੈ।

ਸਰਕਾਰ ਨੇ 'ਆਤਮ ਨਿਰਭਰ ਭਾਰਤ' ਪਹਿਲ ਨੂੰ ਉਤਸ਼ਾਹਤ ਕਰਨ ਲਈ 1 ਫਰਵਰੀ ਨੂੰ ਬਜਟ ਵਿਚ ਮੋਬਾਈਲ ਫੋਨਾਂ ਦੇ ਨਿਰਮਾਣ ਵਿਚ ਇਸਤੇਮਾਲ ਕੀਤੇ ਜਾਂਦੇ ਇੰਪੋਰਟਡ ਪਾਰਟਸ, ਕੰਪੋਨੈਂਟਸ 'ਤੇ ਕਸਟਮ ਡਿਊਟੀ ਵਧਾਉਣ ਦੀ ਘੋਸ਼ਣਾ ਕੀਤੀ ਸੀ। ਇਸ ਵਿਚ ਮਦਰ ਬੋਰਡ ਯਾਨੀ ਪ੍ਰਿੰਟਿਡ ਸਰਕਟ ਬੋਰਡ ਅਸੈਂਬਲੀ (ਪੀ. ਸੀ. ਬੀ. ਏ.), ਕੈਮਰਾ ਮਡਿਊਲ, ਚਾਰਜਰ ਅਤੇ ਅਡੈਪਟਰ ਲਈ ਮੋਲਡ ਪਲਾਸਟਿਕ, ਕੁਨੈਕਟਰਸ, ਲਿਥੀਅਮ ਆਇਨ ਬੈਟਰੀ ਬਣਾਉਣ ਲਈ ਵਰਤੇ ਜਾਂਦੇ ਪਾਰਟਸ ਅਤੇ ਸਬ-ਪਾਰਟਸ ਅਤੇ ਬੈਟਰੀ ਪੈਕ ਸ਼ਾਮਲ ਹਨ।

ਇਹ ਵੀ ਪੜ੍ਹੋ- 31 ਮਾਰਚ ਤੱਕ ਪੈਨ ਨੂੰ ਆਧਾਰ ਨਾਲ ਨਾ ਕੀਤਾ ਲਿੰਕ ਤਾਂ ਜੁਰਮਾਨਾ ਭਰਨ ਲਈ ਰਹੋ ਤਿਆਰ

ਸਰਕਾਰ ਦੇ ਇਸ ਕਦਮ ਨਾਲ ਵਿਦੇਸ਼ੀ ਸਮਾਰਟ ਫੋਨ ਨਿਰਮਾਤਾ ਭਾਰਤ ਵਿਚ ਨਿਰਮਾਣ ਯੂਨਿਟ ਸਥਾਪਤ ਕਰਨ ਲਈ ਮਜਬੂਰ ਹੋਣਗੇ ਕਿਉਂਕਿ ਕਸਟਮ ਡਿਊਟੀ ਵਧਣ ਨਾਲ ਸਥਾਨਕ ਨਿਰਮਾਤਾਵਾਂ ਦੇ ਮੁਕਾਬਲੇ ਉਨ੍ਹਾਂ ਦੀ ਲਾਗਤ ਵਿਚ ਵਾਧਾ ਹੋਵੇਗਾ। ਇਸ ਨਾਲ ਸਥਾਨਕ ਤੌਰ 'ਤੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਉੱਥੇ ਹੀ, ਮੋਬਾਇਲ ਪਾਰਟਸ ਮਹਿੰਗੇ ਹੋਣ ਨਾਲ ਮਿਡ ਬਜਟ ਜਾਂ ਪ੍ਰੀਮੀਅਮ ਸਮਾਰਟ ਫੋਨਾਂ ਦੀ ਕੀਮਤ ਵਿਚ ਜ਼ਿਆਦਾ ਅੰਤਰ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ- ਹਵਾਈ ਮੁਸਾਫ਼ਰਾਂ ਦੀ ਜੇਬ 'ਤੇ ਇਕ ਹੋਰ ਬੋਝ, 1 ਅਪ੍ਰੈਲ ਤੋਂ ਟਿਕਟ 'ਚ ਵਧੇਗੀ ਇਹ ਫ਼ੀਸ

►ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਵਿਚਾਰ


author

Sanjeev

Content Editor

Related News