ਅਮਰੀਕਾ ਵਿਚ ਲੋਨ ਲੈ ਕੇ ਘਰ ਖ਼ਰੀਦਣਾ ਹੋਇਆ ਮਹਿੰਗਾ, ਵਿਆਜ ਦਰ ਦੇ ਵਾਧੇ ਨੇ ਵਧਾਈ ਮੁਸ਼ਕਲ

11/27/2022 6:38:12 PM

ਨਵੀਂ ਦਿੱਲੀ - ਮਹਿੰਗਾਈ 'ਤੇ ਕਾਬੂ ਪਾਉਣ ਲਈ ਫੈਡਰਲ ਰਿਜ਼ਰਵ ਨੂੰ ਵਿਆਜ ਦਰਾਂ ਵਧਾਉਣ ਦਾ ਫ਼ੈਸਲਾ ਲੈਣਾ ਪਿਆ ਹੈ। ਹੁਣ ਅਮਰੀਕਾ ਦੇ ਸੈਂਟਰਲ ਬੈਂਕ-ਫੈਡਰਲ ਰਿਜ਼ਰਵ ਵਲੋਂ ਵਿਆਜ ਦਰਾਂ ਵਿਚ ਲਗਾਤਾਰ ਕੀਤੇ ਜਾ ਰਹੇ ਵਾਧੇ ਨੇ ਨਵਾਂ ਘਰ ਖ਼ਰੀਦਣ ਵਾਲੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਮੌਜੂਦਾ ਸਮੇਂ ਬੈਂਕ 7.25 ਫੀਸਦੀ ਦੀ ਵਿਆਜ ਦਰ ਨਾਲ ਕਰਜ਼ਾ ਦੇ ਰਹੇ ਹਨ। ਇਸ ਦਰ ਕਾਰਨ 4.40 ਕਰੋੜ ਮੁੱਲ ਦੇ ਮਕਾਨ ਕਰਜ਼ੇ ਦੀ  ਮਹੀਨਾਵਾਰ ਕਿਸ਼ਤ ਤਿੰਨ ਲੱਖ ਰੁਪਏ ਤੋਂ ਜ਼ਿਆਦਾ ਹੋ ਗਈ ਹੈ। ਕਿਰਾਏ ਦੇ ਮਕਾਨ ਵਿਚ ਰਹਿਣ ਵਾਲੇ 11 ਕਰੋੜ ਤੋਂ ਵਧ ਲੋਕ ਮੁਸੀਬਤ ਵਿਚ ਫਸ ਗਏ ਹਨ। 

ਪਿਛਲੇ ਮਹੀਨੇ ਤੱਕ ਦੋ ਬੈੱਡਰੂਮ ਦੇ ਆਪਰਟਮੈਂਟ ਦਾ ਔਸਤ ਕਿਰਾਇਆ 1.49 ਲੱਖ ਰੁਪਏ ਸੀ। ਇਹ ਇਕ ਸਾਲ ਪਹਿਲਾਂ ਦੇ ਆਂਕੜੇ ਤੋਂ 9.2 ਫ਼ੀਸਦੀ ਜ਼ਿਆਦਾ ਹੈ। ਮੌਜੂਦਾ ਸਮੇਂ ਆਮ ਘਰ ਖ਼ਰੀਦਣ ਸਈ ਕਰਜ਼ੇ ਦੀ ਕਿਸ਼ਤ ਇਕ ਸਾਲ ਪਹਿਲਾਂ ਦੇ ਮੁਕਾਬਲੇ 77 ਫ਼ੀਸਦੀ ਵਧ ਚੁੱਕੀ ਹੈ। 
11 ਨਵੰਬਰ ਨੂੰ ਸਰਕਾਰ ਵਲੋਂ ਜਾਰੀ ਆਂਕੜੇ ਦੱਸਦੇ ਹਨ ਕਿ ਪਿਛਲੇ ਮਹੀਨੇ ਵਧਦੇ ਮੁੱਲ ਵਿਚ ਹਾਊਸਿੰਗ ਦਾ ਹਿੱਸਾ ਅੱਧੇ ਤੋਂ ਜ਼ਿਆਦਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹਰ ਮਹੀਨੇ ਮਹਿੰਗਾਈ 7 ਫ਼ੀਸਦੀ ਜ਼ਿਆਦਾ ਰਹੀ। ਅਮਰੀਕਾ ਵਿਚ ਸਾਲ 1980 ਵਿਚ ਅਜਿਹੀ ਮਹਿੰਗਾਈ ਦੇਖਣ ਨੂੰ ਮਿਲੀ ਸੀ। ਉਸ ਸਮੇਂ ਅਤੇ ਹੁਣ ਫੈਡਰਲ ਰਿਜ਼ਰਵ ਨੇ ਮੰਗ ਘਟਾਉਣ ਲਈ ਵਿਆਜ ਦਰਾਂ ਵਿਚ ਵਾਧਾ ਕੀਤਾ ਸੀ। ਦੋਵਾਂ ਮੌਕਿਆਂ ਸਮੇਂ ਨਤੀਜਾ ਇਕੋ ਜਿਹਾ ਹੀ ਨਿਕਲਿਆ। ਹੁਣ ਬਹੁਤ ਸਾਰੇ ਲੋਕਾਂ ਲਈ ਮਕਾਨ ਖ਼ਰੀਦਣਾ ਮੁਸ਼ਕਲ ਹੋ ਗਿਆ ਹੈ ਅਤੇ ਜਿਹੜੇ ਲੋਕ ਖ਼ਰੀਦ ਚੁੱਕੇ ਹਨ ਉਨ੍ਹਾਂ ਲਈ ਕਿਸ਼ਤਾਂ ਦਾ ਭੁਗਤਾਨ ਮੁਸ਼ਕਲ ਹੋ ਗਿਆ ਹੈ। ਮਹਿੰਗਾਈ ਦੇ ਹਿਸਾਬ ਨਾਲ ਲੋਕਾਂ ਦੀ ਆਮਦਨ ਵਿਚ ਜ਼ਿਆਦਾ ਵਾਧਾ ਨਹੀਂ ਹੋਇਆ ਹੈ। ਇਸ ਕਾਰਨ ਮੌਜੂਦਾ ਸਮੇਂ ਨੂੰ ਦੇਖਦੇ ਹੋਏ ਮਕਾਨ ਖ਼ਰੀਦਣ ਲਈ ਯੋਜਨਾ ਨੂੰ ਲੋਕ ਟਾਲ ਸਕਦੇ ਹਨ। 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ੂਰਰ ਸਾਂਝੇ ਕਰੋ।


Harinder Kaur

Content Editor

Related News