ਰਾਜ ਕਪੂਰ ਦੇ RK ਸਟੂਡੀਓ ’ਚ ਖਰੀਦੋ ਆਪਣਾ ਘਰ, ਗੋਦਰੇਜ ਪ੍ਰਾਪਰਟੀਜ਼ ਨੇ ਸ਼ੁਰੂ ਕੀਤੀ ਬੁਕਿੰਗ

Saturday, Jan 25, 2020 - 10:59 AM (IST)

ਰਾਜ ਕਪੂਰ ਦੇ RK ਸਟੂਡੀਓ ’ਚ ਖਰੀਦੋ ਆਪਣਾ ਘਰ, ਗੋਦਰੇਜ ਪ੍ਰਾਪਰਟੀਜ਼ ਨੇ ਸ਼ੁਰੂ ਕੀਤੀ ਬੁਕਿੰਗ

ਨਵੀਂ ਦਿੱਲੀ — ਬਾਲੀਵੁੱਡ ਦੇ ਸ਼ੋਅਮੈਨ ਰਾਜ ਕਪੂਰ ਦੇ 70 ਸਾਲ ਪੁਰਾਣੇ ਫਿਲਮ ਸਟੂਡੀਓ ਆਰ. ਕੇ. ਸਟੂਡੀਓਜ਼ ’ਚ ਜਲਦ ਹੀ ਤੁਹਾਨੂੰ ਲਗਜ਼ਰੀ ਫਲੈਟਸ ਵਿਖਾਈ ਦੇਣ ਲੱਗਣਗੇ। ਦਰਅਸਲ ਆਰ. ਕੇ. ਸਟੂਡੀਓ ਨੂੰ ਖਰੀਦਣ ਵਾਲੀ ਰੀਅਲ ਅਸਟੇਟ ਕੰਪਨੀ ਗੋਦਰੇਜ ਪ੍ਰਾਪਰਟੀਜ਼ ਨੇ ਇੱਥੇ ਲਗਜ਼ਰੀ ਫਲੈਟਸ ਦੀ ਯੋਜਨਾ ਸ਼ੁਰੂ ਕੀਤੀ ਹੈ।

ਮੁੰਬਈ ਦੇ ਚੈਂਬੂਰ ਇਲਾਕੇ ’ਚ ਸਥਿਤ 2.2 ਏਕਡ਼ ’ਚ ਫੈਲੇ ਆਰ. ਕੇ. ਸਟੂਡੀਓਜ਼ ’ਚ ਗੋਦਰੇਜ ਪ੍ਰਾਪਰਟੀਜ਼ ਨੇ 3 ਤਰ੍ਹਾਂ ਦੇ ਲਗਜ਼ਰੀ ਫਲੈਟਸ ਦੀ ਯੋਜਨਾ ਸ਼ੁਰੂ ਕੀਤੀ ਹੈ। ਇਸ ’ਚ 3 ਬੈਡਰੂਮ ਲਗਜ਼ਰੀ, 3 ਬੈਡਰੂਮ ਰੀਗਲ ਅਤੇ 4 ਬੈਡਰੂਮ ਰੀਗਲ ਫਲੈਟਸ ਸ਼ਾਮਲ ਹਨ। 3 ਬੈਡਰੂਮ ਲਗਜ਼ਰੀ ਫਲੈਟ ਦੀ ਕੀਮਤ 5.7 ਕਰੋਡ਼ ਰੁਪਏ, 3 ਬੈਡਰੂਮ ਰੀਗਲ ਫਲੈਟ ਦੀ ਕੀਮਤ 6.9 ਕਰੋਡ਼ ਰੁਪਏ ਅਤੇ 4 ਬੈਡਰੂਮ ਰੀਗਲ ਫਲੈਟ ਦੀ ਕੀਮਤ 10.9 ਕਰੋਡ਼ ਰੁਪਏ ਰੱਖੀ ਗਈ ਹੈ। ਇਨ੍ਹਾਂ ਫਲੈਟਸ ਲਈ ਗੋਦਰੇਜ ਪ੍ਰਾਪਰਟੀਜ਼ ਨੇ ਅੱਜ ਤੋਂ ਐਡਵਾਂਸ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰਾਜੈਕਟ ਨੂੰ ਮਹਾਰਾਸ਼ਟਰ ਰੇਰਾ ’ਚ ਰਜਿਸਟਰਡ ਵੀ ਕਰਵਾਇਆ ਗਿਆ ਹੈ।

ਮਈ 2019 ’ਚ ਖਰੀਦਿਆ ਸੀ ਆਰ. ਕੇ. ਸਟੂਡੀਓ

ਗੋਦਰੇਜ ਪ੍ਰਾਪਰਟੀਜ਼ ਨੇ ਆਰ. ਕੇ. ਸਟੂਡੀਓ ਨੂੰ ਮਈ 2019 ’ਚ ਕਪੂਰ ਪਰਿਵਾਰ ਤੋਂ ਖਰੀਦਿਆ ਸੀ। ਉਦੋਂ ਗੋਦਰੇਜ ਪ੍ਰਾਪਰਟੀਜ਼ ਨੇ 2.2 ਏਕਡ਼ ਖੇਤਰ ’ਚ ਫੈਲੇ ਆਰ. ਕੇ. ਸਟੂਡੀਓ ਦੇ 33,000 ਵਰਗਮੀਟਰ ਖੇਤਰ ’ਚ ਮਾਡਰਨ ਰੈਜ਼ੀਡੈਂਸ਼ੀਅਲ ਅਪਾਰਟਮੈਂਟ ਅਤੇ ਲਗਜ਼ਰੀ ਰਿਟੇਲ ਸਪੇਸ ਡਿਵੈੱਲਪ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਕੰਪਨੀ ਨੇ ਇਸ ਡੀਲ ਦਾ ਖੁਲਾਸਾ ਨਹੀਂ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਗੋਦਰੇਜ ਪ੍ਰਾਪਰਟੀਜ਼ ਗੋਦਰੇਜ ਗਰੁੱਪ ਦੀ ਸਹਾਇਕ ਕੰਪਨੀ ਹੈ।


Related News