ਮਠਿਆਈ ਬਾਜ਼ਾਰ 'ਚ ਕੁੱਦੇਗਾ ਪਰਾਗ ਮਿਲਕ ਫੂਡਸ

01/11/2019 3:41:36 PM

ਨਵੀਂ ਦਿੱਲੀ—ਪਰਾਗ ਮਿਲਕ ਫੂਡਸ ਭਾਰਤ ਦੀ ਮੁੱਖ ਡੇਅਰੀ ਕੰਪਨੀ ਹੈ। ਗੋਵਰਧਨ ਬ੍ਰਾਂਡ ਦੇ ਤਹਿਤ ਕੰਪਨੀ ਦੇ ਪ੍ਰਾਡੈਕਟਸ ਬਣਦੇ ਹਨ। ਕੰਪਨੀ ਗਾਂ ਦਾ ਦੁੱਧ, ਘਿਓ, ਮੱਖਣ, ਪਨੀਰ ਵੇਚਦੀ ਹੈ। ਗੋਵਰਧਨ ਦੇ ਗੁਲਾਬ ਜਾਮੁਨ ਅਤੇ ਰੱਸਗੁੱਲੇ ਵੀ ਬਾਜ਼ਾਰ 'ਚ ਆਉਣ ਵਾਲੇ ਹਨ। ਇਸ ਦੇ ਨਾਲ ਹੀ ਕੰਪਨੀ ਬ੍ਰਾਂਡੇਡ ਗੁਲਾਬ ਜਾਮੁਨ ਅਤੇ ਰੱਸਗੁੱਲ ਰਾਹੀਂ ਐਂਟਰੀ ਕਰੇਗੀ। ਗੋਵਰਧਨ ਦੇ 1 ਕਿਲੋ ਪੈਕ 'ਚ ਗੁਲਾਬ ਜਾਮੁਨ ਅਤੇ ਰੱਸਗੁੱਲੇ ਆਉਣ ਵਾਲੇ ਹਨ ਜੋ ਗਾਂ ਦੇ ਘਿਓ ਨਾਲ ਬਣੇ ਹੋਣਗੇ। 
ਪਰਾਗ ਮਿਲਕ ਫੂਡਸ ਦੇ ਚੇਅਰਮੈਨ ਦਵਿੰਦਰ ਸ਼ਾਹ ਨੇ ਕਿਹਾ ਕਿ ਸੋਕੇ ਦੀ ਵਜ੍ਹਾ ਨਾਲ ਦੁੱਧ ਦੀ ਕੀਮਤ ਵਧ ਸਕਦੀ ਹੈ। ਕਰਨਾਟਕ ਅਤੇ ਮਹਾਰਾਸ਼ਟਰ 'ਚ ਸੋਕੇ ਨਾਲ ਕੀਮਤ 'ਤੇ ਅਸਰ ਪਵੇਗਾ। ਕੰਪਨੀ ਦੀ ਆਮਦਨ 'ਚ ਵੈਲਿਊ ਐਡੇਡ ਪ੍ਰਾਡੈਕਟਸ ਦੀ ਹਿੱਸੇਦਾਰੀ 80 ਫੀਸਦੀ ਹੈ। ਕੰਪਨੀ ਮਠਿਆਈ ਬਾਜ਼ਾਰ 'ਚ ਕਾਰੋਬਾਰ ਵਧਾਉਣ ਦੀ ਤਿਆਰੀ 'ਚ ਹੈ। ਕੰਪਨੀ ਦੀ ਸ਼ਾਹੀ ਗੁਲਾਬ ਜਾਮੁਨ ਵੀ ਲਿਆਉਣ ਦੀ ਤਿਆਰੀ ਹੈ।


Aarti dhillon

Content Editor

Related News