ਸ਼ੇਅਰ ਬਾਜ਼ਾਰ ''ਚ ਗਿਰਾਵਟ ਦੇ ਨਾਲ ਕਾਰੋਬਾਰ ਦੀ ਸ਼ੁਰੂਆਤ

10/07/2022 11:17:10 AM

ਮੁੰਬਈ- ਸ਼ੇਅਰ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਗਿਰਾਵਟ ਦੇ ਨਾਲ ਕਾਰੋਬਾਰ ਦੀ ਸ਼ੁਰੂਆਤ ਹੋਈ। ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) ਦਾ ਸੈਂਸੈਕਸ 129.54 ਅੰਕ ਡਿੱਗ ਕੇ 58,092.56 ਅੰਕ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਨਿਫਟੀ 44.6 ਅੰਕ ਘੱਟ ਕੇ 17,287.20 ਅੰਕ 'ਤੇ ਖੁੱਲ੍ਹਿਆ।
ਇਸ ਦੌਰਾਨ ਸ਼ੇਅਰ ਬਾਜ਼ਾਰ 'ਚ ਮਿਡਕੈਪ ਅਤੇ ਸਮਾਲਕੈਪ 'ਚ ਵੀ ਦਬਾਅ ਦੇਖਿਆ ਗਿਆ। ਬੀ.ਐੱਸ.ਈ. ਦਾ ਮਿਡਕੈਪ ਸੂਚਕਾਂਕ 14.84 ਅੰਕ ਟੁੱਟ ਕੇ 25,409.24 ਅਤੇ ਸਮਾਲਕੈਪ ਸੂਚਕਾਂਕ 13.98 ਅੰਕਾਂ ਦੀ ਗਿਰਾਵਟ ਦੇ ਨਾਲ 29,082.18 ਅੰਕ 'ਤੇ ਖੁੱਲ੍ਹਿਆ। ਜ਼ਿਕਰਯੋਗ ਹੈ ਕਿ  ਬੀਤੇ ਦਿਨ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ 156.63 ਅੰਕਾਂ ਦਾ ਵਾਧਾ ਲੈ ਕੇ 58222.10 ਅੰਕ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਨਿਫਟੀ 57.50 ਅੰਕ 'ਤੇ ਵਧ ਕੇ 17331.80 ਅੰਕ 'ਤੇ ਰਿਹਾ ਸੀ।          


Aarti dhillon

Content Editor

Related News