ਅਕਸ਼ੈ ਤ੍ਰਿਤੀਆ ''ਤੇ ਵੀ ਫਿੱਕਾ ਰਿਹਾ ਕਾਰੋਬਾਰ, ਵਿਕਰੀ ''ਚ ਦਰਜ ਹੋਈ ਭਾਰੀ ਗਿਰਾਵਟ

Saturday, May 15, 2021 - 11:21 AM (IST)

ਅਕਸ਼ੈ ਤ੍ਰਿਤੀਆ ''ਤੇ ਵੀ ਫਿੱਕਾ ਰਿਹਾ ਕਾਰੋਬਾਰ, ਵਿਕਰੀ ''ਚ ਦਰਜ ਹੋਈ ਭਾਰੀ ਗਿਰਾਵਟ

ਨਵੀਂ ਦਿੱਲੀ - ਕੋਰੋਨਾ ਲਾਗ ਮਹਾਮਾਰੀ ਫੈਲਣ ਕਾਰਨ ਰਤਨ ਅਤੇ ਗਹਿਣਿਆਂ ਦੇ ਉਦਯੋਗ ਨੂੰ ਲਗਾਤਾਰ ਦੂਜੇ ਸਾਲ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਵਿਕਰੀ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਵਪਾਰੀਆਂ ਨੇ ਕਿਹਾ ਕਿ ਇਸ ਸਾਲ  ਅਕਸ਼ੈ ਤ੍ਰਿਤੀਆ 'ਤੇ ਕੋਵਿਡ ਤੋਂ ਪਹਿਲਾਂ 2019 ਦੇ ਮੁਕਾਬਲੇ ਸਿਰਫ਼ 10 ਪ੍ਰਤੀਸ਼ਤ ਹੀ ਦੇਖਣ ਨੂੰ ਮਿਲੀ ਅਤੇ ਸਥਾਨਕ ਤਾਲਾਬੰਦੀ ਕਾਰਨ ਗਾਹਕਾਂ ਦੀ ਸੀਮਤ ਆਮਦ ਰਹੀ।

ਆਮਤੌਰ 'ਤੇ ਅਕਸ਼ੈ ਤ੍ਰਿਤੀਆ 'ਤੇ 25-30 ਟਨ ਦਾ ਕਾਰੋਬਾਰ ਦੇਖਣ ਨੂੰ ਮਿਲਦਾ ਹੈ, ਪਰ ਇਸ ਸਾਲ ਇਸ ਦੇ ਸਿਰਫ 3-4 ਟਨ ਤੱਕ ਸੀਮਤ ਰਹਿਣ ਦੇ ਆਂਕੜੇ ਸਾਹਮਣੇ ਆ ਰਹੇ ਹਨ। ਤਾਲਾਬੰਦੀ ਅਤੇ ਕੋਰੋਨਾ ਖ਼ੌਫ਼ ਕਾਰਨ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ। ਕੁਝ ਸੰਗਠਿਤ ਵਪਾਰੀਆਂ ਜਿਵੇਂ ਕਲਿਆਣ ਜਿਊਲਰਜ਼ ਨੇ ਸੋਨੇ ਦੀ ਆਨਲਾਈਨ ਬੁਕਿੰਗ ਕੀਤੀ, ਜਿਸਦੀ ਡਿਲਵਰੀ ਬਾਅਦ ਵਿਚ ਗਾਹਕਾਂ ਨੂੰ ਦਿੱਤੀ ਜਾਣੀ ਹੈ।

ਆਲ ਇੰਡੀਆ ਰਤਨ ਅਤੇ ਗਹਿਣਿਆਂ ਦੀ ਘਰੇਲੂ ਪ੍ਰੀਸ਼ਦ (ਜੀਜੇਸੀ) ਦੇ ਪ੍ਰਧਾਨ ਅਸ਼ੀਸ਼ ਪੇਥੇ ਨੇ ਕਿਹਾ, 'ਮਹਾਮਾਰੀ ਦੀ ਦੂਜੀ ਲਹਿਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੇਸ਼ ਭਰ ਵਿਚ ਭਾਰੀ ਨੁਕਸਾਨ ਕਰ ਰਹੀ ਹੈ। ਇਸ ਨਾਲ ਸਮੁੱਚੇ ਗਾਹਕਾਂ ਵਿਚ ਨਕਾਰਾਤਮਕ ਭਾਵਨਾਵਾਂ ਪੈਦਾ ਹੋਈ ਹੈ।' ਲਗਭਗ 90 ਪ੍ਰਤੀਸ਼ਤ ਸੂਬਿਆਂ ਵਿਚ ਤਾਲਾਬੰਦੀ ਲਾਗੂ ਹੈ ਜਿਥੇ ਪ੍ਰਚੂਨ ਗਹਿਣਿਆਂ ਦੇ ਸਟੋਰ ਬੰਦ ਹਨ ਅਤੇ ਕਿਸੇ ਵੀ ਵਿਕਰੀ ਦੀ ਆਗਿਆ ਨਹੀਂ ਹੈ।

ਇਸ ਸਾਲ ਅਕਸ਼ੈ ਤ੍ਰਿਤੀਆ ਦਾ ਟਰਨਓਵਰ 3-4 ਟਨ ਰਹਿਣ ਦੀ ਉਮੀਦ ਹੈ, ਪਿਛਲੇ ਸਾਲ 2-2.5 ਟਨ ਅਤੇ 2019 ਵਿਚ 25-30 ਟਨ ਸੀ। ਉਨ੍ਹਾਂ ਕਿਹਾ ਕਿ ਕੁਝ ਗਾਹਕ ਆਨਲਾਈਨ ਜਾਂ ਫੋਨ ਰਾਹੀਂ ਸੋਨਾ ਖਰੀਦ ਰਹੇ ਹਨ ਅਤੇ ਹਾਲਾਤ ਠੀਕ ਹੋਣ 'ਤੇ ਉਨ੍ਹਾਂ ਦੀ ਸਪਲਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਗਹਿਣਿਆਂ ਦੇ ਵਿਕਰੇਤਾ ਅਕਸ਼ੈ ਤ੍ਰਿਤੀਆ 'ਤੇ 10-15 ਪ੍ਰਤੀਸ਼ਤ ਦੀ ਵਿਕਰੀ ਦੀ ਉਮੀਦ ਕਰ ਰਹੇ ਸਨ।

ਇਹ ਵੀ ਪੜ੍ਹੋ : ਇਟਲੀ ਨੇ ਗੂਗਲ 'ਤੇ ਠੋਕਿਆ 904 ਕਰੋੜ ਰੁਪਏ ਦਾ ਜੁਰਮਾਨਾ, ਕਿਹਾ- ਨਹੀਂ ਚੱਲੇਗੀ ਮਨਮਾਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


                              


author

Harinder Kaur

Content Editor

Related News