ਬਰਗਰ ਕਿੰਗ ਨੇ ਬਦਲ ਲਿਆ ਆਪਣਾ ਨਾਂ, ਸਕਿਓਰਿਟੀਜ਼ ਰਾਹੀਂ ਇਕੱਠਾ ਕਰੇਗੀ 1500 ਕਰੋੜ ਦਾ ਫੰਡ

Thursday, Dec 16, 2021 - 03:27 PM (IST)

ਬਰਗਰ ਕਿੰਗ ਨੇ ਬਦਲ ਲਿਆ ਆਪਣਾ ਨਾਂ, ਸਕਿਓਰਿਟੀਜ਼ ਰਾਹੀਂ ਇਕੱਠਾ ਕਰੇਗੀ 1500 ਕਰੋੜ ਦਾ ਫੰਡ

ਨਵੀਂ ਦਿੱਲੀ (ਭਾਸ਼ਾ) – ਰੈਸਟੋਰੈਂਟ ਚੇਨ ਬ੍ਰਾਡ ਬਰਗਰ ਕਿੰਗ ਆਪਣਾ ਨਾਂ ਬਦਲਣ ਜਾ ਰਹੀ ਹੈ। ਕੰਪਨੀ ਨੂੰ ਹੁਣ ਬਰਗਰ ਕਿੰਗ ਨਹੀਂ ਰੈਸਟੋਰੈਂਟ ਬ੍ਰਾਂਡਸ ਏਸ਼ੀਆ ਲਿਮਟਿਡ ਦੇ ਨਾਂ ਨਾਲ ਜਾਣਿਆ ਜਾਵੇਗਾ। ਕੰਪਨੀ ਨੇ ਇਸ ਦੀ ਜਾਣਕਾਰੀ ਦਿੱਤੀ। ਹਾਲਾਂਕਿ ਕੰਪਨੀ ਦੇ ਇਸ ਫੈਸਲੇ ਨੂੰ ਸ਼ੇਅਰਧਾਰਕਾਂ ਅਤੇ ਰੈਗੂਲੇਟਰੀ ਵਲੋਂ ਮਨਜ਼ੂਰ ਕੀਤਾ ਜਾਣਾ ਹੈ, ਜਿਸ ਲਈ ਬੋਰਡ ਨੇ ਪੋਸਟਲ ਬੈਲਟ ਦੇ ਮਾਧਿਅਮ ਰਾਹੀਂ ਸਾਰੇ ਮੈਂਬਰਾਂ ਦੀ ਮਨਜ਼ੂਰੀ ਲੈਣ ਦਾ ਫੈਸਲਾ ਕੀਤਾ ਹੈ।

ਬਰਗਰ ਕਿੰਗ ਨੇ ਇਕ ਐਕਸਚੇਂਜ ਫਾਈਲਿੰਗ ’ਚ ਕਿਹਾ ਕਿ ਉਹ ਕੁੱਝ ਹੋਰ ਸਕਿਓਰਿਟੀਜ਼ ਜਾਰੀ ਕਰ ਕੇ ਅੱਗੇ 1500 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਨੇ ਅੱਜ ਹੋਈ ਆਪਣੀ ਬੈਠਕ ’ਚ ਅਧਿਕਾਰਤ ਸ਼ੇਅਰ ਪੂੰਜੀ ਨੂੰ 550 ਕਰੋੜ ਤੋਂ ਵਧਾ ਕੇ 600 ਕਰੋੜ ਰੁਪਏ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਕੰਪਨੀ ਬੋਰਡ ਨੇ ਦਿੱਤੀ ਮਨਜ਼ੂਰੀ

ਬਰਗਰ ਕਿੰਗ ਨੇ ਕਿਹਾ ਕਿ ਕੰਪਨੀ ਬੋਰਡ ਨੇ ਜਨਤਕ ਅਤੇ ਨਿੱਜੀ ਪੇਸ਼ਕਸ਼ਾਂ ਦੇ ਮਾਧਿਅਮ ਰਾਹੀਂ ਸਕਿਓਰਿਟੀਜ਼ ਨੂੰ ਜਾਰੀ ਕਰਨ ਦੇ ਮਾਧਿਅਮ ਰਾਹੀਂ ਧਨ ਜੁਟਾਉਣ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ’ਚ ਤਰਜੀਹੀ ਮੁੱਦੇ, ਯੋਗ ਸੰਸਥਾਨ ਪਲੇਸਮੈਂਟ, ਅੱਗੇ ਜਨਤਕ ਪ੍ਰਸਤਾਵ ਜਾਂ ਇਕ ਅਤੇ ਹੋਰ ਪੜਾਵਾਂ ’ਚ ਕਿਸੇ ਵੀ ਸਵੀਕਾਰਯੋਗ ਮੋਡ ਸ਼ਾਮਲ ਹਨ। ਇਹ ਲਾਗੂ ਕਾਨੂੰਨਾਂ ਅਤੇ ਜ਼ਰੂਰੀ ਸ਼ੇਅਰਧਾਰਕਾਂ ਅਤੇ ਰੈਗੂਲੇਟਰੀ ਪ੍ਰਵਾਨਗੀ ਦੇ ਅਧੀਨ ਹੋਵੇਗਾ ਅਤੇ 1500 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਰਾਸ਼ੀ ਲਈ ਨਹੀਂ ਹੋਵੇਗਾ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਇਸ ਫੰਡ ਨੂੰ ਕਿੱਥੇ ਇਸਤੇਮਾਲ ਕੀਤਾ ਜਾਵੇਗਾ।


author

Harinder Kaur

Content Editor

Related News