ਬੈਂਕ 'ਚ 8.70 ਕਰੋੜ ਦੀ ਚੋਰੀ ਕਰਕੇ ਖ਼ਰੀਦੇ ਆਲੀਸ਼ਾਨ ਬੰਗਲਾ ਤੇ ਕਾਰਾਂ, ਇੰਝ ਖੁੱਲ੍ਹਿਆ ਭੇਤ
Monday, May 25, 2026 - 11:18 AM (IST)
ਬਿਜ਼ਨੈੱਸ ਡੈਸਕ : ਗੁਜਰਾਤ ਦੇ ਅਹਿਮਦਾਬਾਦ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੈਂਕ ਆਫ ਬੜੌਦਾ ਦੇ ਇੱਕ ਮੁਲਾਜ਼ਮ ਨੇ ਆਪਣੀ ਹੀ ਬ੍ਰਾਂਚ ਦੇ ਕਰੰਸੀ ਚੈਸਟ (ਖਜ਼ਾਨੇ) ਵਿੱਚੋਂ 8.70 ਕਰੋੜ ਰੁਪਏ 'ਤੇ ਹੱਥ ਸਾਫ਼ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੇ ਚੋਰੀ ਕੀਤੇ ਪੈਸਿਆਂ ਨਾਲ ਨਾ ਸਿਰਫ਼ ਆਲੀਸ਼ਾਨ ਬੰਗਲਾ ਖਰੀਦਿਆ, ਸਗੋਂ ਕ੍ਰਿਪਟੋਕਰੰਸੀ ਵਿੱਚ ਵੀ ਵੱਡਾ ਨਿਵੇਸ਼ ਕੀਤਾ।
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਇੰਝ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ
ਮੁਲਜ਼ਮ ਬੈਂਕ ਆਫ ਬੜੌਦਾ ਵਿੱਚ ਜੂਨੀਅਰ ਜੁਆਇੰਟ ਕਸਟੋਡੀਅਨ ਵਜੋਂ ਤਾਇਨਾਤ ਸੀ, ਜਿੱਥੇ ਆਰ.ਬੀ.ਆਈ. (RBI) ਦਾ ਕਰੰਸੀ ਚੈਸਟ ਮੌਜੂਦ ਹੈ। ਉਸ ਨੇ 13 ਜਨਵਰੀ ਨੂੰ ਦੋ ਕੰਟਰੈਕਟ ਵਰਕਰਾਂ ਦੀ ਮਦਦ ਨਾਲ ਲੋਹੇ ਦੇ ਪੁਰਾਣੇ ਬਕਸਿਆਂ ਵਿੱਚ 8.70 ਕਰੋੜ ਰੁਪਏ ਭਰ ਕੇ ਬੈਂਕ ਤੋਂ ਬਾਹਰ ਕੱਢ ਲਏ। ਉਸ ਨੇ ਸਹਿਕਰਮੀਆਂ ਨੂੰ ਝੂਠ ਬੋਲਿਆ ਸੀ ਕਿ ਇਨ੍ਹਾਂ ਬਕਸਿਆਂ ਵਿੱਚ ਕੂੜਾ ਹੈ ਜਿਸ ਨੂੰ ਉਹ ਸੁੱਟਣ ਜਾ ਰਿਹਾ ਹੈ।
ਇਹ ਵੀ ਪੜ੍ਹੋ : 8th Pay Commission: ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸੈਲਰੀ ਅਤੇ ਇੰਕਰੀਮੈਂਟ 'ਚ ਹੋ ਸਕਦੇ ਹਨ ਵੱਡੇ ਬਦਲਾਅ
CCTV ਫੁਟੇਜ ਡਿਲੀਟ ਹੋਣ ਦਾ ਕਰਦਾ ਰਿਹਾ ਇੰਤਜ਼ਾਰ
ਮੁਲਜ਼ਮ ਚੋਰੀ ਕਰਨ ਤੋਂ ਬਾਅਦ ਵੀ ਉਹ 20 ਅਪ੍ਰੈਲ ਤੱਕ ਲਗਾਤਾਰ ਬੈਂਕ ਵਿੱਚ ਕੰਮ ਕਰਦਾ ਰਿਹਾ। ਉਸ ਨੂੰ ਲੱਗਦਾ ਸੀ ਕਿ 90 ਦਿਨਾਂ ਬਾਅਦ CCTV ਫੁਟੇਜ ਆਪਣੇ ਆਪ ਡਿਲੀਟ (ਓਵਰਰਾਈਟ) ਹੋ ਜਾਵੇਗੀ ਅਤੇ ਉਹ ਫੜਿਆ ਨਹੀਂ ਜਾਵੇਗਾ। ਜਦੋਂ 90 ਦਿਨਾਂ ਦੀ ਮਿਆਦ ਬੀਤ ਗਈ, ਤਾਂ ਉਹ ਬਿਮਾਰੀ ਦਾ ਬਹਾਨਾ ਲਗਾ ਕੇ ਛੁੱਟੀ 'ਤੇ ਚਲਾ ਗਿਆ ਅਤੇ ਫਿਰ ਵਾਪਸ ਨਹੀਂ ਆਇਆ।
ਇਹ ਵੀ ਪੜ੍ਹੋ : ਦੇਸ਼ ਦੇ ਮੰਦਿਰਾਂ ਦਾ ਸੋਨਾ ਵੇਚਣ ਜਾ ਰਹੀ ਸਰਕਾਰ? ਵਿੱਤ ਮੰਤਰਾਲੇ ਨੇ ਦਿੱਤੀ ਪੂਰੀ ਜਾਣਕਾਰੀ
ਕਿਵੇਂ ਖੁੱਲ੍ਹਿਆ ਭੇਤ?
RBI ਦੇ ਨਿਰੀਖਣ (Inspection) ਤੋਂ ਪਹਿਲਾਂ ਜਦੋਂ ਕਰੰਸੀ ਚੈਸਟ ਦੇ ਨਵੇਂ ਇੰਚਾਰਜ ਨੇ ਨਕਦੀ ਦੀ ਵੈਰੀਫਿਕੇਸ਼ਨ ਕੀਤੀ, ਤਾਂ ਕਰੋੜਾਂ ਰੁਪਏ ਘੱਟ ਨਿਕਲੇ। ਇਸ ਤੋਂ ਬਾਅਦ 15 ਮਈ ਨੂੰ ਪੁਲਿਸ ਕੋਲ FIR ਦਰਜ ਕਰਵਾਈ ਗਈ। ਜਾਂਚ ਦੌਰਾਨ ਜਦੋਂ CCTV ਫੁਟੇਜ ਚੈੱਕ ਕੀਤੀ ਗਈ ਤਾਂ 13 ਜਨਵਰੀ ਦੀਆਂ ਤਸਵੀਰਾਂ ਵਿੱਚ ਕਡੀਆਰ ਬਕਸੇ ਲੈ ਕੇ ਜਾਂਦਾ ਦਿਖਾਈ ਦਿੱਤਾ।
ਇਹ ਵੀ ਪੜ੍ਹੋ : ਦੁਨੀਆ ਨੂੰ ਚੱਕਰਾਂ 'ਚ ਪਾ ਕੇ Trump 90 ਦਿਨਾਂ 'ਚ ਕਮਾ ਗਏ 800 ਕਰੋੜ! ਮਚਿਆ ਹੜਕੰਪ
ਚੋਰੀ ਦੇ ਪੈਸਿਆਂ ਨਾਲ ਜੀ ਰਿਹਾ ਸੀ ਆਲੀਸ਼ਾਨ ਜ਼ਿੰਦਗੀ ਪੁਲਿਸ ਨੇ ਮੁਲਜ਼ਮ ਦੀ ਕਾਰ ਦੀ ਡਿੱਗੀ ਵਿੱਚੋਂ 2.2 ਕਰੋੜ ਰੁਪਏ ਨਕਦ ਬਰਾਮਦ ਕੀਤੇ ਹਨ। ਪੁੱਛਗਿੱਛ ਦੌਰਾਨ ਕਡੀਆਰ ਨੇ ਕਬੂਲਿਆ ਕਿ ਉਸ ਨੇ ਚੋਰੀ ਦੀ ਰਕਮ ਨਾਲ:
ਇਹ ਵੀ ਪੜ੍ਹੋ : ਨਹੀਂ ਪਏਗੀ LPG ਦੀ ਲੋੜ! 'DME' ਗੈਸ ਨਾਲ ਚੱਲਣਗੇ ਚੁੱਲ੍ਹੇ ਤੇ ਵਾਹਨ, ਬਚੇਗੀ ਮੋਟੀ ਰਕਮ
ਇੱਕ ਆਲੀਸ਼ਾਨ ਬੰਗਲਾ ਖਰੀਦਿਆ।
ਅਹਿਮਦਾਬਾਦ ਵਿੱਚ ਇੱਕ ਦੁਕਾਨ ਅਤੇ ਇੱਕ ਕਮਰਸ਼ੀਅਲ ਗੱਡੀ ਖਰੀਦੀ।
ਭਾਰੀ ਰਕਮ ਕ੍ਰਿਪਟੋਕਰੰਸੀ ਬਾਜ਼ਾਰ ਵਿੱਚ ਨਿਵੇਸ਼ ਕੀਤੀ।
ਆਪਣੀ ਇੱਕ ਮਹਿਲਾ ਸਹਿਕਰਮੀ ਨੂੰ ਵੀ ਮਕਾਨ ਖਰੀਦਣ ਲਈ ਲੱਖਾਂ ਰੁਪਏ ਦਿੱਤੇ।
ਫਿਲਹਾਲ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ 27 ਮਈ ਤੱਕ ਰਿਮਾਂਡ 'ਤੇ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਸਰਕਾਰੀ ਬੈਂਕਾਂ ਤੇ ਬੀਮਾ ਕੰਪਨੀਆਂ...! ਕੇਂਦਰ ਨੇ ਜਾਰੀ ਕਰ'ਤੇ Lockdown ਜਿਹੇ ਹੁਕਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
