ਕਸ਼ਮੀਰ 'ਚ ਸੇਬ ਦੀ ਬੰਪਰ ਉਪਜ ਦੇ ਬਾਵਜੂਦ ਕਿਸਾਨ ਬੇਹਾਲ, ਪਿਛਲੇ ਸਾਲ ਤੋਂ 30 ਫ਼ੀਸਦੀ ਤੱਕ ਡਿੱਗੇ ਭਾਅ

Friday, Nov 04, 2022 - 12:20 PM (IST)

ਕਸ਼ਮੀਰ 'ਚ ਸੇਬ ਦੀ ਬੰਪਰ ਉਪਜ ਦੇ ਬਾਵਜੂਦ ਕਿਸਾਨ ਬੇਹਾਲ, ਪਿਛਲੇ ਸਾਲ ਤੋਂ 30 ਫ਼ੀਸਦੀ ਤੱਕ ਡਿੱਗੇ ਭਾਅ

ਬਿਜਨੈੱਸ ਡੈਸਕ—ਕਸ਼ਮੀਰ 'ਚ ਚਾਲੂ ਸੀਜ਼ਨ ਦੇ ਦੌਰਾਨ ਸੇਬ ਦਾ ਬੰਪਰ ਉਤਪਾਦਨ ਉਤਪਾਦਕਾਂ ਨੂੰ ਖੁਸ਼ ਕਰਨ ਵਿੱਚ ਅਸਫ਼ਲ ਰਿਹਾ ਹੈ ਅਤੇ ਉਨ੍ਹਾਂ ਦੀ ਉਪਜ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ ਲਗਭਗ 30 ਫੀਸਦੀ ਦੀ ਕਮੀ ਆਈ ਹੈ। ਭਾਰੀ ਨੁਕਸਾਨ ਦਾ ਸਾਹਮਣਾ ਕਰ ਰਹੇ ਸੇਬ ਕਿਸਾਨਾਂ ਨੇ ਹੁਣ ਸਰਕਾਰ ਤੋਂ ਸਮਰਥਨ ਦੀ ਮੰਗ ਕੀਤੀ ਹੈ। ਕਸ਼ਮੀਰੀ ਸੇਬ ਸਤੰਬਰ ਵਿੱਚ ਉਦੋਂ ਸੁਰਖੀਆਂ ਵਿੱਚ ਆਇਆ ਸੀ, ਜਦੋਂ ਏਸ਼ੀਆ ਦੇ ਸਭ ਤੋਂ ਵੱਡੇ ਥੋਕ ਬਾਜ਼ਾਰ ਆਜ਼ਾਦਪੁਰ ਮੰਡੀ ਸਮੇਤ ਘਾਟੀ ਦੇ ਬਗੀਚਿਆਂ ਤੋਂ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਬਾਹਰ ਦੇ ਬਾਜ਼ਾਰਾਂ ਤੱਕ ਇਸ ਦੀ ਆਵਾਜਾਈ ਵਿੱਚ ਵਾਰ-ਵਾਰ ਰੁਕਾਵਟਾਂ ਨੂੰ ਲੈ ਕੇ ਹੰਗਾਮਾ ਹੋਇਆ ਸੀ।
ਕਸ਼ਮੀਰ ਦੇਸ਼ ਵਿੱਚ ਸੇਬ ਦੀ ਕੁੱਲ ਫਸਲ ਦਾ ਲਗਭਗ 75 ਫ਼ੀਸਦੀ ਉਤਪਾਦਨ ਕਰਦਾ ਹੈ ਅਤੇ ਇਸ ਨੂੰ ਆਪਣੀ ਅਰਥਵਿਵਸਥਾ ਦੀ ਰੀੜ੍ਹ ਮੰਨਦਾ ਹੈ। ਇਹ ਖੇਤਰ ਜੰਮੂ ਅਤੇ ਕਸ਼ਮੀਰ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ) ਵਿੱਚ ਲਗਭਗ 8.2 ਪ੍ਰਤੀਸ਼ਤ ਦਾ ਯੋਗਦਾਨ ਪਾਉਂਦਾ ਹੈ। ਚੈਂਬਰ ਆਫ ਆਜ਼ਾਦਪੁਰ ਫ਼ਲ ਅਤੇ ਸਬਜ਼ੀ ਵਪਾਰੀ ਪ੍ਰਧਾਨ ਮੇਥਾ ਰਾਮ ਕ੍ਰਿਪਲਾਨੀ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ  ਕਸ਼ਮੀਰ ਤੋਂ ਆਉਣ ਵਾਲੇ ਸੇਬ ਦੇ ਰੇਟ ਸਾਲ 2021 ਦੇ ਮੁਕਾਬਲੇ ਲਗਭਗ 30 ਫ਼ੀਸਦੀ ਘੱਟ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਿਰਮਾਤਾਵਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਸਰਕਾਰੀ ਸਮਰਥਨ ਤੋਂ ਬਿਨਾਂ ਨੁਕਸਾਨ ਨੂੰ ਪੂਰਾ ਕਰਨਾ ਉਨ੍ਹਾਂ ਲਈ ਬਹੁਤ ਮੁਸ਼ਕਲ ਹੈ।
ਕ੍ਰਿਪਲਾਨੀ ਦਿੱਲੀ ਖੇਤੀਬਾੜੀ ਮਾਰਕੀਟਿੰਗ ਬੋਰਡ ਦੇ ਮੈਂਬਰ ਅਤੇ ਕਸ਼ਮੀਰ ਐਪਲ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ। ਉਨ੍ਹਾਂ ਨੂੰ ਕੀਮਤਾਂ ਵਿੱਚ ਕਮੀ ਦੇ ਕਈ ਕਾਰਨ ਦੱਸੇ। ਉਨ੍ਹਾਂ ਨੇ ਕਿਹਾ ਕਿ ਚਾਲੂ ਸੈਸ਼ਨ ਵਿੱਚ ਚੰਗੀ ਗੁਣਵੱਤਾ ਵਾਲੀ ਬੰਪਰ ਫਸਲ ਹੋਈ ਸੀ ਪਰ ਪਿਛਲੇ ਸਾਲ ਦੇ ਮੁਕਾਬਲੇ ਪੈਕੇਜਿੰਗ ਅਤੇ ਆਵਾਜਾਈ ਚਾਰਜ ਵਰਗੇ ਖ਼ਰਚ ਲਗਭਗ ਦੁੱਗਣੇ ਹੋ ਗਏ ਹਨ। ਦਰਾਂ ਸਿੱਧੇ ਸਪਲਾਈ ਅਤੇ ਮੰਗ ਨਾਲ ਜੁੜੀਆਂ ਹੋਈਆਂ ਹਨ ਅਤੇ ਸਪਲਾਈ ਜ਼ਿਆਦਾ ਹੈ, ਇਸ ਲਈ ਉਤਪਾਦ ਦੀ ਦਰ ਲਗਭਗ 30 ਫੀਸਦੀ ਤੱਕ ਘੱਟ ਹੋ ਗਈ ਹੈ।
ਕਸ਼ਮੀਰ ਦੀ ਅੱਧੀ ਤੋਂ ਵੱਧ ਆਬਾਦੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਬਾਗਬਾਨੀ ਉਦਯੋਗ ਨਾਲ ਜੁੜੀ ਹੋਈ ਹੈ। ਇਸ ਦੀ ਖੇਤੀ 1.45 ਲੱਖ ਹੈਕਟੇਅਰ ਜ਼ਮੀਨ ਵਿੱਚ ਕੀਤੀ ਜਾਂਦੀ ਹੈ। ਕਸ਼ਮੀਰ ਘਾਟੀ ਫ਼ਲ ਉਤਪਾਦਕਾਂ ਅਤੇ ਡੀਲਰਸ ਯੂਨੀਅਨ ਦੇ ਬਡਗਾਮ ਜ਼ਿਲ੍ਹਾ ਪ੍ਰਧਾਨ ਬਾਬਾ ਨੇ ਕਿਹਾ ਕਿ ਸਰਕਾਰ ਨੂੰ ਅੱਗੇ ਆਉਣਾ ਪਵੇਗਾ ਅਤੇ ਸਾਨੂੰ ਬਚਾਉਣਾ ਹੋਵੇਗਾ, ਨਹੀਂ ਤਾਂ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਭਾਰੀ ਨੁਕਸਾਨ ਤੋਂ ਉਭਰਨਾ ਬਹੁਤ ਮੁਸ਼ਕਲ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News