ਬੁਲੇਟ ਟਰੇਨ ਨਾਲ ਜੁੜੇਗੀ ਦਿੱਲੀ-ਆਯੁੱਧਿਆ, ਡੀ. ਪੀ. ਆਰ. 'ਤੇ ਹੋ ਰਿਹੈ ਕੰਮ

12/08/2020 8:40:04 PM

ਨਵੀਂ ਦਿੱਲੀ— ਦਿੱਲੀ ਤੋਂ ਭਗਵਾਨ ਸ਼੍ਰੀ ਰਾਮ ਦੇ ਜਨਮ ਅਸਥਾਨ ਆਯੁੱਧਿਆ ਨੂੰ ਬੁਲੇਟ ਟਰੇਨ ਨਾਲ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀ. ਪੀ. ਆਰ.) 'ਤੇ ਕੰਮ ਹੋ ਰਿਹਾ ਹੈ, ਜਿਸ ਤਹਿਤ ਯੂ. ਪੀ. ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਨੂੰ ਇਕ ਹੀ ਲਾਂਘੇ ਨਾਲ ਜੋੜਿਆ ਜਾਵੇਗਾ।

ਇਸ ਪ੍ਰਾਜੈਕਟ ਤਹਿਤ ਪਵਿੱਤਰ ਸ਼ਹਿਰਾਂ ਮਥੁਰਾ, ਪ੍ਰਯਾਗਰਾਜ, ਵਾਰਾਣਸੀ, ਆਗਰਾ, ਕਾਨਪੁਰ ਤੋਂ ਇਲਾਵਾ ਜੇਵਰ ਹਵਾਈ ਅੱਡੇ ਨੂੰ ਵੀ ਜੋੜਨ ਦੀ ਯੋਜਨਾ ਬਣਾਈ ਗਈ ਹੈ। ਬੁਲੇਟ ਟਰੇਨ ਲਈ ਦਿੱਲੀ-ਵਾਰਾਣਸੀ ਲਾਂਘੇ ਲਈ ਹਵਾਈ ਸਰਵੇ ਹੋਵੇਗਾ ਤਾਂ ਜੋ ਡੀ. ਪੀ. ਆਰ. ਜਲਦ ਤਿਆਰ ਹੋ ਸਕੇ।

ਇਹ ਵੀ ਪੜ੍ਹੋ- ਦਿੱਲੀ ਤੋਂ ਫਲਾਈਟ ਲੈਣਾ ਹੁਣ ਪੈ ਸਕਦਾ ਹੈ ਮਹਿੰਗਾ, ਲੱਗੇਗਾ ਨਵਾਂ ਚਾਰਜ

ਡੀ. ਪੀ. ਆਰ. ਤਿਆਰ ਕਰ ਰਹੇ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਡ (ਐੱਨ. ਐੱਚ. ਐੱਸ. ਆਰ. ਸੀ. ਐੱਲ.) ਅਨੁਸਾਰ, 800 ਕਿਲੋਮੀਟਰ ਦਾ ਇਹ ਲਾਂਘਾ ਇਟਾਵਾ, ਲਖਨਊ, ਰਾਏਬਰੇਲੀ ਅਤੇ ਭਦੋਹੀ ਨੂੰ ਵੀ ਜੋੜੇਗਾ।

ਇਹ ਵੀ ਪੜ੍ਹੋ- ਕਿਸਾਨਾਂ ਤੇ ਵਪਾਰੀਆਂ ਵੱਲੋਂ ਗੰਢਿਆਂ ਦੀ ਬਰਾਮਦ 'ਤੇ ਰੋਕ ਹਟਾਉਣ ਦੀ ਮੰਗ

ਕਿਹਾ ਜਾ ਰਿਹਾ ਹੈ ਕਿ ਡੀ. ਪੀ. ਆਰ. ਤਿਆਰ ਕਰਨ ਲਈ ਜ਼ਮੀਨ ਦਾ ਹਵਾਈ ਸਰਵੇਖਣ ਹੋਵੇਗਾ। ਇਸ ਲਈ ਇਕ ਹੈਲੀਕਾਪਟਰ 'ਚ ਉਪਕਰਣਾਂ ਜ਼ਰੀਏ ਲੇਜ਼ਰ ਤਕਨਾਲੋਜੀ ਦਾ ਇਸਤੇਮਾਲ ਕੀਤਾ ਜਾਵੇਗਾ। ਹੁਣ ਤੱਕ ਲਾਈਟ ਡਿਟੈਕਸ਼ਨ ਐਂਡ ਰੇਂਜਿੰਗ ਸਰਵੇ (ਐੱਲ. ਆਈ. ਡੀ. ਏ. ਆਰ.) ਤਕਨੀਕ ਦਾ ਇਸਤੇਮਾਲ ਰਾਜਮਾਰਗ ਖੇਤਰਾਂ 'ਚ ਕੀਤਾ ਗਿਆ ਹੈ। ਇਸ ਤਕਨੀਕ ਨੇ ਰਾਜਮਾਰਗ ਪ੍ਰਾਜੈਕਟਾਂ ਲਈ ਬਿਹਤਰ ਡੀ. ਪੀ. ਆਰ. ਤਿਆਰ ਕਰਨ 'ਚ ਮਦਦ ਕੀਤੀ ਹੈ। ਇਸ ਤਕਨੀਕ ਨਾਲ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਕੋਰੀਡੋਰ ਲਈ ਜ਼ਮੀਨੀ ਸਰਵੇਖਣ 12 ਹਫ਼ਤੇ 'ਚ ਪੂਰਾ ਹੋ ਗਿਆ ਸੀ। ਇਸ ਸਰਵੇਖਣ ਨੂੰ ਜੇਕਰ ਕਿਸੇ ਹੋਰ ਮਾਧਿਅਮ ਨਾਲ ਕੀਤਾ ਜਾਂਦਾ ਤਾਂ ਇਸ 'ਚ ਤਕਰੀਬਨ 10 ਤੋਂ 12 ਮਹੀਨਿਆਂ ਦਾ ਸਮਾਂ ਲੱਗਣਾ ਸੀ।

ਇਹ ਵੀ ਪੜ੍ਹੋ- TV, ਫਰਿੱਜ, ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ 20 ਫ਼ੀਸਦੀ ਤੱਕ ਹੋਣਗੇ ਮਹਿੰਗੇ


Sanjeev

Content Editor

Related News