ਖਪਤ ਨੂੰ ਬੜ੍ਹਾਵਾ ਦੇਣ, ਟੈਕਸ ਰਿਆਇਤ ਅਤੇ ਈਂਧਨ ਟੈਕਸ ’ਚ ਕਟੌਤੀ ’ਤੇ ਕੇਂਦਰਿਤ ਹੋਵੇ ਬਜਟ

Saturday, Jan 29, 2022 - 03:27 PM (IST)

ਖਪਤ ਨੂੰ ਬੜ੍ਹਾਵਾ ਦੇਣ, ਟੈਕਸ ਰਿਆਇਤ ਅਤੇ ਈਂਧਨ ਟੈਕਸ ’ਚ ਕਟੌਤੀ ’ਤੇ ਕੇਂਦਰਿਤ ਹੋਵੇ ਬਜਟ

ਮੁੰਬਈ (ਭਾਸ਼ਾ) – ਰੇਟਿੰਗ ਏਜੰਸੀ ਇੰਡੀਆ ਰੇਟਿੰਗਸ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਆਗਾਮੀ ਬਜਟ ’ਚ ਮਹਾਮਾਰੀ ਤੋਂ ਪ੍ਰਭਾਵਿਤ ਅਰਥਵਿਵਸਥਾ ਦਾ ਸਮਰਥਨ ਕਰਨ ਅਤੇ ਖਪਤ ਦੀ ਮੰਗ ਨੂੰ ਬੜ੍ਹਾਵਾ ਦੇਣ ਲਈ ਆਮਦਨ ਕਰ ’ਚ ਆਕਰਸ਼ਕ ਪੇਸ਼ਕਸ਼ ਅਤੇ ਈਂਧਨ ’ਤੇ ਟੈਕਸਾਂ ’ਚ ਕਟੌਤੀ ਕਰਨ ਦੀ ਲੋੜ ਹੈ। ਇੰਡੀਆ ਰੇਟਿੰਗਸ ਨੇ ਬਜਟ ਤੋਂ ਪਹਿਲਾਂ ਜਾਰੀ ਆਪਣੀ ਰਿਪੋਰਟ ’ਚ ਇਹ ਉਮੀਦ ਪ੍ਰਗਟਾਈ ਕਿ ਨਵਾਂ ਬਜਟ ਪਿਛਲੇ ਬਜਟ ’ਚ ਤੈਅ ਵਿੱਤੀ ਯੋਜਨਾ ਨੂੰ ਸ਼ਾਮਲ ਕਰੇਗਾ ਅਤੇ ਉਸ ਨੂੰ ਮਜ਼ਬੂਤੀ ਦੇਵੇਗਾ। ਇਸ ’ਚ ਨਵੀਆਂ ਚੀਜ਼ਾਂ ਨੂੰ ਅਪਣਾਉਣ ਦੀ ਥਾਂ ਚਾਲੂ ਵਿੱਤੀ ਸਾਲ ਦੇ ਮਾਲੀਆ ਅਤੇ ਪੂੰਜੀਗਤ ਖਰਚੇ ਦੇ ਤੌਰ-ਤਰੀਕਿਆਂ ਨੂੰ ਅਪਣਾਇਆ ਜਾਵੇਗਾ ਤਾਂ ਕਿ ਮੌਜੂਦਾ ਯਤਨਾਂ ਨੂੰ ਮਜ਼ਬੂਤੀ ਦਿੱਤੀ ਜਾ ਸਕੇ।

ਇਸ ਰਿਪੋਰਟ ’ਚ ਬਜਟ ਤੋਂ ਉਮੀਦ ਪ੍ਰਗਟਾਈ ਗਈ ਹੈ ਕਿ ਸੰਸਾਰਿਕ ਮਹਾਮਾਰੀ ਕੋਵਿਡ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਖੇਤਰਾਂ ’ਚ ਰੁਜ਼ਗਾਰ ਮੌਕਿਆਂ ਦੀ ਸਿਰਜਣਾ ਕਰ ਕੇ ਮੰਗ ਵਧਾਉਣ ’ਤੇ ਧਿਆਨ ਦਿੱਤਾ ਜਾਵੇਗਾ। ਰਿਪੋਰਟ ਮੁਤਾਬਕ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਤੋਂ ਉਮੀਦ ਪ੍ਰਗਟਾਈ ਜਾਂਦੀ ਹੈ ਕਿ ਉਹ ਵਿੱਤੀ ਸ਼ਮੂਲੀਅਤ ’ਚ ਦੇਰੀ ਕਰੇਗੀ ਅਤੇ ਇਸ ਨੂੰ ਹੌਲੀ-ਹੌਲੀ ਅਤੇ ਪੜਾਅਬੱਧ ਪ੍ਰਕਿਰਿਆ ਬਣਾਏਗੀ ਅਤੇ ਇਹ ਯਕੀਨੀ ਕਰੇਗੀ ਕਿ ਜਦੋਂ ਤੱਕ ਰਿਵਾਈਵਲ ਰਫਤਾਰ ਨਾਲ ਫੜੇ, ਉਦੋਂ ਤੱਕ ਅਰਥਵਿਵਸਥਾ ਲਈ ਜ਼ਰੂਰੀ ਵਿੱਤੀ ਸਮਰਥਨ ਮੁਹੱਈਆ ਹੋਵੇ। ਮਹਾਮਾਰੀ ਕਾਰਨ ਆਮ ਲੋਕਾਂ ਦੀ ਖਰੀਦ ਸਮਰੱਥਾ ’ਤੇ ਬੁਰਾ ਅਸਰ ਪੈਣ ਦਾ ਜ਼ਿਕਰ ਕਰਦੇ ਹੋਏ ਰਿਪੋਰਟ ’ਚ ਉਨ੍ਹਾਂ ਨੂੰ ਟੈਕਸ ਰਾਹਤ ਦੇਣ ਦੀ ਮੰਗ ਕਰਦੇ ਹੋਏ ਕਿਹਾ ਗਿਆ ਕਿ ਆਮਦਨ ਕਰ ’ਚ ਰਾਹਤ ਦੇ ਕੇ ਅਤੇ ਤੇਲ ਉਤਪਾਦਾਂ ’ਤੇ ਟੈਕਸ ’ਚ ਕਟੌਤੀ ਕਰ ਕੇ ਅਜਿਹਾ ਕੀਤਾ ਜਾ ਸਕਦਾ ਹੈ।


author

Harinder Kaur

Content Editor

Related News