45,000% ਰਿਟਰਨ... 1 ਰੁਪਏ ਵਾਲਾ ਸ਼ੇਅਰ 700 ਤੋਂ ਪਾਰ, ਹੁਣ ਬਜਟ ''ਚ ਐਲਾਨ ਤੋਂ ਬਾਅਦ ਆਈ ਤੂਫ਼ਾਨੀ ਤੇਜੀ

Wednesday, Jul 24, 2024 - 08:34 PM (IST)

45,000% ਰਿਟਰਨ... 1 ਰੁਪਏ ਵਾਲਾ ਸ਼ੇਅਰ 700 ਤੋਂ ਪਾਰ, ਹੁਣ ਬਜਟ ''ਚ ਐਲਾਨ ਤੋਂ ਬਾਅਦ ਆਈ ਤੂਫ਼ਾਨੀ ਤੇਜੀ

ਨਵੀਂ ਦਿੱਲੀ- ਕੇਂਦਰੀ ਬਜਟ 2024 ਮੰਗਲਵਾਰ, 23 ਜੁਲਾਈ ਨੂੰ ਪੇਸ਼ ਹੋ ਗਿਆ। ਇਸ ਵਿਚਕਾਰ ਬਜਟ 'ਚ ਹੋਏ ਇਕ ਐਲਾਨ ਕਾਰਨ ਬੁੱਧਵਾਰ ਨੂੰ ਝੀਂਗੇ ਦੇ ਵਪਾਰ ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਤੂਫ਼ਾਨੀ ਤੇਜੀ ਆਈ ਹੈ। ਇਨ੍ਹਾਂ ਕੰਪਨੀਆਂ ਦੇ ਸ਼ੇਅਰ ਬੁੱਧਵਾਰ ਨੂੰ 20 ਫ਼ੀਸਦੀ ਤਕ ਚੜ੍ਹ ਗਏ। ਇਸ ਵਿਚ ਅਵੰਤੀ ਫੀਡਸ, ਵਾਟਰਬੇਸ ਲਿਮਟਿਡ, ਅਪੈਕਸ ਫ੍ਰੋਜ਼ਨ ਫੂਡਸ, ਜੀਲ ਐਕਵਾ ਅਤੇ ਮੁੱਕਾ ਪ੍ਰੋਟੀਨ ਦੇ ਸ਼ੇਅਰ ਸ਼ਾਮਲ ਹਨ। 

ਅਵੰਤੀ ਫੀਡਜ਼ ਦੇ ਸ਼ੇਅਰ ਬੁੱਧਵਾਰ ਨੂੰ ਲਗਭਗ 20 ਫੀਸਦੀ ਵਧ ਕੇ 764.40 ਰੁਪਏ ਦੇ 52 ਹਫਤਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਏ। ਹਾਲਾਂਕਿ ਕਾਰੋਬਾਰ ਦੇ ਅੰਤ 'ਚ ਸਟਾਕ 14 ਫੀਸਦੀ ਵਧ ਕੇ 736 ਰੁਪਏ 'ਤੇ ਬੰਦ ਹੋਇਆ।

ਅਵੰਤੀ ਫੀਡਜ਼ ਦੇ ਸ਼ੇਅਰਾਂ ਨੇ ਪਿਛਲੇ ਕੁਝ ਸਾਲਾਂ ਵਿਚ 45,000 ਫੀਸਦੀ ਦਾ ਰਿਟਰਨ ਦਿੱਤਾ ਹੈ। ਇਸ ਸਮੇਂ ਦੌਰਾਨ ਅਵੰਤੀ ਫੀਡ ਦੇ ਸ਼ੇਅਰ 1 ਰੁਪਏ ਤੋਂ ਵਧ ਕੇ 764 ਰੁਪਏ ਹੋ ਗਏ ਹਨ। ਇਹ ਵਾਧਾ ਕਰੀਬ 14 ਸਾਲਾਂ ਵਿਚ ਹੋਇਆ ਹੈ। 8 ਜਨਵਰੀ 2010 ਨੂੰ ਇਸ ਦੇ ਸ਼ੇਅਰ 1.63 ਰੁਪਏ ਪ੍ਰਤੀ ਸ਼ੇਅਰ ਸਨ। ਪਿਛਲੇ ਇਕ ਸਾਲ ਵਿਚ ਇਸ ਸਟਾਕ ਵਿਚ 86.75 ਫ਼ੀਸਦੀ ਦਾ ਵਾਧਾ ਹੋਇਆ ਹੈ।

ਪਿਛਲੇ 5 ਦਿਨਾਂ 'ਚ 22 ਫ਼ੀਸਦੀ ਚੜ੍ਹੇ ਸ਼ੇਅਰ

ਪਿਛਲੇ 5 ਦਿਨਾਂ 'ਚ ਅਵੰਤੀ ਫੀਡਸ ਦੇ ਸ਼ੇਅਰਾਂ 'ਚ 22 ਫ਼ੀਸਦੀ ਦੀ ਤੇਜੀ ਆਈ ਹੈ। ਜਨਵਰੀ ਤੋਂ ਲੈ ਕੇ ਹੁਣ ਤਕ ਇਸ ਸਾਲ 68.27 ਫ਼ੀਸਦੀ ਚੜ੍ਹਿਆ ਹੈ। 6 ਮਹੀਨਿਆਂ 'ਚ ਇਹ ਸ਼ੇਅਰ 44 ਫ਼ੀਸਦੀ ਚੜ੍ਹਿਆ ਹੈ। 1 ਮਹੀਨੇ 'ਚ ਇਹ ਸ਼ੇਅਰ 19 ਫ਼ੀਸਦੀ ਤੋਂ ਵੱਧ ਚੜ੍ਹਿਆ ਹੈ। 5 ਸਾਲਾਂ 'ਚ ਇਸ ਸਟਾਕ 'ਚ 128 ਫ਼ੀਸਦੀ ਦਾ ਉਛਾਲ ਆਇਆ ਹੈ। 

ਬਜਟ 'ਚ ਹੋਇਆ ਇਹ ਐਲਾਨ

ਦਰਅਸਲ, ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ 'ਚ ਕਿਹਾ ਕਿ ਝੀਂਗੇ ਦੀ ਫਾਰਮਿੰਗ ਲਈ ਫਾਈਨੈਂਸਿੰਗ 'ਚ ਮਦਦ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਝੀਂਗੇ ਦੀ ਗ੍ਰੋਥ ਲਈ ਨਿਊਕਲੀਅਸ ਬ੍ਰੀਡਿੰਗ ਸੈਂਟਰਾਂ ਦਾ ਇਕ ਨੈੱਟਵਰਕ ਤਿਆਰ ਕਰਨ 'ਚ ਵਿੱਤੀ ਮਦਦ ਦਿੱਤੀ ਜਾਵੇਗੀ। ਇਸ ਦੇ ਫਾਰਮਿੰਗ, ਪ੍ਰੋਸੈਸਿੰਗ ਅੇਤ ਐਕਸਪੋਰਟ ਲਈ ਨਾਬਾਰਡ ਰਾਹੀਂ ਫਾਈਨੈਂਸਿੰਗ ਦਿੱਤੀ ਜਾਵੇਗੀ। 


author

Rakesh

Content Editor

Related News