ਬਜਟ ਦੇ ਪ੍ਰਬੰਧ ਸਵਾਗਤਯੋਗ : ਪੇਟੀਐੱਮ
Saturday, Feb 03, 2018 - 02:04 PM (IST)
ਨਵੀਂ ਦਿੱਲੀ—ਪੇਟੀਐੱਮ ਪੇਮੈਂਟਸ ਬੈਂਕ ਨੇ ਸਾਲ 2018-19 ਦੇ ਆਮ ਬਜਟ 'ਚ ਕੀਤੇ ਗਏ ਪ੍ਰਬੰਧਾਂ ਨੂੰ ਸਵਾਗਤਯੋਗ ਦੱਸਦੇ ਹੋਏ ਕਿਹਾ ਹੈ ਕਿ ਬੈਂਕਿੰਗ ਸੇਵਾਵਾਂ ਦੀ ਪਹੁੰਚ ਅਤੇ ਡਿਜ਼ੀਟਲ ਅਰਥਵਿਵਸਥਾ 'ਤੇ ਜ਼ੋਰ ਦਿੱਤੇ ਜਾਣ ਦੇ ਨਾਲ ਹੀ ਰਾਸ਼ਟਰੀ ਸਿਹਤ ਸੁਰੱਖਿਆ ਯੋਜਨਾ ਵਰਗੀਆਂ ਯੋਜਨਾਵਾਂ ਆਮ ਜਨਤਾ ਦੇ ਹਿੱਤ 'ਚ ਹਨ।
ਪੇਟੀਐੱਮ ਪੇਮੈਂਟਸ ਬੈਂਕ ਦੀ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧਕ ਨਿਰਦੇਸ਼ਕ ਰੇਣੂ ਸੱਟੀ ਨੇ ਬਜਟ 'ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਕਿਹਾ ਹੈ ਕਿ ਵਾਈ-ਫਾਈ ਸਪਾਟ ਸਮੇਤ ਬੁਨਿਆਦੀ ਢਾਂਚੇ 'ਚ ਵਾਧਾ ਇੰਟਰਨੈੱਟ ਅਤੇ ਤਕਨਾਲੋਜੀ ਯੋਗ ਸੇਵਾਵਾਂ ਦੇ ਲਾਭਾਂ ਨੂੰ ਜਨਤਾ ਤੱਕ ਪਹੁੰਚਾਉਣ 'ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਖੇਤੀਬਾੜੀ ਬਾਜ਼ਾਰਾਂ ਦੇ ਵਿਕਾਸ ਅਤੇ ਡਿਜ਼ੀਟਲੀਕਰਣ ਰਸਮੀ ਅਰਥਵਿਵਸਥਾ 'ਚ ਕਿਸਾਨਾਂ ਨੂੰ ਲਿਆਏ ਜਾਣ ਨਾਲ ਅਰਥਵਿਵਸਥਾ ਨੂੰ ਗਤੀ ਮਿਲੇਗੀ।
ਉਨ੍ਹਾਂ ਕਿਹਾ ਕਿ ਪੇਂਡੂ ਭਾਰਤ ਡਿਜ਼ੀਟਲ ਭੁਗਤਾਨ, ਬੈਂਕਿੰਗ ਅਤੇ ਹੋਰ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਲਈ ਅਤੇ ਇਨ੍ਹਾਂ ਕੋਸ਼ਿਸ਼ਾਂ ਨੂੰ ਲੈ ਕੇ ਕੰਮ ਕਰਨ ਲਈ ਉਨ੍ਹਾਂ ਦਾ ਬੈਂਕ ਤਿਆਰ ਹੈ ਜਿਸ ਨਾਲ ਲੋਕਾਂ ਨੂੰ ਜ਼ਿਆਦਾ ਲਾਭ ਹੋਵੇਗਾ।
