ਬਜਟ 2021 : 20 ਸਾਲ ਪੁਰਾਣੇ ਨਿੱਜੀ ਵਾਹਨਾਂ ਲਈ ਸਕ੍ਰੈਪਿੰਗ ਪਾਲਿਸੀ ਲਾਂਚ

Monday, Feb 01, 2021 - 11:27 AM (IST)

ਬਜਟ 2021 : 20 ਸਾਲ ਪੁਰਾਣੇ ਨਿੱਜੀ ਵਾਹਨਾਂ ਲਈ ਸਕ੍ਰੈਪਿੰਗ ਪਾਲਿਸੀ ਲਾਂਚ

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਾਲੈਂਟਰੀ ਵ੍ਹੀਕਲ ਸਕ੍ਰੈਪਿੰਗ ਪਾਲਿਸੀ ਲਾਂਚ ਕਰ ਦਿੱਤੀ ਹੈ। ਇਸ ਵਿਚ 20 ਸਾਲ ਪੁਰਾਣੇ ਨਿੱਜੀ ਵਾਹਨ ਅਤੇ 15 ਸਾਲ ਪੁਰਾਣੇ ਵਪਾਰਕ ਵਾਹਨ ਸ਼ਾਮਲ ਹੋਣਗੇ। 

ਸੀਤਾਰਮਨ ਨੇ ਲੋਕ ਸਭਾ ਵਿਚ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਨਿੱਜੀ ਵਾਹਨਾਂ ਨੂੰ 20 ਸਾਲ ਪੁਰਾਣੇ ਹੋਣ 'ਤੇ ਅਤੇ ਵਪਾਰਕ ਵਾਹਨਾਂ ਨੂੰ 15 ਸਾਲਾਂ ਪਿੱਛੋਂ ਫਿਟਨੈੱਸ ਜਾਂਚ ਕਰਾਉਣੀ ਹੋਵੇਗੀ।

ਉਨ੍ਹਾਂ ਕਿਹਾ ਕਿ ਇਹ ਨੀਤੀ ਦੇਸ਼ ਦੀ ਦਰਾਮਦ ਲਾਗਤ ਨੂੰ ਘੱਟ ਕਰਨ ਦੇ ਨਾਲ ਹੀ ਵਤਾਵਰਣ ਅਨੁਕੂਲ ਤੇ ਈਂਧਣ ਦੀ ਘੱਟ ਖ਼ਪਤ ਕਰਨ ਵਾਲੇ ਵਾਹਨਾਂ ਨੂੰ ਬੜ੍ਹਾਵਾ ਦੇਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੁਰਾਣੇ ਅਤੇ ਪ੍ਰਦੂਸ਼ਣ ਫ਼ੈਲਾਅ ਰਹੇ ਵਾਹਨਾਂ ਨੂੰ ਹਟਾਉਣ ਲਈ ਬਹੁ-ਉਡੀਕੀ ਸਵੈ-ਇਛੁੱਕ ਵਾਹਨ ਕਬਾੜ ਨੀਤੀ ਦੀ ਘੋਸ਼ਣਾ ਕਰਦੇ ਕਿਹਾ ਕਿ ਇਸ ਦਾ ਬਿਓਰਾ ਮੰਤਰਾਲਾ ਵੱਲੋਂ ਵੱਖ ਤੋਂ ਸਾਂਝਾ ਕੀਤਾ ਜਾਵੇਗਾ।


author

Sanjeev

Content Editor

Related News