ਬਜਟ 'ਚ ਖੁਰਾਕ, ਖਾਦ, ਪੈਟਰੋਲੀਅਮ ਸਬਸਿਡੀ ਖਰਚ ਦਾ 11.44 ਫੀਸਦੀ ਦਾ ਵਾਧਾ

02/02/2019 12:46:30 PM

ਨਵੀਂ ਦਿੱਲੀ — ਸਰਕਾਰ ਦਾ ਖੁਰਾਕ, ਖਾਦ ਅਤੇ ਪੈਟਰੋਲੀਅਮ ਸਬਸਿਡੀ ਦਾ ਖਰਚਾ ਵਿੱਤੀ ਸਾਲ 2019-20 ਵਿਚ 11.44 ਫੀਸਦੀ ਵਧ ਕੇ  2,96,684 ਕਰੋੜ ਰੁਪਏ 'ਤੇ ਪਹੁੰਚ ਜਾਣ ਦਾ ਅੰਦਾਜ਼ਾ ਹੈ। ਚਾਲੂ ਵਿੱਤੀ ਸਾਲ ਦੇ ਸੋਧੇ ਅੰਦਾਜ਼ੇ ਅਨੁਸਾਰ ਖੁਰਾਕ, ਖਾਦ ਅਤੇ ਪੈਟਰੋਲੀਅਮ ਸਬਸਿਡੀ 2,66,206 ਕਰੋੜ ਰੁਪਏ ਰਹੀ ਹੈ। ਸਰਕਾਰ ਦੇ ਮਾਲਿਆ ਖਰਚੇ ਵਿਚ ਸਬਸਿਡੀ ਦੂਜਾ ਪ੍ਰਮੁੱਖ ਮੁੱਦਾ ਹੈ। ਬਜਟ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ 2019-20 ਵਿਚ ਸਬਸਿਡੀ ਖਰਚੇ ਲਈ ਅਲਾਟ 2,96,684 ਕਰੋੜ ਰੁਪਏ ਰੱਖਿਆ ਗਿਆ ਹੈ ਜਿਹੜਾ ਕੁੱਲ ਘਰੇਲੂ ਉਤਪਾਦ(ਜੀ.ਡੀ.ਪੀ.) ਦੇ 1.4 ਫੀਸਦੀ ਦੇ ਬਰਾਬਰ ਹੈ। ਮੱਧ ਮਿਆਦ ਵਿਚ ਸਬਸਿਡੀ ਨੂੰ ਤਰਕਸੰਗਤ ਬਣਾਉਣ ਦੇ ਨਤੀਜੇ ਸਾਹਮਣੇ ਆਉਣਗੇ। 2020-21 ਅਤੇ 2021-22 ਵਿਚ ਸਬਸਿਡੀ ਘੱਟ ਕੇ ਜੀ.ਡੀ.ਪੀ. ਦੇ 1.3 ਫੀਸਦੀ 'ਤੇ ਆ ਜਾਵੇਗੀ। ਅਗਲੇ ਵਿੱਤੀ ਸਾਲ ਲਈ ਖੁਰਾਕ ਸਬਸਿਡੀ ਮਾਮੂਲੀ ਵਧ ਕੇ 1,84,220 ਕਰੋੜ ਰੁਪਏ 'ਤੇ ਪਹੁੰਚ ਜਾਵੇਗੀ। ਜੋ ਚਾਲੂ ਵਿੱਤੀ ਸਾਲ ਦੇ ਸੋਧੇ ਅੰਦਾਜ਼ੇ ਵਿਚ 1,71,298 ਕਰੋੜ ਰੁਪਏ ਮਾਪੀ ਗਈ ਹੈ। ਇਸੇ ਤਰ੍ਹਾਂ ਖਾਦ ਸਬਸਿਡੀ ਚਾਲੂ ਵਿੱਤੀ ਸਾਲ ਦੇ ਬਜਟ ਅੰਦਾਜ਼ੇ70,075 ਕਰੋੜ ਤੋਂ ਵਧ ਕੇ 74,986 ਕਰੋੜ ਰੁਪਏ ਰਹੇਗੀ। ਪੈਟਰੋਲੀਅਮ ਸਬਸਿਡੀ ਅਗਲੇ ਵਿੱਤੀ ਸਾਲ ਵਿਚ 37,478 ਕਰੋੜ ਰੁਪਏ 'ਤੇ ਪੁੰਜਣ ਦਾ ਅੰਦਾਜ਼ਾ ਹੈ। ਚਾਲੂ ਵਿੱਤੀ ਸਾਲ ਲਈ ਇਸ ਦਾ ਸੋਧਿਆ ਅੰਦਾਜ਼ਾ 24,833 ਕਰੋੜ ਰੁਪਏ ਹੈ।


Related News