ਘਾਟਾ ਪੂਰਾ ਕਰਨ ਲਈ ਜ਼ਮੀਨ ਵੇਚੇਗੀ BSNL, ਵਿਕਰੀ ਤੋਂ 20 ਹਜ਼ਾਰ ਕਰੋੜ ਮਿਲਣ ਦਾ ਅੰਦਾਜ਼ਾ
Friday, Jul 12, 2019 - 05:00 PM (IST)

ਨਵੀਂ ਦਿੱਲੀ — ਨਕਦੀ ਸੰਕਟ ਦਾ ਸਾਹਮਣਾ ਕਰ ਰਹੀ ਸਰਕਾਰੀ ਟੈਲੀਕਾਮ ਕੰਪਨੀ ਭਾਰਤ ਦੂਰਸੰਚਾਰ ਨਿਗਮ ਲਿਮਟਿਡ(BSNL) ਦੇਸ਼ ਭਰ ਵਿਚ ਜ਼ਮੀਨ ਵੇਚ ਕੇ 20 ਹਜ਼ਾਰ ਕਰੋੜ ਰੁਪਏ ਇਕੱਠੇ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਲਈ ਕੰਪਨੀ ਨੇ ਦੇਸ਼ ਭਰ ਵਿਚ ਮੌਜੂਦ ਆਪਣੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। BSNL ਵਲੋਂ ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਕੰਪਨੀ ਲਗਾਤਾਰ ਘਾਟੇ ਵਿਚ ਚਲ ਰਹੀ ਹੈ। ਜ਼ਿਕਰਯੋਗ ਹੈ ਕਿ BSNL ਦਾ ਘਾਟਾ 2018-19 'ਚ ਵਧ ਕੇ 14,202 ਕਰੋੜ ਰੁਪਏ ਹੋਣ ਦਾ ਅੰਦਾਜ਼ਾ ਹੈ। ਅਜਿਹੇ 'ਚ ਇਸ ਗੱਲ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਘਾਟੇ ਨੂੰ ਜਲਦੀ ਖਤਮ ਕਰ ਲਵੇਗੀ।
BSNL ਦੇ ਕਾਰਪੋਰੇਟ ਦਫਤਰ ਵਲੋਂ ਜ਼ਮੀਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਹੜੀ ਜ਼ਮੀਨਾਂ ਦੀ ਵਿਕਰੀ ਹੋਣ ਦੀ ਸੰਭਾਵਨਾ ਹੈ ਉਨ੍ਹਾਂ ਵਿਚ ਮੁੰਬਈ, ਕੋਲਕਾਤਾ, ਗਾਜ਼ਿਆਬਾਦ ਅਤੇ ਜਬਲਪੁਰ ਸਥਿਤ BSNL ਦੀ ਫੈਕਟਰੀਆਂ, ਵਾਇਰਲੈੱਸ ਸਟੇਸ਼ਨ ਅਤੇ ਹੋਰ ਦਫਤਰਾਂ ਤੋਂ ਇਲਾਵਾ ਕਰਮਚਾਰੀ ਰਿਹਾਇਸ਼ ਕਾਲੋਨੀਆਂ ਸ਼ਾਮਲ ਹਨ। ਇਨ੍ਹਾਂ ਜ਼ਮੀਨਾਂ ਦੀ ਵਿਕਰੀ ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ(DIPAM) ਦੇ ਜ਼ਰੀਏ ਹੋਵੇਗਾ।
14 ਹਜ਼ਾਰ ਕੋਰੜ ਘਾਟੇ ਦਾ ਅੰਦਾਜ਼ਾ
ਸੂਚਨਾ ਤਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਵਲੋਂ ਲੋਕ ਸਭਾ ਵਿਚ ਦਿੱਤੇ ਗਏ ਇਕ ਲਿਖਤ ਜਵਾਬ ਵਿਚ BSNL ਨੂੰ ਵਿੱਤੀ ਸਾਲ 2018-19 'ਚ 14,000 ਕਰੋੜ ਰੁਪਏ ਦਾ ਘਾਟਾ ਹੋਣ ਦਾ ਅੰਦਾਜ਼ਾ ਹੈ। BSNL ਦਾ ਅਸਥਾਈ ਘਾਟਾ 2015-16 ਵਿਚ 4,859 ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਸਾਲ 2016-17 'ਚ 4,793 ਕਰੋੜ ਰੁਪਏ ਅਤੇ ਸਾਲ 2017-18 'ਚ 7,993 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਇਸ ਦੇ ਨਾਲ ਹੀ ਇਸ ਦਾ ਰੈਵੇਨਿਊ ਕਰੀਬ 19,308 ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਹੈ। ਇਸ ਤੋਂ ਇਲਾਵਾ BSNL ਆਪਣੇ ਕਰਮਚਾਰੀਆਂ ਦੀ ਤਨਖਾਹ 'ਤੇ ਕੁੱਲ ਖਰਚ ਦਾ 75 ਫੀਸਦੀ ਖਰਚ ਕਰਦੀ ਹੈ। ਬੀ.ਐਸ.ਐਨ.ਐਲ. ਦਾ ਕੁੱਲ ਖਰਚ 1 ਲੱਖ 44 ਹਜ਼ਾਰ 888 ਕਰੋੜ ਰੁਪਏ ਹੈ।