BSNL ਗਾਹਕਾਂ ਦੀ ਖੁਸ਼ੀ ਦਾ ਨਹੀਂ ਰਹੇਗਾ ਟਿਕਾਣਾ, ਮਿਲਣ ਜਾ ਰਹੀ ਇਹ ਸੌਗਾਤ

01/15/2020 12:51:21 PM

ਨਵੀਂ ਦਿੱਲੀ— ਬੀ. ਐੱਸ. ਐੱਨ. ਐੱਲ. ਗਾਹਕਾਂ ਨੂੰ ਜਲਦ ਹੀ ਵੱਡੀ ਸੌਗਾਤ ਮਿਲ ਸਕਦੀ ਹੈ। ਸਰਕਾਰੀ ਦੂਰਸੰਚਾਰ ਕੰਪਨੀ ਬੀ. ਐੱਸ. ਐੱਨ. ਐੱਲ. 1 ਮਾਰਚ ਤੋਂ 4ਜੀ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਇਸ ਲਈ ਦੂਰਸੰਚਾਰ ਵਿਭਾਗ ਤੋਂ ਸਪੈਕਟ੍ਰਮ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ, ਬੀ. ਐੱਸ. ਐੱਨ. ਐੱਲ. ਨੇ ਵਿਭਾਗ ਨੂੰ ਇਕ ਪੱਤਰ ਲਿਖ ਕੇ ਪਹਿਲੀ ਮਾਰਚ ਤੋਂ 4ਜੀ ਸੇਵਾਵਾਂ ਸ਼ੁਰੂ ਕਰਨ ਲਈ ਸਪੈਕਟ੍ਰਮ ਜਾਰੀ ਕਰਨ ਲਈ ਕਿਹਾ ਹੈ।

 

ਬੀ. ਐੱਸ. ਐੱਨ. ਐੱਲ. ਲਈ 4ਜੀ ਸਰਵਿਸ ਮੀਲ ਦਾ ਪੱਥਰ ਸਾਬਤ ਹੋਵੇਗੀ, ਜਿਸ ਨਾਲ ਇਹ ਬਾਜ਼ਾਰ 'ਚ ਮੌਜੂਦ ਹੋਰ ਦੂਰਸੰਚਾਰ ਫਰਮਾਂ ਨਾਲ ਡੱਟ ਕੇ ਮੁਕਾਬਲਾ ਕਰ ਸਕਦੀ ਹੈ। ਬੀ. ਐੱਸ. ਐੱਨ. ਐੱਲ. ਅਤੇ ਮਹਾਨਗਰ ਟੈਲੀਫੋਨ ਨਿਗਮ ਲਿਮਟਿਡ (ਐੱਮ. ਟੀ. ਐੱਨ. ਐੱਲ.) ਕੋਲ 4ਜੀ ਸਪੈਕਟ੍ਰਮ ਨਹੀਂ ਹੈ।
ਹਾਲਾਂਕਿ, ਬੀ. ਐੱਸ. ਐੱਨ. ਐੱਲ. ਹਾਈ ਐਂਡ ਬੇਸ ਟ੍ਰਾਂਸੀਵਰ ਸਟੇਸ਼ਨਾਂ (ਬੀ. ਟੀ. ਐੱਸ.) ਦੀ ਵਰਤੋਂ ਨਾਲ ਕੁਝ ਸਰਕਲਾਂ 'ਚ 4ਜੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ, ਜੋ 3ਜੀ ਸਪੈਕਟ੍ਰਮ ਜ਼ਰੀਏ ਪ੍ਰਦਾਨ ਕੀਤੀ ਜਾ ਰਹੀ ਹੈ। ਕੰਪਨੀ ਨੂੰ ਬੀ. ਟੀ. ਐੱਸ. ਰਾਹੀਂ ਕਵਰ ਹੋ ਰਹੇ ਖੇਤਰਾਂ 'ਚ 3ਜੀ ਤੇ 4ਜੀ ਸੇਵਾਵਾਂ ਪ੍ਰਦਾਨ ਕਰਨ ਲਈ 4ਜੀ ਸਪੈਕਟ੍ਰਮ ਦੀ ਜ਼ਰੂਰਤ ਹੈ। ਕੰਪਨੀ ਨੇ ਪਹਿਲੀ ਵਾਰ 2017 'ਚ 4ਜੀ ਸਪੈਕਟ੍ਰਮ ਦੀ ਮੰਗ ਕੀਤੀ ਸੀ ਪਰ ਇਹ ਹੁਣ ਤਕ ਮਿਲਣਾ ਬਾਕੀ ਹੈ। ਅਕਤੂਬਰ 2019 'ਚ ਸਰਕਾਰ ਨੇ ਐੱਮ. ਟੀ. ਐੱਨ. ਐੱਲ. ਤੇ ਬੀ. ਐੱਸ. ਐੱਨ. ਐੱਲ. ਦੇ ਮਰਜਰ ਨੂੰ ਮਨਜ਼ੂਰੀ ਦਿੰਦੇ ਹੋਏ ਦੋਹਾਂ ਕੰਪਨੀਆਂ ਨੂੰ 4ਜੀ ਸਪੈਕਟ੍ਰਮ ਅਲਾਟ ਕਰਨ ਦੀ ਗੱਲ ਕਹੀ ਸੀ।


Related News