BSNL ਦੀ ਜ਼ਬਰਦਸਤ ਪੇਸ਼ਕਸ਼, ਸਿਰਫ 2 ਰੁਪਏ ''ਚ ਵਧੇਗੀ ਪਲਾਨ ਦੀ ਮਿਆਦ

Wednesday, May 27, 2020 - 04:57 PM (IST)

BSNL ਦੀ ਜ਼ਬਰਦਸਤ ਪੇਸ਼ਕਸ਼, ਸਿਰਫ 2 ਰੁਪਏ ''ਚ ਵਧੇਗੀ ਪਲਾਨ ਦੀ ਮਿਆਦ

ਗੈਜੇਟ ਡੈਸਕ— ਭਾਰਤ ਸੰਚਾਰ ਨਿਗਮ ਲਿਮਟਿਡ ਨੇ ਪਲਾਨ ਦੀ ਮਿਆਦ ਵਧਾਉਣ ਵਾਲੇ ਪਲਾਨ ਨੂੰ ਦੁਬਾਰਾ ਪੇਸ਼ ਕੀਤਾ ਹੈ। ਮੌਜੂਦਾ ਸਮੇਂ 'ਚ ਮਿਆਦ ਵਧਾਉਣ ਲਈ ਕੰਪਨੀ ਗਾਹਕਾਂ ਦੇ ਗ੍ਰੇਸ ਪੀਰੀਅਡ ਦੇ ਆਖਰੀ ਦਿਨ 19 ਰੁਪਏ ਕੱਟ ਕੇ ਮਿਆਦ ਵਧਾਉਂਦੀ ਹੈ। ਹੁਣ ਬੀ.ਐੱਸ.ਐੱਨ.ਐੱਲ. ਵਲੋਂ ਇਸ ਪਲਾਨ 'ਚ ਬਦਲਾਅ ਕੀਤਾ ਗਿਆ ਹੈ। ਪਲਾਨ ਦੀ ਮਿਆਦ ਖਤਮ ਹੋਣ 'ਤੇ ਕੰਪਨੀ ਹੁਣ ਸਿਰਫ 2 ਰੁਪਏ 'ਚ 3 ਦਿਨਾਂ ਦੀ ਮਿਆਦ ਦੇ ਕਰ ਰਹੀ ਹੈ। 

ਇੰਝ ਕੰਮ ਕਰਦਾ ਹੈ ਨਵਾਂ ਪਲਾਨ
ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਇਸ ਪਲਾਨ 'ਚ ਗਾਹਕਾਂ ਨੂੰ ਸਿਰਫ 2 ਰੁਪਏ 'ਚ 3 ਦਿਨਾਂ ਦੀ ਮਿਆਦ ਦਿੱਤੀ ਜਾ ਰਹੀ ਹੈ. ਇਹ 2 ਰੁਪਏ ਗਾਹਕ ਦੇ ਬਕਾਏ 'ਚੋਂ ਕੱਟਣਗੇ। ਕੰਪਨੀ ਗਾਹਕ ਦੇ ਗ੍ਰੇਸ ਪੀਰੀਅਡ ਦੇ ਪਹਿਲੇ ਦਿਨ 2 ਰੁਪਏ ਦਾ ਭੁਗਤਾਨ ਲਵੇਗੀ। ਪਲਾਨ 'ਚ 3 ਦਿਨਾਂ ਦੀ ਮਿਆਦ ਵਧਾਉਣ ਤੋਂ ਇਲਾਵਾ ਗਾਹਕਾਂ ਨੂੰ ਹੋਰ ਕੋਈ ਫਾਇਦਾ ਨਵੀਂ ਮਿਲੇਗਾ। 

ਕੰਪਨੀ ਦਾ ਇਹ ਨਵਾਂ ਪਲਾਨ ਦੇਸ਼ ਦੇ ਸਾਰੇ ਰਾਜਾਂ 'ਚ ਮਿਲੇਗਾ ਯਾਨੀ ਦੇਸ਼ ਭਰ 'ਚ ਸਾਰੇ ਬੀ.ਐੱਸ.ਐੱਨ.ਐੱਲ. ਗਾਹਕ ਇਸ ਪਲਾਨ ਦਾ ਲਾਭ ਲੈ ਸਕਣਗੇ। ਇਸ ਪਲਾਨ ਨਾਲ ਉਨ੍ਹਾਂ ਗਾਹਕਾਂ ਨੂੰ ਕਾਫੀ ਫਾਇਦਾ ਹੋਵੇਗਾ ਜੋ ਬੀ.ਐੱਸ.ਐੱਨ.ਐੱਲ. ਨੂੰ ਦੂਜੇ ਨੰਬਰ ਦੇ ਤੌਰ 'ਤੇ ਇਸਤੇਮਾਲ ਕਰਦੇ ਹਨ।


author

Rakesh

Content Editor

Related News