BSNL ਦਾ ਸਭ ਤੋਂ ਵੱਡਾ ਆਫਰ, ਕਾਲ ਕਰਨ ’ਤੇ ਅਕਾਊਂਟ ’ਚ ਆਉਣਗੇ ਪੈਸੇ

11/01/2019 3:52:41 PM

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਜਿਓ ’ਤੇ ਵੱਡਾ ਹਮਲਾ ਕਰਦੇ ਹੋਏ ਕੈਸ਼ਬੈਕ ਆਫਰ ਦਾ ਐਲਾਨ ਕੀਤਾ ਹੈ। ਬੀ.ਐੱਸ.ਐੱਨ.ਐੱਲ. ਦਾ ਹੁਣ ਤਕ ਦਾ ਸਭ ਤੋਂ ਵੱਡਾ ਆਫਰ ਹੈ ਕਿਉਂਕਿ ਇਸ ਕੈਸ਼ਬੈਕ ਆਫਰ ਤਹਿਤ ਗਾਹਕਾਂ ਨੂੰ ਫੋਨ ’ਤੇ ਗੱਲ ਕਰਨ ਦੇ ਪੈਸੇ ਮਿਲਣਗੇ। ਆਓ ਜਾਣਦੇ ਹਾਂ ਇਸ ਆਫਰ ਬਾਰੇ ਵਿਸਤਾਰ ਨਾਲ...

ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਬੀ.ਐੱਸ.ਐੱਨ.ਐੱਲ. ਦਾ ਇਹ ਕੈਸ਼ਬੈਕ ਆਫਰ ਉਨ੍ਹਾਂ ਗਾਹਕਾਂ ਲਈ ਹੈ ਜੋ 5 ਮਿੰਟ ਜਾਂ ਉਸ ਤੋਂ ਜ਼ਿਆਦਾ ਗੱਲ ਕਰਦੇ ਹਨ। ਇਸ ਆਫਰ ਤਹਿਤ ਜੇਕਰ ਤੁਸੀਂ 5 ਮਿੰਟ ਤੋਂ ਜ਼ਿਆਦਾ ਗੱਲਾਂ ਕਰਦੇ ਹੋ ਤਾਂ ਤੁਹਾਨੂੰ 6 ਪੈਸੇ ਪ੍ਰਤੀ ਮਿੰਟ ਦਾ ਕੈਸ਼ਬੈਕ ਮਿਲੇਗਾ। ਹਾਲਾਂਕਿ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਆਫਰ ਸਿਰਫ ਬੀ.ਐੱਸ.ਐੱਨ.ਐੱਲ. ਦੇ ਬ੍ਰਾਡਬੈਂਡ ਅਤੇ ਬੀ.ਐੱਸ.ਐੱਨ.ਐੱਲ. ਐੱਫ.ਟੀ.ਟੀ.ਐੱਚ. ਗਾਹਕਾਂ ਲਈ ਹੀ ਹੈ। 

ਦੱਸ ਦੇਈਏ ਕਿ ਰਿਲਾਇੰਸ ਜਿਓ ਨੇ ਹਾਲ ਹੀ ’ਚ ਆਪਣੇ ਗਾਹਕਾਂ ਤੋਂ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 6 ਪੈਸੇ ਪ੍ਰਤੀ ਮਿੰਟ ਇੰਟਰ ਕੁਨੈਕਟਿਡ ਯੂਸੇਜ਼ ਚਾਰਜ (ਆਈ.ਯੂ.ਸੀ.) ਚਾਰਜ ਲੈਣ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਜਿਓ ਦੇ ਸਾਰੇ ਪਲਾਨ ਮਹਿੰਗੇ ਹੋ ਗਏ ਹਨ। 


Related News