600 ਦਿਨਾਂ ਤਕ ਅਨਲਿਮਟਿਡ ਕਾਲਿੰਗ ਵਾਲਾ ਪਲਾਨ ਲਿਆਈ ਇਹ ਕੰਪਨੀ

Tuesday, May 26, 2020 - 10:32 AM (IST)

600 ਦਿਨਾਂ ਤਕ ਅਨਲਿਮਟਿਡ ਕਾਲਿੰਗ ਵਾਲਾ ਪਲਾਨ ਲਿਆਈ ਇਹ ਕੰਪਨੀ

ਗੈਜੇਟ ਡੈਸਕ— ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਆਪਣੇ ਗਾਹਕਾਂ ਲਈ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ 'ਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਦਾ ਫਾਇਦਾ ਮਿਲਦਾ ਹੈ। ਇਸ ਪਲਾਨ ਦੀ ਕੀਮਤ 2,399 ਰੁਪਏ ਹੈ। ਬੀ.ਐੱਸ.ਐੱਨ.ਐੱਲ. ਦਾ ਇਹ ਪਲਾਨ 600 ਦਿਨਾਂ ਦੀ ਲੰਬੀ ਮਿਆਦ ਨਾਲ ਆਉਂਦਾ ਹੈ। ਬਾਜ਼ਾਰ 'ਚ ਇੰਨੀ ਲੰਬੀ ਮਿਆਦ ਵਾਲਾ ਦੂਜਾ ਕੋਈ ਪਲਾਨ ਨਹੀਂ ਹੈ। ਹਾਲਾਂਕਿ, ਇਸ ਪਲਾਨ 'ਚ ਡਾਟਾ ਦਾ ਕੋਈ ਫਾਇਦਾ ਨਹੀਂ ਮਿਲੇਗਾ ਯਾਨੀ ਇਹ ਪਲਾਨ ਉਨ੍ਹਾਂ ਗਾਹਕਾਂ ਲਈ ਫਾਇਦੇਮੰਦ ਹੈ ਜਿਨ੍ਹਾਂ ਨੂੰ ਡਾਟਾ ਦੀ ਲੋੜ ਨਹੀਂ ਪੈਂਦੀ। 

PunjabKesari

ਕੰਪਨੀ ਆਪਣੇ ਲੰਬੀ ਮਿਆਦ ਵਾਲੇ ਪਲਾਨ 'ਚ ਕਾਲਿੰਗ ਤੋਂ ਇਲਾਵਾ ਡਾਟਾ ਦਾ ਫਾਇਦਾ ਤਾਂ ਨਹੀਂ ਦੇ ਰਹੀ ਪਰ ਗਾਹਕ ਇਸ ਪਲਾਨ 'ਚ ਰੋਜ਼ਾਨਾਂ 100 ਐੱਸ.ਐੱਮ.ਐੱਸ. ਦਾ ਲਾਭ ਲੈ ਸਕਣਗੇ। ਸਭ ਤੋਂ ਲੰਬੀ ਮਿਆਦ ਵਾਲਾ ਇਹ ਪਲਾਨ 250 ਮਿੰਟ ਦੀ ਡੇਲੀ ਐੱਫ.ਯੂ.ਪੀ. ਮਿਆਦ ਨਾਲ ਆਉਂਦਾ ਹੈ।


author

Rakesh

Content Editor

Related News