BSNL ਸੰਗਠਨਾਂ ਦਾ ਦੋਸ਼, ਕੰਪਨੀ ਦੀ 4ਜੀ ਸੇਵਾਵਾਂ ''ਚ ਸਰਕਾਰ ਫਸਾ ਰਹੀ ਰੋੜੇ
Tuesday, Nov 17, 2020 - 11:58 PM (IST)
ਨਵੀਂ ਦਿੱਲੀ— ਸਰਕਾਰੀ ਦੂਰਸੰਚਾਰ ਕੰਪਨੀ ਬੀ. ਐੱਸ. ਐੱਨ. ਐੱਲ. ਦੇ 8 ਕਰਮਚਾਰੀ ਸੰਗਠਨਾਂ ਨੇ 26 ਨਵੰਬਰ ਨੂੰ ਹੜਤਾਲ ਦੀ ਚਿਤਾਵਨੀ ਦਿੱਤੀ ਹੈ।
ਸੰਗਠਨਾਂ ਦਾ ਦੋਸ਼ ਹੈ ਕਿ ਸਰਕਾਰ ਬੀ. ਐੱਸ. ਐੱਨ. ਐੱਲ. ਦੀਆਂ 4-ਜੀ ਸੇਵਾਵਾਂ ਸ਼ੁਰੂ ਕਰਨ ਦੀ ਰਾਹ 'ਚ ਰੋੜੇ ਫਸਾ ਰਹੀ ਹੈ, ਇਸੇ ਕਰਾਨ ਹੜਤਾਲ ਦਾ ਫ਼ੈਸਲਾ ਲਿਆ ਗਿਆ ਹੈ।
ਬੀ. ਐੱਸ. ਐੱਨ. ਐੱਲ. ਨੇ ਵਿਦੇਸ਼ੀ ਵਿਕਰੇਤਾਵਾਂ ਪ੍ਰਤੀ ਝੁਕਾਅ ਹੋਣ ਅਤੇ ਦੇਸੀ ਕੰਪਨੀਆਂ ਨੂੰ ਉਤਸ਼ਾਹਤ ਕਰਨ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਅਨੁਕੂਲ ਨਾ ਹੋਣ ਦੇ ਦੋਸ਼ਾਂ ਦੇ ਮੱਦੇਨਜ਼ਰ ਮਾਰਚ 'ਚ ਜਾਰੀ ਆਪਣੇ 4-ਜੀ ਟੈਂਡਰ ਨੂੰ ਰੱਦ ਕਰ ਦਿੱਤਾ ਸੀ। ਜਿਨ੍ਹਾਂ 8 ਸੰਗਠਨਾਂ ਨੇ ਹੜਤਾਲ ਸੱਦੀ ਹੈ, ਇਨ੍ਹਾਂ 'ਚ ਬੀ. ਐੱਸ. ਐੱਨ. ਐੱਲ. ਕਰਮਚਾਰੀ ਸੰਘ, ਰਾਸ਼ਟਰੀ ਦੂਰਸੰਚਾਰ ਕਰਮਚਾਰੀ ਸੰਘ, ਬੀ. ਐੱਸ. ਐੱਨ. ਐੱਲ. ਮਜ਼ਦੂਰ ਸੰਘ, ਬੀ. ਐੱਸ. ਐੱਨ. ਐੱਲ. ਅਧਿਕਾਰੀ ਸੰਗਠਨ, ਰਾਸ਼ਟਰੀ ਬੀ. ਐੱਸ. ਐੱਨ. ਐੱਲ. ਵਰਕਰਜ਼ ਸੰਗਠਨ, ਦੂਰਸੰਚਾਰ ਕਰਮਚਾਰੀ ਪ੍ਰੋਗ੍ਰੈਸਿਵ ਯੂਨੀਅਨ ਆਦਿ ਸ਼ਾਮਲ ਹਨ। ਇਨ੍ਹਾਂ ਸੰਗਠਨਾਂ ਨੇ ਕੇਂਦਰੀ ਟਰੇਡ ਸੰਗਠਨਾਂ ਦੀ ਸੱਤ ਸੂਤਰੀ ਮੰਗਾਂ ਅਤੇ ਆਪਣੀਆਂ 10 ਸੂਤਰੀ ਮੰਗਾਂ ਨੂੰ ਲੈ ਕੇ 26 ਨਵੰਬਰ ਨੂੰ ਆਮ ਹੜਤਾਲ ਦਾ ਸੱਦਾ ਦਿੱਤਾ ਹੈ।