ਉੱਦਮੀਆਂ ਲਈ ਬੀ. ਐੱਸ. ਈ. ਦਾ ਨਵਾਂ ਪਲੇਟਫਾਰਮ ਲਾਂਚ

Saturday, Dec 22, 2018 - 09:37 PM (IST)

ਉੱਦਮੀਆਂ ਲਈ ਬੀ. ਐੱਸ. ਈ. ਦਾ ਨਵਾਂ ਪਲੇਟਫਾਰਮ ਲਾਂਚ

ਮੁੰਬਈ-ਸਟਾਕ ਐਕਸਚੇਂਜ ਬੀ. ਐੱਸ. ਈ. ਨੇ ਉੱਦਮੀਆਂ ਲਈ ਸ਼ਨੀਵਾਰ ਨੂੰ ਇਕ ਨਵਾਂ ਪਲੇਟਫਾਰਮ ‘ਬੀ. ਐੱਸ. ਈ. ਸਟਾਰਟਅਪ’ ਲਾਂਚ ਕੀਤਾ।ਬੀ. ਐੱਸ. ਈ. ਨੇ ਕਾਰਨਰਸਟੋਨ ਵੈਂਚਰਸ ਇਨਵੈਸਟਮੈਂਟ ਐਡਵਾਈਜ਼ਰ ਐੱਲ. ਐੱਲ. ਪੀ. ਅਤੇ ਵੈਂਚਰ ਕੈਟੇਲਿਸਟ ਪ੍ਰਾਈਵੇਟ ਲਿਮਟਿਡ ਦੇ ਨਾਲ ਰਣਨੀਤਕ ਸਾਂਝੇਦਾਰੀ ਦੇ ਤਹਿਤ ਇਹ ਪਲੇਟਫਾਰਮ ਲਾਂਚ ਕੀਤਾ ਹੈ। ਇਸ ਨਵੇਂ ਪਲੇਟਫਾਰਮ ’ਤੇ ਉੱਦਮੀ ਆਪਣੇ ਸਟਾਰਟਅਪ ਨੂੰ ਸੂਚੀਬੱਧ ਕਰਵਾ ਸਕਦੇ ਹਨ। ਇਸ ਪਲੇਟਫਾਰਮ ’ਤੇ ਹਾਈ ਟੈੱਕ ਡਿਫੈਂਸ, ਡਰੋਨ, ਨੈਨੋ ਟੈਕਨਾਲੋਜੀ, ਬਿੱਗ ਡਾਟਾ, ਆਰਟੀਫੀਸ਼ੀਅਲ ਇੰਟੈਲੀਜੈਂਸ, ਵਰਚੁਅਲ ਰਿਐਲਟੀ, ਈ-ਗੇਮਿੰਗ, ਰੋਬੋਟਿਕਸ, ਜੈਨੇਟਿਕ ਇੰਜੀਨੀਅਰਿੰਗ ਆਦਿ ਖੇਤਰਾਂ ਨਾਲ ਜੁੜੀਆਂ ਕੰਪਨੀਆਂ ਨੂੰ ਵੀ ਸੂਚੀਬੱਧ ਹੋਣ ’ਚ ਮਦਦ ਮਿਲੇਗੀ। ਬੀ. ਐੱਸ. ਈ. ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਆਸ਼ੀਸ਼ ਕੁਮਾਰ ਚੌਹਾਨ ਨੇ ਕਿਹਾ ਕਿ ਬੀ. ਐੱਸ. ਈ. ਭਾਰਤ ’ਚ ਪੂੰਜੀਵਾਦ ਦਾ ਜਨਮਦਾਤਾ ਹੈ। ਇਸ ਨੇ ਭਾਰਤ ਨੂੰ ਖਰਬਾਂ ਡਾਲਰ ਦੀ ਪੂੰਜੀ ਪੈਦਾ ਕਰਨ ਵਿਚ ਮਦਦ ਕੀਤੀ ਹੈ। ਇਸ ਪਹਿਲ ਦਾ ਉਦੇਸ਼ ਸਟਾਰਟਅਪ ਨੂੰ ਉਤਸ਼ਾਹ ਦੇਣਾ ਹੈ। ਭਵਿੱਖ ’ਚ ਨੌਜਵਾਨ ਹਾਈ ਟੈੱਕ ਉੱਦਮੀਆਂ ਨੂੰ ਘੱਟ ਪੂੰਜੀ ਦੀ ਜ਼ਰੂਰਤ ਪਵੇਗੀ ਪਰ ਉਹ ਜ਼ਿਆਦਾ ਜਾਇਦਾਦ ਬਣਾਉਣ ’ਚ ਸਮਰੱਥ ਹੋਣਗੇ।


Related News