ਹੋਲੀ ਕਾਰਨ BSE ਅਤੇ NSE ਅੱਜ ਰਹਿਗੇ ਬੰਦ, ਮਹਾਰਾਸ਼ਟਰ ''ਚ 7 ਮਾਰਚ ਨੂੰ ਹੋਲੀ ਦੀ ਛੁੱਟੀ
Tuesday, Mar 07, 2023 - 11:11 AM (IST)
ਨਵੀਂ ਦਿੱਲੀ- ਮਾਰਚ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਹੋਲੀ ਦਾ ਤਿਉਹਾਰ ਹੈ ਤਾਂ ਇਸ ਦੇ ਨਾਲ ਹੀ ਅੰਤ 'ਚ ਰਾਮ ਨੌਮੀ ਦਾ ਤਿਉਹਾਰ ਹੈ ਜਿਸ ਦੀ ਵਜ੍ਹਾ ਨਾਲ ਮਾਰਚ 'ਚ ਦੋ ਦਿਨ ਸ਼ੇਅਰ ਬਾਜ਼ਾਰ ਬੰਦ ਰਹਿਣ ਵਾਲੇ ਹਨ। ਹਾਲਾਂਕਿ ਕੁਝ ਲੋਕਾਂ ਦੇ ਮਨ 'ਚ ਇਹ ਸਵਾਲ ਹੈ ਕਿ ਆਖਿਰ ਹੋਲੀ ਦੇ ਦਿਨ ਸ਼ੇਅਰ ਬਾਜ਼ਾਰ ਬੰਦ ਹੋਣਗੇ ਜਾਂ ਨਹੀਂ। ਤਾਂ ਅੱਜ ਤੁਹਾਨੂੰ ਦੱਸ ਦੇਈਏ ਕਿ 8 ਮਾਰਚ ਨੂੰ ਹੋਲੀ ਮਨਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਭਾਵ 7 ਮਾਰਚ ਨੂੰ ਹੋਲੀਕਾ ਦਹਨ ਹੈ। ਹੋਲੀਕਾ ਦਹਨ ਦੇ ਦਿਨ ਸ਼ੇਅਰ ਬਾਜ਼ਾਰ ਦੀ ਛੁੱਟੀ ਹੈ। ਅੱਜ ਸਟਾਕ ਐਕਸਚੇਂਜ ਬੀ.ਐੱਸ.ਈ. ਅਤੇ ਨੈਸ਼ਨਲ ਸਟਾਕ ਐਕਸਚੇਂਜ 'ਤੇ ਟ੍ਰੇਡਿੰਗ ਨਹੀਂ ਹੋਵੇਗੀ। ਹਾਲਾਂਕਿ ਹੋਲੀ ਦੇ ਦਿਨ ਸ਼ੇਅਰ ਬਾਜ਼ਾਰ ਖੁੱਲ੍ਹਿਆ ਰਹੇਗਾ। ਕੱਲ੍ਹ ਬਾਕੀ ਦਿਨਾਂ ਦੀ ਤਰ੍ਹਾਂ ਹੀ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਜਾਰੀ ਰਹੇਗਾ।
ਅਜਿਹੇ 'ਚ ਜੇਕਰ ਤੁਸੀਂ ਸ਼ੇਅਰ ਬਾਜ਼ਾਰ ਦੇ ਨਿਵੇਸ਼ਕ ਜਾਂ ਟ੍ਰੇਡਰ ਹੋ ਤਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਮਾਰਚ ਦੇ ਨਾਲ-ਨਾਲ ਨਵੇਂ ਸਾਲ 'ਚ ਕਦੋਂ-ਕਦੋਂ ਸ਼ੇਅਰ ਬਾਜ਼ਾਰ ਬੰਦ ਰਹਿਣ ਵਾਲਾ ਹੈ। ਇਥੇ ਅਸੀਂ ਤੁਹਾਨੂੰ ਸਾਲ 2023 'ਚ ਸ਼ੇਅਰ ਬਾਜ਼ਾਰ ਦੀਆਂ ਛੁੱਟੀਆਂ ਦੀ ਪੂਰੀ ਲਿਸਟ ਦਿਖਾਉਣ ਜਾ ਰਹੇ ਹਾਂ।
ਇਹ ਵੀ ਪੜ੍ਹੋ- ਹੁਣ ਸਸਤੀ ਮਿਲੇਗੀ ਅਰਹਰ ਦੀ ਦਾਲ, ਨਹੀਂ ਲੱਗੇਗੀ ਕਸਟਮ ਡਿਊਟੀ
ਇਹ ਹੈ ਸ਼ੇਅਰ ਬਾਜ਼ਾਰ ਦੀਆਂ ਛੁੱਟੀਆਂ ਦੀ ਪੂਰੀ ਲਿਸਟ
26 ਜਨਵਰੀ 2023 : ਗਣਤੰਤਰ ਦਿਵਸ ਦੇ ਦਿਨ ਸ਼ੇਅਰ ਬਾਜ਼ਾਰ ਬੰਦ ਸੀ।
7 ਮਾਰਚ ਨੂੰ ਹੋਲੀ : ਹੋਲੀ ਦੇ ਦਿਨ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਬੰਦ ਰਹੇਗਾ।
30 ਮਾਰਚ 2023 : ਰਾਮ ਨੌਮੀ ਦੇ ਮੌਕੇ 'ਤੇ ਸ਼ੇਅਰ ਬਾਜ਼ਾਰ ਬੰਦ ਰਹੇਗਾ।
4 ਅਪ੍ਰੈਲ 2023 : ਮਹਾਵੀਰ ਜਯੰਤੀ ਦੇ ਦਿਨ ਸ਼ੇਅਰ ਬਾਜ਼ਾਰ ਬੰਦ ਰਹੇਗਾ।
7 ਅਪ੍ਰੈਲ 2023 : ਗੁਡ ਫ੍ਰਾਈਡੇ ਮੌਕੇ 'ਤੇ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਬੰਦ ਰਹੇਗਾ।
14 ਅਪ੍ਰੈਲ 2023 : ਡਾ ਬਾਬਾ ਸਾਹਿਬ ਅੰਬੇਡਕਰ ਜਯੰਤੀ ਦੇ ਦਿਨ ਸ਼ੇਅਰ ਬਾਜ਼ਾਰ ਬੰਦ ਰਹੇਗਾ।
1 ਮਈ 2023 : ਮਹਾਰਾਸ਼ਟਰ ਦਿਵਸ ਦੇ ਦਿਨ ਸ਼ੇਅਰ ਬਾਜ਼ਾਰ ਬੰਦ ਰਹੇਗਾ।
ਇਹ ਵੀ ਪੜ੍ਹੋ-Health Tips: ਪੁਦੀਨੇ ਵਾਲੀ ਚਾਹ ਦੀ ਜ਼ਿਆਦਾ ਵਰਤੋਂ ਨਾਲ ਹੁੰਦੈ ਪਾਚਨ ਤੰਤਰ ਖਰਾਬ, ਸੋਚ ਸਮਝ ਕੇ ਕਰੋ ਵਰਤੋਂ
28 ਜੂਨ 2023 : ਬਕਰੀਦ ਦੇ ਦਿਨ ਸ਼ੇਅਰ ਬਾਜ਼ਾਰ ਬੰਦ ਰਹੇਗਾ।
15 ਅਗਸਤ 2023 : ਸੁਤੰਤਰਤਾ ਦਿਵਸ ਦੇ ਮੌਕੇ 'ਤੇ ਸ਼ੇਅਰ ਬਾਜ਼ਾਰ ਬੰਦ ਰਹੇਗਾ।
19 ਸਤੰਬਰ 2023 : ਗਣੇਸ਼ ਚਤੁਰਥੀ 'ਤੇ ਸ਼ੇਅਰ ਬਾਜ਼ਾਰ ਬੰਦ ਰਹੇਗਾ।
2 ਅਕਤੂਬਰ 2023 : ਮਹਾਤਮਾ ਗਾਂਧੀ ਜਯੰਤੀ ਵਾਲੇ ਦਿਨ ਸ਼ੇਅਰ ਬਾਜ਼ਾਰ ਬੰਦ ਰਹੇਗਾ।
24 ਅਕਤੂਬਰ 2023: ਦੁਸਹਿਰੇ ਦੇ ਮੌਕੇ 'ਤੇ ਸ਼ੇਅਰ ਬਾਜ਼ਾਰ ਰਹੇਗਾ ਬੰਦ।
14 ਨਵੰਬਰ 2023 : ਦੀਵਾਲੀ ਬਲੀਪ੍ਰਤੀਪਦਾ ਦੇ ਦਿਨ ਸ਼ੇਅਰ ਬਾਜ਼ਾਰ ਬੰਦ ਰਹੇਗਾ।
27 ਨਵੰਬਰ 2023 : ਗੁਰੂ ਨਾਨਕ ਜਯੰਤੀ ਮੌਕੇ ਸ਼ੇਅਰ ਬਾਜ਼ਾਰ ਬੰਦ ਰਹੇਗਾ।
ਇਹ ਵੀ ਪੜ੍ਹੋ-ਸਮੇਂ ਤੋਂ ਪਹਿਲਾਂ ਗਰਮੀ ਵਧਣ ਨਾਲ ਉਤਪਾਦਨ ’ਤੇ ਅਸਰ, ਸਬਜ਼ੀਆਂ ਅਤੇ ਫਲ ਹੋ ਸਕਦੇ ਹਨ ਮਹਿੰਗੇ
25 ਦਸੰਬਰ 2023 : ਕ੍ਰਿਸਮਸ ਦੇ ਮੌਕੇ 'ਤੇ ਸ਼ੇਅਰ ਬਾਜ਼ਾਰ ਬੰਦ ਰਹੇਗਾ।
ਤੁਹਾਨੂੰ ਦੱਸ ਦੇਈਏ ਕਿ ਹਫ਼ਤੇ ਦੇ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਰਹਿੰਦਾ ਹੈ। ਇਸ ਦਿਨ ਬੀ.ਐੱਸ.ਈ. ਅਤੇ ਐੱਨ.ਐੱਸ.ਈ. 'ਚ ਕੋਈ ਵਪਾਰ ਨਹੀਂ ਹੁੰਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।