BSE ਦੀਆਂ 1,767 ਕੰਪਨੀਆਂ ''ਚ ਸ਼ੁਰੂਆਤੀ ਕਾਰੋਬਾਰ ''ਚ ਰਹੀ ਗਿਰਾਵਟ

02/28/2020 1:40:02 PM

ਨਵੀਂ ਦਿੱਲੀ—ਕੋਰੋਨਾਵਾਇਰਸ ਦੇ ਡਰ ਤੋਂ ਪ੍ਰੇਸ਼ਾਨ ਸ਼ੇਅਰ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਭਾਰੀ ਬਿਕਵਾਲੀ ਦੇਖਣ ਨੂੰ ਮਿਲੀ ਹੈ | ਬੀ.ਐੱਸ.ਈ. ਦੀਆਂ 1,700 ਤੋਂ ਜ਼ਿਆਦਾ ਕੰਪਨੀਆਂ 'ਚ ਬਿਕਵਾਲੀ ਹੋਈ | ਇਸ 'ਚੋਂ ਜ਼ਿਆਦਾਤਰ ਕੰਪਨੀਆਂ ਮਿਡਕੈਪ ਜਾਂ ਸਮਾਲਕੈਪ ਦੀਆਂ ਹਨ | ਇਸ ਬਿਕਵਾਲੀ ਕਾਰਨ ਗਰੁੱਪ ਏ.ਬੀ.ਟੀ.ਅਤੇ ਜੈੱਡ ਦੀਆਂ 323 ਕੰਪਨੀਆਂ ਦੇ ਸ਼ੇਅਰ 52 ਹਫਤੇ ਦੇ ਹੇਠਲੇ ਪੱਧਰ 'ਤੇ ਆ ਗਏ | ਬੀ.ਐੱਸ.ਈ. ਦੀਆਂ 205 ਕੰਪਨੀਆਂ ਦੇ ਸ਼ੇਅਰ 'ਚ ਸਵੀਕ੍ਰਿਤ ਦਾਇਰੇ ਤੱਕ ਦੀ ਗਿਰਾਵਟ ਰਹੀ | ਹਾਲਾਂਕਿ 274 ਕੰਪਨੀਆਂ ਨੇ ਬਾਜ਼ਾਰ ਦੀ ਚਾਲ ਦੇ ਉਲਟ ਪ੍ਰਦਰਸ਼ਨ ਕੀਤਾ ਅਤੇ ਇਨ੍ਹਾਂ ਦੇ ਸ਼ੇਅਰਾਂ 'ਚ ਵਾਧਾ ਰਿਹਾ | ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 1163 ਅੰਕ ਭਾਵ 2.93 ਫੀਸਦੀ ਡਿੱਗ ਕੇ 38,582.66 ਅੰਕ 'ਤੇ ਚੱਲ ਰਿਹਾ ਸੀ | ਐੱਨ.ਐੱਸ.ਈ. ਦਾ ਨਿਫਟੀ ਵੀ 350.35 ਭਾਵ 3.01 ਫੀਸਦੀ ਡਿੱਗ ਕੇ 2.93 ਫੀਸਦੀ ਡਿੱਗ ਕੇ 38,582.66 ਅੰਕ 'ਤੇ ਚੱਲ ਰਿਹਾ ਸੀ | ਐੱਨ.ਐੱਸ.ਈ. ਦਾ ਨਿਫਟੀ ਵੀ 350.35 ਭਾਵ 3.01 ਫੀਸਦੀ ਡਿੱਗ ਕੇ 11,282.95 ਅੰਕ 'ਤੇ ਚੱਲ ਰਿਹਾ ਸੀ | ਬੀ.ਐੱਸ.ਈ. 'ਚ ਸੂਚੀਬੱਧ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ | ਇਸ ਕਾਰਨ ਨਿਵੇਸ਼ਕਾਂ ਨੇ ਕਾਰੋਬਾਰ ਦੇ ਕੁਝ ਹੀ ਦੇਰ 'ਚ 4,65,915.58 ਕਰੋੜ ਰੁੁਪਏ ਗੁਆ ਦਿੱਤੇ | ਬੀ.ਐੱਸ.ਈ. 'ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਇਸ ਗਿਰਾਵਟ ਦੇ ਬਾਅਦ 1,47,74,108.50 ਕਰੋੜ ਰੁਪਏ 'ਤੇ ਆ ਗਿਆ | 
 


Aarti dhillon

Content Editor

Related News