150cc ਵਾਲੀ ਪਲਸਰ ਹੋਈ ਮਹਿੰਗੀ, ਜਾਣੋ ਕਿੰਨੀ ਵਧੀ ਕੀਮਤ

06/03/2020 12:14:04 PM

ਆਟੋ ਡੈਸਕ– ਬਜਾਜ ਪਲਸਰ 150 ਨਿਓਨ ਮਹਿੰਗੀ ਹੋ ਗਈ ਹੈ। ਕੰਪਨੀ ਨੇ ਇਕ ਵਾਰ ਫਿਰ ਇਸ ਦੀ ਕੀਮਤ 4,437 ਰੁਪਏ ਵਧਾ ਦਿੱਤੀ ਹੈ। ਕੀਮਤ ’ਚ ਵਾਧੇ ਤੋਂ ਬਾਅਦ ਹੁਣ ਇਸ ਦੀ ਨਵੀਂ ਕੀਮਤ 90,003 ਰੁਪਏ ਹੋ ਗਈ ਹੈ। ਪਲਸਰ 150 ਨਿਓਨ ਨੂੰ ਨਵੰਬਰ 2018 ’ਚ 64,889 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਲਾਂਚਿੰਗ ਤੋਂ ਬਾਅਦ ਹੁਣ ਤਕ ਇਸ ਮੋਟਰਸਾਈਕਲ ਦੀ ਕੀਮਤ 25,114 ਰੁਪਏ ਵਧ ਚੁੱਕੀ ਹੈ। ਸਾਲ 2018 ’ਚ ਲਾਂਚਿੰਗ ਸਮੇਂ ਪਲਸਰ 150 ਨਿਓਨ ਸਭ ਤੋਂ ਸਸਤੀ 150 ਸੀਸੀ ਵਾਲੀ ਬਾਈਕ ਸੀ। ਨਾਲ ਹੀ ਪਲਸਰ ਰੇਂਜ ਦੀ ਵੀ ਸਭ ਤੋਂ ਸਸਤੀ ਬਾਈਕ ਸੀ। ਹਾਲਾਂਕਿ, ਹੁਣ ਪਲਸਰ 125 ਨਿਓਨ ਬਜਾਜ ਪਲਸਰ ਰੇਂਜ ਦੀ ਸਭ ਤੋਂ ਘੱਟ ਕੀਮਤ ਵਾਲੀ ਬਾਈਕ ਹੈ। 

PunjabKesari

ਪਲਸਰ 150 ਨਿਓਨ ਦੀ ਕੀਮਤ ’ਚ ਸਭ ਤੋਂ ਜ਼ਿਆਦਾ ਵਾਧਾ ਅਪ੍ਰੈਲ 2020 ’ਚ 10,336 ਰੁਪਏ ਦਾ ਹੋਇਆ ਸੀ, ਜਦੋਂਇਸ ਨੂੰ ਬੀ.ਐੱਸ.-6 ’ਚ ਅਪਗ੍ਰੇਡ ਕੀਤਾ ਗਿਆ ਸੀ। ਬਾਈਕ ਦੀ ਕੀਮਤ ’ਚ ਨਵੇਂ ਵਾਧੇ ਨੂੰ ਲੈ ਕੇ ਫਿਲਹਾਲ ਕੋਈ ਕਾਰਨ ਨਹੀਂ ਦੱਸਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਅਪ੍ਰੈਲ ’ਚ ਵਿਕਰੀ ਠੱਪ ਰਹਿਣ ਕਾਰਨ ਬਜਾਜ ਨੇ ਇਹ ਕੀਮਤ ਵਧਾਈ ਹੈ, ਤਾਂ ਜੋ ਕੰਪਨੀ ਨੂੰ ਰਫਤਾਰ ਦਿੱਤੀ ਜਾ ਸਕੇ। 

ਇੰਜਣ ਦੀ ਤਾਕਤ
ਪਲਸਰ 150 ਨਿਓਨ ’ਚ ਬੀ.ਐੱਸ.-6 ਅਨੁਕੂਲ 149.5 ਸੀਸੀ, ਸਿੰਗਲ-ਸਿਲੰਡਰ, ਫਿਊਲ-ਇੰਜੈਕਟਿਡ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 8,000 ਆਰ.ਪੀ.ਐੱਮ. ’ਤੇ 13.6 ਬੀ.ਐੱਚ.ਪੀ. ਦੀ ਤਾਕਤ ਅਤੇ 6,000 ਆਰ.ਪੀ.ਐੱਮ. ’ਤੇ 13.4 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। 

PunjabKesari

ਨਵਾਂ ਇੰਜਣ ਕਾਊਲ
ਬਜਾਜ ਆਟੋ ਨੇ ਇਸ ਮੋਟਰਸਾਈਕਲ ’ਚ ਨਵਾਂ ਇੰਜਣ ਕਾਊਲ ਦਿੱਤਾ ਹੈ। ਇਹ ਇੰਜਣ ਕਾਊਲ ਉਹੀ ਗ੍ਰਾਫਿਕਸ ਅਤੇ ਕਲਰ ਸਕੀਮ ਨਾਲ ਆਉਂਦਾ ਹੈ, ਜਿਵੇਂ ਪੂਰੀ ਬਾਈਕ ਹੈ। ਪਲਸਰ 150 ਨਿਓਨ ’ਚ ਇੰਜਣ ਕਾਊਲ ਨਵਾਂ ਹੈ, ਜਦਕਿ ਪਲਸਰ ਰੇਂਜ ਦੀਆਂ ਹੋਰ ਬਾਈਕਸ ’ਚ ਇਹ ਪਹਿਲਾਂ ਤੋਂ ਮਿਲਦਾ ਹੈ। ਬਾਜ਼ਾਰ ’ਚ ਇਸ ਬਾਈਕ ਦਾ ਮੁਕਾਬਲਾ ਟੀ.ਵੀ.ਐੱਸ. ਅਪਾਚੇ ਆਰ.ਟੀ.ਆਰ. 160 ਨਾਲ ਹੈ। 


Rakesh

Content Editor

Related News