ਗਲੋਬਲ ਮੰਦੀ ਤੋਂ ਬਚਣ ਲਈ ਸਰਕਾਰ ਨੇ ਕੀਤੇ ਕਈ ਵੱਡੇ ਐਲਾਨ

Friday, Aug 23, 2019 - 07:14 PM (IST)

ਗਲੋਬਲ ਮੰਦੀ ਤੋਂ ਬਚਣ ਲਈ ਸਰਕਾਰ ਨੇ ਕੀਤੇ ਕਈ ਵੱਡੇ ਐਲਾਨ

ਨਵੀਂ ਦਿੱਲੀ— ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਦੇਸ਼ ਦੀ ਅਰਥਵਿਵਸਥਾ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ਦੇ ਬਾਕੀ ਦੇਸ਼ ਵੀ ਮੰਦੀ ਦਾ ਸਾਹਮਣਾ ਕਰ ਰਹੇ ਹਨ। ਦੁਨੀਆ ਦੇ ਮੁਕਾਬਲੇ ਭਾਰਤ ਦੀ ਅਰਥਵਿਵਸਥਾ ਬਿਹਤਰ ਹਾਲਾਤ 'ਚ ਹੈ। ਵਿੱਤ ਮੰਤਰੀ ਨੇ ਕਿਹਾ ਕਿ ਗਲੋਬਲ ਮੰਦੀ ਨੂੰ ਸਮਝਣ ਦੀ ਜ਼ਰੂਰਤ ਹੈ। ਚੀਨ ਤੇ ਅਮਰੀਕਾ ਵਿਚਾਲੇ ਚੱਲ ਰਹੇ ਟਰੇਡ ਵਾਰ ਕਾਰਨ ਮੰਦੀ ਪ੍ਰੇਸ਼ਾਨੀ ਸਾਹਮਣੇ ਆ ਰਹੀ ਹੈ। ਨਿਰਮਲਾ ਸੀਤਾਰਮਣ ਨੇ ਕਿਹਾ, 'ਅਜਿਹਾ ਨਹੀਂ ਹੈ ਕਿ ਮੰਦੀ ਦੀ ਸਮੱਸਿਆ ਸਿਰਫ ਭਾਰਤ ਲਈ ਹੈ ਸਗੋਂ ਬਾਕੀ ਦੇਸ਼ ਵੀ ਇਸ ਸਮੇਂ ਮੰਦੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਧਾਰ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਤੇ ਦੇਸ਼ 'ਚ ਲਗਾਤਾਰ ਆਰਥਿਕ ਸੁਧਾਰ ਹੋਏ ਹਨ। ਭਾਰਤ ਦੀ ਅਰਥਵਿਵਸਥਾ ਦੂਜੇ ਦੇਸ਼ਾਂ ਦੇ ਮੁਕਾਬਲੇ ਕਾਫੀ ਬਿਹਤਰ ਹੋਈ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਆਰਥਿਕ ਸੁਧਾਰਾਂ ਦੀ ਦਿਸ਼ਾ 'ਚ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਇਨਕਮ ਟੈਕਸ ਰਿਟਰਨ ਭਰਨਾ ਪਹਿਲਾਂ ਨਾਲੋਂ ਕਾਫੀ ਆਸਾਨ ਹੋਇਆ ਹੈ। ਜੀ.ਐੱਸ.ਟੀ. ਨੂੰ ਭਰਨਾ ਵੀ ਆਸਾਨ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਦੀ ਤੁਲਨਾ 'ਚ ਸਾਡੀ ਵਿਕਾਸ ਦਰ ਕਾਫੀ ਚੰਗੀ ਹੈ। ਅਸੀਂ ਟੈਕਸ ਤੇ ਲੇਬਰ ਕਾਨੂੰਨਾਂ 'ਚ ਲਗਾਤਾਰ ਸੁਧਾਰ ਕਰ ਰਹੇ ਹਾਂ। ਟੈਕਸ ਨੋਟਿਸ ਲਈ ਕੇਂਦਰੀ ਸਿਸਟਮ ਹੋਵੇਗਾ ਅਤੇ ਟੈਕਸ ਲਈ ਕਿਸੇ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ 1 ਅਕਤੂਬਰ ਤੋਂ ਕੇਂਦਰੀ ਸਿਸਟਮ ਤੋਂ ਨੋਟਿਸ ਭੇਜੇ ਜਾਣਗੇ। ਜਿਸ ਨਾਲ ਟੈਕਸ ਉਤਪੀੜਨ ਦੀਆਂ ਘਟਨਾਵਾਂ 'ਤੇ ਰੋਕ ਲੱਗੇਗੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਕੈਪਿਟਲ ਗੇਨਸ 'ਤੇ ਸਰਚਾਰਜ ਵਾਪਸ ਲਿਆ ਜਾਵੇਗਾ। ਸ਼ੇਅਰ ਬਾਜ਼ਾਰ 'ਚ ਕੈਪਿਟਲ ਗੇਨਸ ਤੇ ਫਾਰੇਨ ਪੋਰਟਫੋਲੀਓ ਇਨਵੈਸਟਮੈਂਟ 'ਤੇ ਸਰਚਾਰਜ ਨਹੀਂ ਲਿਆ ਜਾਵੇਗਾ। ਸਰਕਾਰੀ ਬੈਂਕਾਂ ਨੂੰ 70 ਹਜ਼ਾਰ ਕਰੋੜ ਰੁਪਏ ਦਿੱਤੇ ਜਾਣਗੇ। ਅਜਿਹੇ 'ਚ ਬੈਂਕਾਂ ਲਈ ਨਵੇਂ ਕਰਜ ਦੇਣ 'ਚ ਕੋਈ ਪ੍ਰੇੇਸ਼ਾਨੀ ਨਹੀਂ ਹੋਵੇਗੀ। ਸੀਤਾਰਮਣ ਨੇ ਕਿਹਾ, 'ਬੈਂਕਾਂ ਨੇ ਵਿਆਜ਼ ਦਰ 'ਚ ਕਟੌਤੀ ਦਾ ਫਾਇਦਾ ਗਾਹਕਾਂ ਨੂੰ M3LR ਦੇ ਜ਼ਰੀਏ ਦੇਣ ਦਾ ਫੈਸਲਾ ਕੀਤਾ ਹੈ। ਵਿਆਜ਼ ਦਰਾਂ 'ਚ ਕੀਤੀ ਗਈ ਕਟੌਤੀ ਦਾ ਲਾਭ ਸਿੱਧੇ ਗਾਹਕਾਂ ਤਕ ਪਹੁੰਚੇਗਾ।

ਵਿੱਤ ਮੰਤਰੀ ਨੇ ਕੀਤੇ ਵੱਡੇ ਐਲਾਨ
* ਸ਼ੇਅਰ ਬਾਜ਼ਾਰ 'ਚ ਕੈਪਿਟਲ ਗੇਨਸ ਨਾਲ ਸਰਚਾਰਜ ਹਟੇਗਾ।
* ਸਟਾਰਟ ਅਪ ਟੈਕਸ ਨਿਪਟਾਰੇ ਲਈ ਵਖਰਾ ਸੈਲ ਬਣੇਗਾ।
* ਲੋਨ ਐਪਲੀਕੇਸ਼ਨ ਦੀ ਆਨਲਾਈਨ ਨਿਗਰਾਨੀ ਕੀਤੀ ਜਾਵੇਗੀ।
* ਰੇਪੋ ਰੇਟ ਘੱਟ ਹੁੰਦੇ ਹੀ ਵਿਆਜ਼ ਦਰਾਂ ਘਟਣਗੀਆਂ।
* ਵਿਆਜ਼ ਦਰਾਂ ਘਟਣਗੀਆਂ ਤਾਂ ਈ.ਐੱਮ.ਆਈ. ਘੱਟ ਹੋਵੇਗੀ।
* ਬੈਂਕਾਂ ਨੂੰ ਵਿਆਜ਼ ਦਰਾਂ 'ਚ ਕਮੀ ਦਾ ਫਾਇਦਾ ਲੋਕਾਂ ਨੂੰ ਦੇਣਾ ਹੋਵੇਗਾ।
* ਡੀਮੈਟ ਅਕਾਊਂਟ ਲਈ ਆਧਾਰ ਮੁਕਤ KY3 ਹੋਵੇਗੀ।
* ਵਾਹਨ ਖਰੀਦ ਵਧਾਉਣ ਲਈ ਸਰਕਾਰ ਕਈ ਪ੍ਰੋਜੈਕਟਾਂ 'ਤੇ ਕੰਮ ਕਕਰ ਰਹੀ ਹੈ।
* 31 ਮਾਰਚ 2020 ਤਕ ਖਰੀਦੇ ਗਏ ਬੀ.ਐੱਸ.-4 ਵਾਹਨ ਵੈਧ ਹੋਣਗੇ।
* ਈ.ਵੀ. ਤੇ ਬੀ.ਐੱਸ-4 ਗੱਡੀਆਂ ਦਾ ਰਜਿਸਟ੍ਰੇਸ਼ਨ ਜਾਰੀ ਰਹੇਗਾ।


author

Inder Prajapati

Content Editor

Related News