ਬ੍ਰਿਕਸ ਦੀ ਸਾਂਝੀ ਕਰੰਸੀ ’ਤੇ ਅਜੇ ਵਿਚਾਰ ਨਹੀਂ : ਪੁਤਿਨ
Sunday, Oct 20, 2024 - 11:01 AM (IST)
ਮਾਸਕੋ (ਏਜੰਸੀ) - ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਬ੍ਰਿਕਸ ਦੀ ਸਾਂਝੀ ਕਰੰਸੀ ਲਈ ਅਜੇ ਸਮਾਂ ਨਹੀਂ ਆਇਆ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ 10 ਦੇਸ਼ਾਂ ਦਾ ਇਹ ਸਮੂਹ ਆਪਸੀ ਵਪਾਰ ਅਤੇ ਨਿਵੇਸ਼ ਵਿਚ ਡਿਜੀਟਲ ਕਰੰਸੀਆਂ ਦੀ ਵਰਤੋਂ ਕਰਨ ਦੀਆਂ ਸੰਭਾਵਨਾਵਾਂ ਲੱਭ ਰਿਹਾ ਹੈ ਅਤੇ ਇਸ ਲਈ ਉਨ੍ਹਾਂ ਦਾ ਦੇਸ਼ ਭਾਰਤ ਅਤੇ ਹੋਰ ਦੇਸ਼ਾਂ ਨਾਲ ਮਿਲ ਕੇ ਇਸ ਦਿਸ਼ਾ ਵਿਚ ਕੰਮ ਕਰ ਰਿਹਾ ਹੈ।
ਉਨ੍ਹਾਂ ਨੇ ਬ੍ਰਿਕਸ ਮੈਂਬਰ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਦੀ ਬਣਤਰ ਅਤੇ ਪ੍ਰਕਿਰਤੀ ਵਿਚ ਅੰਤਰ ਕਾਰਨ ਨਵੀਂ ਰਿਜ਼ਰਵ ਕਰੰਸੀ ਬਣਾਉਣ ਵਿਚ ਇਕ ਸਾਵਧਾਨ ਰੁਖ ਅਪਣਾਉਣ ਦੀ ਵਕਾਲਤ ਕੀਤੀ। ਪੁਤਿਨ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਨੂੰ ਰਾਸ਼ਟਰੀ ਕਰੰਸੀਆਂ ਦੀ ਵਰਤੋਂ, ਨਵੇਂ ਵਿੱਤੀ ਯੰਤਰਾਂ ਅਤੇ ਸਵਿਫਟ ਦੇ ਅਨੁਸਾਰ ਸਿਸਟਮ ਬਣਾਉਣ ’ਤੇ ਧਿਆਨ ਦੇਣਾ ਚਾਹੀਦਾ ਹੈ।