ਆਲੀਆ ਭੱਟ, ਆਯੁਸ਼ਮਾਨ ਖੁਰਾਨਾ JSW ਪੇਂਟਸ ਦੇ ਬ੍ਰਾਂਡ ਅੰਬੈਸਡਰ ਬਣੇ

09/17/2020 5:50:05 PM

ਨਵੀਂ ਦਿੱਲੀ— ਜੇ. ਐੱਸ. ਡਬਲਿਊ. ਪੇਂਟਸ ਨੇ ਫਿਲਮ ਕਲਾਕਾਰ ਆਲੀਆ ਭੱਟ ਅਤੇ ਆਯੁਸ਼ਮਾਨ ਖੁਰਾਨਾ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ।

ਕੰਪਨੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜੇ. ਐੱਸ. ਡਬਲਿਊ. ਪੇਂਟਸ 12 ਅਰਬ ਡਾਲਰ ਦੇ ਜੇ. ਐੱਸ. ਡਬਲਿਊ. ਸਮੂਹ ਦਾ ਹੀ ਹਿੱਸਾ ਹੈ।

ਉਸ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਦੋਹਾਂ ਕਲਾਕਾਰਾਂ ਨਾ ਇਕ ਸਾਂਝਾ ਵਿਗਿਆਪਨ ਸ਼ੁਰੂ ਕਰਨ ਜਾ ਰਹੀ ਹੈ। ਇਸ ਨੂੰ ਕੰਪਨੀ ਦੇ ਮੌਜੂਦਾ ਦੱਖਣੀ ਅਤੇ ਪੱਛਮੀ ਭਾਰਤ ਦੇ ਬਾਜ਼ਾਰਾਂ 'ਚ ਪੇਸ਼ ਕੀਤਾ ਜਾਵੇਗਾ। ਜੇ. ਐੱਸ. ਡਬਲਿਊ. ਪੇਂਟਸ ਦੇ ਪ੍ਰਬੰਧਕ ਨਿਰਦੇਸ਼ਕ ਪਾਰਥ ਜਿੰਦਲ ਨੇ ਕਿਹਾ ਕਿ ਅਸੀਂ ਆਪਣੇ 'ਕੋਈ ਵੀ ਰੰਗ, ਇਕ ਹੀ ਮੁੱਲ' ਦੀ ਧਾਰਨਾ ਦਾ ਪ੍ਰਚਾਰ ਕਰਾਂਗੇ। ਰੰਗਾਂ ਪ੍ਰਤੀ ਇਹ ਸਾਡਾ ਭਾਰਤੀਆਂ ਦੇ ਪਿਆਰ ਨੂੰ ਇਕ ਸਨਮਾਨ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦਿਨੋਂ-ਦਿਨ ਹੋਰ ਬਿਹਤਰ ਹੋ ਰਿਹਾ ਹੈ। ਸਾਡਾ ਵਿਸ਼ਵਾਸ ਹੈ ਕਿ ਆਲੀਆ ਭੱਟ ਅਤੇ ਆਯੁਸ਼ਮਾਨ ਖੁਰਾਨਾ ਸਾਡੇ ਏਕਤਾ ਅਤੇ ਨਾਲ ਰਹਿਣ ਦੇ ਸੁਨੇਹੇ ਨੂੰ ਅੱਗੇ ਲੈ ਕੇ ਜਾਣ ਲਈ ਸਹੀ ਹਨ। ਗੌਰਤਲਬ ਹੈ ਕਿ ਕੰਪਨੀ ਕੋਈ ਵੀ ਰੰਗ, ਇਕ ਹੀ ਮੁੱਲ ਤਹਿਤ 1808 ਰੰਗ ਉਪਲਬਧ ਕਰਾਉਂਦੀ ਹੈ।


Sanjeev

Content Editor

Related News