ਸ਼ੇਅਰ ਬਾਜ਼ਾਰ ''ਚ ਦੂਜੇ ਦਿਨ ਵੀ ਉਛਾਲ ਜਾਰੀ, 18000 ਦੇ ਉੱਪਰ ਖੁੱਲ੍ਹਿਆ ਨਿਫਟੀ
Tuesday, Sep 13, 2022 - 10:47 AM (IST)

ਨਵੀਂ ਦਿੱਲੀ- ਕਾਰੋਬਾਰੀ ਹਫਤਾਵਾਰੀ ਦੇ ਦੂਜੇ ਦਿਨ ਵੀ ਸ਼ੇਅਰ ਬਾਜ਼ਾਰ 'ਚ ਉਤਸ਼ਾਹ ਦਿਖਾਈ ਦਿੱਤਾ। ਬਿਹਤਰ ਸੰਸਾਰਕ ਸੰਕੇਤਾਂ ਦੇ ਵਿਚਾਲੇ ਸੈਂਸੈਕਸ ਅਤੇ ਨਿਫਟੀ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ। ਬਾਜ਼ਾਰ ਖੁੱਲ੍ਹਦੇ ਹੀ ਨਿਫਟੀ 'ਚ ਕਰੀਬ 99 ਅੰਕਾਂ ਦੀ ਤੇਜ਼ੀ ਦੇਖੀ ਗਈ। ਇਹ 18 ਹਜ਼ਾਰ ਅੰਕਾਂ ਦੇ ਉੱਪਰ ਕਾਰੋਬਾਰ ਕਰ ਰਿਹਾ ਹੈ ਤਾਂ ਉੱਧਰ ਸੈਂਸੈਕਸ 'ਚ ਕਰੀਬ 300 ਅੰਕਾਂ ਦਾ ਉਛਾਲ ਆਇਆ। ਸ਼ੇਅਰ ਬਾਜ਼ਾਰ 60,400 ਅੰਕਾਂ ਦੇ ਉੱਪਰ ਕਾਰੋਬਾਰ ਕਰਦਾ ਦਿਖਾਈ ਦਿੱਤਾ।
ਬਾਜ਼ਾਰ ਦੇ ਐਕਸਪਰਟ ਦਾ ਕਹਿਣਾ ਹੈ ਕਿ ਘਰੇਲੂ ਬਾਜ਼ਾਰ 'ਚ ਇਹ ਤੇਜ਼ੀ ਅਮਰੀਕੀ ਸ਼ੇਅਰ ਮਾਰਕੀਟ 'ਚ ਆਏ ਉਛਾਲ ਦੀ ਵਜ੍ਹਾ ਨਾਲ ਹੈ। ਮੰਗਲਵਾਰ ਨੂੰ ਬਜਾਜ ਫਿਨਸਰਵ ਦੇ ਸ਼ੇਅਰ 'ਚ ਪੰਜ ਫੀਸਦੀ ਤੋਂ ਜ਼ਿਆਦਾ ਤੇਜ਼ੀ ਦਿਖਾਈ ਦਿੱਤੀ। ਉਧਰ ਐੱਚ.ਸੀ.ਐੱਲ ਦੇ ਬਾਜ਼ਾਰ 'ਚ ਗਿਰਾਵਟ ਦਿਖੀ। ਇਸ ਤੋਂ ਇਲਾਵਾ ਨਿਫਟੀ ਦੇ ਟਾਪ ਗੇਨਰਸ 'ਚ HDFC LIFE, BAJAJ FINSV, SBI LIFE, BRITANNIA ਅਤੇ COAL INDIA ਸ਼ਾਮਲ ਰਹੇ।
ਦੱਸ ਦੇਈਏ ਕਿ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਵਧੀਆ ਮਜ਼ਬੂਤੀ ਦਿਖੀ ਸੀ। ਸੈਂਸੈਕਸ 'ਚ 312.26 ਅੰਕਾਂ ਦਾ ਵਾਧਾ ਦਿਖਿਆ। ਇਹ 0.52% ਦੀ ਤੇਜ਼ੀ ਦੇ ਨਾਲ ਬੰਦ ਹੋਇਆ। ਬਾਜ਼ਾਰ ਬੰਦ ਹੁੰਦੇ ਸਮੇਂ ਸੈਂਸੈਕਸ 60,105.40 ਅੰਕਾਂ ਦੇ ਲੈਵਲ 'ਤੇ ਬੰਦ ਹੋਇਆ ਸੀ। ਇਸ ਤੋਂ ਇਲਾਵਾ ਨਿਫਟੀ 50 ਇੰਡੈਕਸ 'ਚ ਵੀ ਤੇਜ਼ੀ ਦਿਖੀ। ਇਹ 97.50 ਅੰਕਾਂ(0.55%) ਦੇ ਵਾਧੇ ਨਾਲ 17,930.80 ਅੰਕਾਂ 'ਤੇ ਬੰਦ ਹੋਇਆ ਸੀ।