ਬੈਂਕ ਮੁਲਾਜ਼ਮਾਂ ਦੀ ਹੜਤਾਲ ਵਿਚਕਾਰ ਬੜੌਦਾ ਬੈਂਕ ਨੇ ਦਿੱਤੀ ਇਹ ਵੱਡੀ ਸੌਗਾਤ
Monday, Mar 15, 2021 - 03:29 PM (IST)
ਮੁੰਬਈ- ਬੈਂਕਾਂ ਦੇ ਨਿੱਜੀਕਰਨ ਖਿਲਾਫ਼ ਦੋ ਦਿਨਾਂ ਹੜਤਾਲ ਵਿਚਕਾਰ ਸਰਕਾਰੀ ਖੇਤਰ ਦੇ ਬੜੌਦਾ ਬੈਂਕ ਨੇ ਵੱਡੀ ਸੌਗਾਤ ਦਿੱਤੀ ਹੈ। ਬੈਂਕ ਨੇ ਰੇਪੋ ਲਿੰਕਡ ਕਰਜ਼ ਦਰਾਂ ਵਿਚ ਕਟੌਤੀ ਕਰ ਦਿੱਤੀ ਹੈ, ਜੋ ਕਿ ਸੋਮਵਾਰ ਤੋਂ ਪ੍ਰਭਾਵੀ ਹੋ ਗਈ ਹੈ। ਬੜੌਦਾ ਬੈਂਕ ਨੇ ਹੁਣ ਰੇਪੋ ਲਿੰਕਡ ਕਰਜ਼ ਦਰ 6.85 ਫ਼ੀਸਦੀ ਤੋਂ ਘਟਾ ਕੇ 6.75 ਫ਼ੀਸਦੀ ਕਰ ਦਿੱਤੀ ਹੈ। ਇਸ ਤਰ੍ਹਾਂ ਕਰਜ਼ ਦਰਾਂ ਵਿਚ 0.10 ਫ਼ੀਸਦੀ ਕਟੌਤੀ ਕੀਤੀ ਗਈ ਹੈ।
ਹੁਣ ਬੜੌਦਾ ਬੈਂਕ ਦਾ ਹੋਮ ਲੋਨ ਘੱਟੋ-ਘੱਟੋ 6.75 ਫ਼ੀਸਦੀ ਦੀ ਦਰ ਤੋਂ ਸ਼ੁਰੂ ਹੋ ਰਿਹਾ ਹੈ, ਜਦੋਂ ਕਿ ਕਾਰ ਲੋਨ 7 ਫ਼ੀਸਦੀ ਦੀ ਵਿਆਜ ਦਰ ਤੋਂ ਸ਼ੁਰੂ ਹੈ।
ਉੱਥੇ ਹੀ, ਪੜ੍ਹਾਈ ਲਈ ਲੈਣ ਵਾਲੇ ਕਰਜ਼ ਦੀ ਦਰ ਵੀ 6.75 ਫ਼ੀਸਦੀ ਹੋ ਗਈ ਹੈ। ਬੜੌਦਾ ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਰੇਪੋ ਲਿਕੰਡ ਕਰਜ਼ ਦਰਾਂ ਵਿਚ ਕਟੌਤੀ ਨਾਲ ਗਾਹਕਾਂ ਲਈ ਕਰਜ਼ ਸਸਤਾ ਹੋਵੇਗਾ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਹੋਰ ਬੈਂਕ ਵੀ ਹੋਮ ਲੋਨ ਗਾਹਕਾਂ ਲਈ ਕਰਜ਼ ਸਸਤਾ ਕਰ ਚੁੱਕੇ ਹਨ। ਭਾਰਤੀ ਸਟੇਟ ਬੈਂਕ ਨੇ ਹੋਮ ਲੋਨ ਦੀ ਦਰ 6.7 ਫ਼ੀਸਦੀ ਕੀਤੀ ਹੈ ਅਤੇ ਨਾਲ ਹੀ 31 ਮਾਰਚ 2021 ਤੱਕ ਪ੍ਰੋਸੈਸਿੰਗ ਫ਼ੀਸ ਵਿਚ ਵੀ ਛੋਟ ਦਿੱਤੀ ਹੈ। ਐੱਸ. ਬੀ. ਆਈ. ਸਿਬਿਲ ਸਕੋਰ ਦੇ ਆਧਾਰ 'ਤੇ ਸਸਤਾ ਕਰਜ਼ ਦੇ ਰਿਹਾ ਹੈ।