ਬੋਰਡਿੰਗ ਪਾਸ ''ਤੇ ਨਹੀਂ ਲਗੇਗੀ ਮੋਹਰ, ਜਹਾਜ਼ ''ਚ ਲੈ ਕੇ ਜਾ ਸਕੋਗੇ ਹੈਂਡ ਸੈਨੇਟਾਈਜ਼ਰ

5/14/2020 7:51:12 PM

ਨਵੀਂ ਦਿੱਲੀ (ਯੂ.ਐੱਨ.ਆਈ.)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹਵਾਈ ਅੱਡਿਆਂ 'ਤੇ ਬੋਰਡਿੰਗ ਪਾਸ 'ਤੇ ਮੋਹਰ ਲਗਾਉਣ ਦੀ ਵਿਵਸਥਾ ਫਿਲਹਾਲ ਖਤਮ ਕਰ ਦਿੱਤੀ ਗਈ ਹੈ। ਸਿਵਲ ਏਵੀਏਸ਼ਨ ਸਕਿਓਰਟੀ ਬਿਊਰੋ ਦੇ ਸਰਕੁਲਰ 'ਚ ਕਿਹਾ ਗਿਆ ਹੈ ਕਿ ਕੋਰੋਨਾ ਦਾ ਪ੍ਰਭਾਵ ਰੋਕਣ ਲਈ ਬੋਰਡਿੰਗ ਪਾਸ 'ਤੇ ਅਜੇ ਮੋਹਰ ਨਹੀਂ ਲਗਾਈ ਜਾਵੇਗੀ। ਹਾਲਾਂਕਿ ਹਵਾਈ ਅੱਡਿਆਂ ਨੂੰ ਪਹਿਲੇ ਦੀ ਤਰ੍ਹਾਂ ਹਵਾਈ ਅੱਡਾ ਟਰਮੀਨਲ ਦੇ ਸਕਿਓਰਟੀ ਹੋਲਡ ਏਰੀਆ 'ਚ ਦਾਖਲ ਕਰਨ ਵਾਲੇ ਹਰ ਯਾਤਰੀ ਦਾ ਸੀ.ਸੀ.ਟੀ.ਵੀ. ਰਿਕਾਰਡ 30 ਦਿਨਾਂ ਤਕ ਰੱਖਣਾ ਹੋਵੇਗਾ।

ਨਿਯਮਿਤ ਯਾਤਰੀ ਜਹਾਜ਼ ਸੇਵਾਵਾਂ 'ਤੇ ਰੋਕ ਖਤਮ ਹੋਣ ਤੋਂ ਬਾਅਦ ਜਦ ਉਡਾਣਾਂ ਦੁਬਾਰਾ ਸ਼ੁਰੂ ਸ਼ੁਰੂ ਹੋਣਗੀਆਂ ਤਾਂ ਯਾਤਰੀਆਂ ਨੂੰ ਕੈਬਿਨ 'ਚ ਹੈਂਡ ਸੈਨੇਟਾਈਜ਼ਰ ਲੈ ਕੇ ਜਾਣ ਦੀ ਅਨੁਮਤਿ ਹੋਵੇਗੀ। ਕੋਰੋਨਾ ਦਾ ਪ੍ਰਭਾਵ ਰੋਕਣ ਲਈ ਲੋਕਾਂ ਨੂੰ ਵਾਰ-ਵਾਰ ਹੱਥਾਂ ਨੂੰ ਸੈਨੇਟਾਈਜ਼ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਯਾਤਰੀਆਂ ਨੂੰ ਹੈਂਡ ਬੈਗੇਜ਼ 'ਚ ਆਪਣੇ ਨਾਲ 350 ਮਿਲੀਮੀਟਰ ਤਕ ਹੈਂਡ ਸੈਨੇਟਾਈਜ਼ਰ ਲੈ ਜਾਣ ਦੀ ਅਨੁਮਤਿ ਦਿੱਤੀ ਜਾਵੇਗੀ। ਯਾਤਰੀਆਂ ਨੂੰ ਸੁਰੱਖਿਆ ਜਾਂਚ ਦੇ ਸਮੇਂ ਇਸ ਦੀ ਜਾਣਕਾਰੀ ਸੁਰੱਖੀਆਂ ਕਰਮਚਾਰੀਆਂ ਨੂੰ ਦੇਣੀ ਹੋਵੇਗੀ।


Karan Kumar

Content Editor Karan Kumar