ਬੀ. ਐੱਮ. ਡਬਲਯੂ. ਨੇ ਲਾਂਚ ਕੀਤੀ ਇਲੈਕਟ੍ਰਿਕ ਕਾਰ, ਸਿੰਗਲ ਚਾਰਜ ’ਤੇ ਚੱਲੇਗੀ 590 ਕਿਲੋਮੀਟਰ

Friday, May 27, 2022 - 02:44 PM (IST)

ਜਲੰਧਰ (ਆਟੋ ਡੈਸਕ) – ਬੀ. ਐੱਮ. ਡਬਲਯੂ. ਇੰਡੀਆ ਨੇ ਭਾਰਤੀ ਬਾਜ਼ਾਰ ’ਚ ਆਪਣੀ ਤੀਜੀ ਇਲੈਕਟ੍ਰਿਕ ਕਾਰ ਬੀ. ਐੱਮ. ਡਬਲਯੂ. ਆਈ4 ਨੂੰ ਲਾਂਚ ਕਰ ਦਿੱਤਾ ਗਿਆ। ਇਹ ਇਕ ਸੇਡਾਨ ਹੈ ਜੋ ਕਿ ਸਿੰਗਲ ਚਾਰਜ ’ਤੇ 590 ਕਿਲੋਮੀਟਰ ਚੱਲੇਗੀ, ਅਜਿਹਾ ਬੀ. ਐੱਮ. ਡਬਲਯੂ. ਨੇ ਦਾਅਵਾ ਕੀਤਾ ਹੈ। ਦੱਸ ਦਈਏ ਕਿ ਦੇਸ਼ ’ਚ ਵੱਖ-ਵੱਖ ਬ੍ਰਾਂਡਸ ਦੀ ਲਾਂਚ ਹੋਈਆਂ ਇਲੈਕਟ੍ਰਿਕ ਕਾਰਾਂ ’ਚ ਬੀ. ਐੱਮ. ਡਬਲਯੂ. ਆਈ4 ਸਭ ਤੋਂ ਵੱਧ ਰੇਂਜ ਵਾਲੀ ਇਲੈਕਟ੍ਰਿਕ ਕਾਰ ਹੈ। ਬੀ. ਐੱਮ. ਡਬਲਯੂ. ਆਈ4 ਦੀ ਸ਼ੁਰੂਆਤੀ ਕੀਮਤ 69.90 ਲੱਖ ਰੁਪਏ ਤੈਅ ਕੀਤੀ ਗਈ ਹੈ।

83.9 ਕਿਲੋਵਾਟ ਆਵਰ ਦੀ ਬੈਟਰੀ

ਬੀ. ਐੱਮ. ਡਬਲਯੂ. ਆਈ4 ਕਲਾਰ ਆਰਕੀਟੈਕਚਰ ’ਤੇ ਬਣਾਇਆ ਗਿਆ ਹੈ। ਇਸ ’ਚ 83.9 ਕਿਲੋਵਾਟ ਆਵਰ ਦੀ ਬੈਟਰੀ ਲਗਾਈ ਗਈ ਹੈ। ਇਸ ’ਚ ਜੋ ਇਲੈਕਟ੍ਰਿਕ ਮੋਟਰ ਲਗਾਈ ਗਈ ਹੈ, ਉਹ 340ਐੱਚ. ਪੀ. ਦੀ ਪਾਵਰ ਅਤੇ 430ਐੱਨ. ਐੱਮ. ਦਾ ਟਾਰਕ ਜੈਨਰੇਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਗੱਡੀ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ 5.7 ਸਕਿੰਟ ’ਚ ਫੜ ਸਕਦੀ ਹੈ। ਕੰਪਨੀ ਨੇ ਇਸ ਗੱਡੀ ਦੀ ਟੌਪ ਸਪੀਡ 190 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਹੈ।

ਇਹ ਵੀ ਪੜ੍ਹੋ : ਹਵਾ ਖਿੱਚ ਕੇ ਪਾਣੀ ਬਣਾਉਂਦੀ ਹੈ ਇਹ ਮਸ਼ੀਨ, ਉਹ ਵੀ ਮੁਫ਼ਤ

31 ਮਿੰਟ ’ਚ ਹੋ ਜਾਂਦੀ ਹੈ 80 ਫੀਸਦੀ ਚਾਰਜ

ਆਈ4 ਨਾਲ ਜੋ ਵਾਲ ਬਾਕਸ ਚਾਰਜਰ ਦਿੱਤਾ ਜਾ ਰਿਹਾ ਹੈ, ਉਸ ਦੀ ਮਦਦ ਨਾਲ ਇਸ ਗੱਡੀ ਨੂੰ 8.5 ਘੰਟਿਆਂ ’ਚ ਚਾਰਜ ਕੀਤਾ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਜੇ ਤੁਸੀਂ ਇਸ ਨੂੰ 250 ਕਿਲੋਵਾਟ ਦੇ ਡੀ. ਸੀ. ਚਾਰਜਰ ਨਾਲ ਚਾਰਜ ਕਰੋਗੇ ਤਾਂ ਇਹ ਗੱਡੀ 31 ਮਿੰਟ ਯਾਨੀ ਕਿ ਲਗਭਗ ਅੱਧੇ ਘੰਟੇ ’ਚ 80 ਫੀਸਦੀ ਚਾਰਜ ਹੋ ਜਾਏਗੀ। ਬੀ. ਐੱਮ. ਡਬਲਯੂ. ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਗੱਡੀ ਨੂੰ 10 ਮਿੰਟ ’ਚ 164 ਕਿਲੋਮੀਟਰ ਤੱਕ ਚੱਲਣ ਲਾਇਕ ਚਾਰਜ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : Twitter ਨੂੰ ਵੱਡਾ ਝਟਕਾ , ਅਮਰੀਕਾ 'ਚ ਕੰਪਨੀ 'ਤੇ ਲੱਗਾ 15 ਕਰੋੜ ਡਾਲਰ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News