ਭਾਰਤ ''ਚ BMW ਦੀਆਂ ਕਾਰਾਂ ਹੋਣਗੀਆਂ ਮਹਿੰਗੀਆਂ

Friday, Mar 30, 2018 - 04:10 PM (IST)

ਭਾਰਤ ''ਚ BMW ਦੀਆਂ ਕਾਰਾਂ ਹੋਣਗੀਆਂ ਮਹਿੰਗੀਆਂ

ਜਲੰਧਰ- ਪ੍ਰਮੁੱਖ ਲਗਜ਼ਰੀ ਕਾਰ ਕੰਪਨੀ ਬੀ.ਐੱਮ.ਡਬਲਯੂ. ਇੰਡੀਆ ਨੇ ਅੱਜ ਕਿਹਾ ਕਿ ਉਹ ਅਪ੍ਰੈਲ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ 3 ਤੋਂ 5.5 ਫੀਸਦੀ ਤਕ ਵਧਾਏਗੀ। ਕੰਪਨੀ ਨੇ ਕਲਪੁਰਜਿਆਂ 'ਤੇ ਆਯਾਤ ਸ਼ੁਲਕ 'ਚ ਵਾਧੇ ਦੇ ਮੱਦੇਨਜਡਰ ਇਹ ਫੈਸਲਾ ਕੀਤਾ ਹੈ। ਕੰਪਨੀ ਨੇ ਆਪਣੇ ਨਿਰਮਾਣ ਕਾਰਖਾਨੇ ਦੀ 11ਵੀਂ ਵਰ੍ਹੇਗੰਢ ਦੇ ਤਹਿਤ ਕੰਪਨੀ ਨੇ ਦੇਸ਼ ਭਰ ਦੇ ਇੰਜੀਨੀਅਰਿੰਗ ਕਾਲਜਾਂ ਅਤੇ ਆਈ.ਆਈ.ਟੀ. ਵਰਗੇ ਸੰਸਥਾਨਾਂ ਲਈ ਇਕ ਕੌਸ਼ਲ ਪਹਿਲੀ 'ਸਕਿਲ ਨੈਕਸਟ' ਦਾ ਐਲਾਨ ਵੀ ਕੀਤਾ ਹੈ। 
ਬੀ.ਐੱਮ.ਡਬਲਯੂ. ਗਰੁੱਪ ਦੇ ਪ੍ਰਧਾਨ ਭਾਰਤ ਵਿਕਰਮ ਪਾਵਾਹ ਨੇ ਕਿਹਾ ਕਿ ਮਾਡਲ ਦੇ ਹਿਸਾਬ ਨਾਲ ਸਾਡੀ ਕੀਮਤ ਔਸਤ ਤਿੰਨ ਫੀਸਦੀ ਤੋਂ ਜ਼ਿਆਦਾ 5.5 ਫੀਸਦੀ ਵਧੇਗੀ। ਇਹ ਬਜਟ 'ਚ ਸੀ.ਕੇ.ਡੀ. 'ਤੇ ਆਯਾਤ ਸ਼ੁਲਕ ਵਾਧੇ ਦੇ ਹਿਸਾਬ ਨਾਲ ਹੋਵੇਗੀ। 
ਦੱਸ ਦਈਏ ਕਿ ਕੰਪਨੀ ਆਪਣੇ ਸਕਿਲ ਨੈਕਸਟ ਪ੍ਰੋਗਰਾਮ ਦੇ ਤਹਿਤ ਅਗਲੇ ਕੁਝ ਸਾਲਾਂ 'ਚ ਹਜ਼ਾਰਾਂ ਵਿਦਿਆਰਥੀਆਂ ਨੂੰ ਟ੍ਰੇਨ ਕਰਨ ਦਾ ਟੀਚਾ ਲੈ ਕੇ ਚੱਲ ਰਹੀ ਹੈ। ਇਸ ਮੌਕੇ ਕੰਪਨੀ ਦੇ ਬ੍ਰਾਂਡ ਸਚਿਨ ਤੇਂਦੁਲਕਰ ਵੀ ਮੌਜੂਦ ਸਨ।


Related News