ਬਲੂਸਟਾਰ ਦਾ ਪਹਿਲੀ ਤਿਮਾਹੀ ਦਾ ਲਾਭ ਦੁੱਗਣਾ ਹੋ ਕੇ 168.76 ਕਰੋੜ ਰੁਪਏ ਰਿਹਾ

Thursday, Aug 08, 2024 - 05:23 PM (IST)

ਬਲੂਸਟਾਰ ਦਾ ਪਹਿਲੀ ਤਿਮਾਹੀ ਦਾ ਲਾਭ ਦੁੱਗਣਾ ਹੋ ਕੇ 168.76 ਕਰੋੜ ਰੁਪਏ ਰਿਹਾ

ਨਵੀਂ ਦਿੱਲੀ (ਭਾਸ਼ਾ) - ਏਅਰ ਕੰਡੀਸ਼ਨਰ (ਏ. ਸੀ.) ਅਤੇ ਕਮਰਸ਼ੀਅਲ ਰੈਫਰੀਜਰੇਸ਼ਨ ਪ੍ਰਣਾਲੀ ਬਣਾਉਣ ਵਾਲੀ ਕੰਪਨੀ ਬਲੂਸਟਾਰ ਲਿਮਟਿਡ ਦਾ ਚਾਲੂ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ’ਚ ਏਕੀਕ੍ਰਿਤ ਸ਼ੁੱਧ ਲਾਭ ਦੁੱਗਣਾ ਹੋ ਕੇ 168.76 ਕਰੋੜ ਰੁਪਏ ਹੋ ਗਿਆ। ਕੰਪਨੀ ਨੇ ਠੰਡਕ ਦੇਣ ਵਾਲੇ ਉਤਪਾਦਾਂ ਦੀ ਮਜ਼ਬੂਤ ਮੰਗ ਅਤੇ ਲਾਗਤ ਪ੍ਰਬੰਧਨ ਕੋਸ਼ਿਸ਼ਾਂ ਨਾਲ ਇਹ ਵਾਧਾ ਦਰਜ ਕੀਤਾ। ਬਲੂਸਟਾਰ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਇਹ ਜਾਣਕਾਰੀ ਦਿੱਤੀ। ਕੰਪਨੀ ਦਾ ਪਿਛਲੇ ਵਿੱਤੀ ਸਾਲ 2023-24 ਦੀ ਪਹਿਲੀ (ਅਪ੍ਰੈਲ-ਜੂਨ) ਤਿਮਾਹੀ ’ਚ ਸ਼ੁੱਧ ਲਾਭ 83.37 ਕਰੋੜ ਰੁਪਏ ਸੀ।

ਸਮੀਖਿਆ ਅਧੀਨ ਮਿਆਦ ’ਚ ਕੰਪਨੀ ਦੀ ਸੰਚਾਲਨ ਆਮਦਨ 28.72 ਫੀਸਦੀ ਵਧ ਕੇ 2,865.37 ਕਰੋੜ ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 2,222.60 ਕਰੋੜ ਰੁਪਏ ਸੀ। ਅਪ੍ਰੈਲ-ਜੂਨ ਤਿਮਾਹੀ ’ਚ ਬਲੂਸਟਾਰ ਦਾ ਕੁਲ ਖਰਚ 25.51 ਫੀਸਦੀ ਵਧ ਕੇ 2,663.20 ਕਰੋੜ ਰੁਪਏ ਹੋ ਗਿਆ। ਕੁਲ ਆਮਦਨ 29.24 ਫੀਸਦੀ ਵਧ ਕੇ 2,889.14 ਕਰੋੜ ਰੁਪਏ ਹੋ ਗਈ।

ਇਸ ਦੌਰਾਨ ਬਲੂਸਟਾਰ ਸ਼ੇਅਰ ਬਾਜ਼ਾਰ ਨੂੰ ਵੱਖ ਤੋਂ ਦਿੱਤੀ ਸੂਚਨਾ ’ਚ ਦੱਸਿਆ ਕਿ ਮੰਗਲਵਾਰ ਨੂੰ ਹੋਈ ਉਸ ਦੀ ਨਿਰਦੇਸ਼ਕ ਮੰਡਲ ਦੀ ਬੈਠਕ ’ਚ ਪੀ. ਵੀ. ਰਾਵ ਨੂੰ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਕਾਰਜਕਾਰੀ ਨਿਰਦੇਸ਼ਕ (ਪ੍ਰਾਜੈਕਟ, ਹੱਲ ਅਤੇ ਅੰਤਰਰਾਸ਼ਟਰੀ) ਨਾਮਜ਼ਦ ਕੀਤਾ ਗਿਆ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਵੀਰ ਐੱਸ. ਆਡਵਾਨੀ ਨੇ ਿਕਹਾ,‘‘ਸਾਨੂੰ ਚੰਗੀ ਮੰਗ, ਸਾਰੀਆਂ ਉਤਪਾਦ ਸ਼੍ਰੇਣੀਆਂ ’ਚ ਨਵੇਂ ਉਤਪਾਦ ਦੀ ਸ਼ੁਰੂਆਤ ਅਤੇ ਮਜ਼ਬੂਤ ਆਰਡਰ ਬੁਕ ਨਾਲ ਲਗਾਤਾਰ ਵਾਧੇ ਦੀ ਉਮੀਦ ਹੈ।’’


author

Harinder Kaur

Content Editor

Related News