ਬਲਿੰਕਿਟ 12 ਮਹੀਨਿਆਂ ''ਚ ਡਾਰਕ ਸਟੋਰ ਦੀ ਗਿਣਤੀ 40 ਫ਼ੀਸਦੀ ਵਧਾਉਣ ਦੀ ਤਿਆਰੀ ''ਚ
Sunday, Feb 12, 2023 - 12:38 PM (IST)
ਨਵੀਂ ਦਿੱਲੀ- ਘਰੇਲੂ ਇਸਤੇਮਾਲ ਦੇ ਸਾਮਾਨ ਦੀ ਤੇਜ਼ ਡਿਲੀਵਰੀ ਕਰਨ ਵਾਲੀ ਕੰਪਨੀ ਬਲਿੰਕਿਟ ਆਪਣੇ ਡਾਰਕ ਸਟੋਰਾਂ ਦੀ ਗਿਣਤੀ ਅਗਲੇ 12 ਮਹੀਨਿਆਂ 'ਚ 40 ਫ਼ੀਸਦੀ ਵਧਾਉਣ ਦਾ ਟੀਚਾ ਲੈ ਕੇ ਚੱਲ ਰਹੀ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਲਬਿੰਦਰ ਢੀਂਡਸਾ ਨੇ ਇੱਕ ਬਿਆਨ 'ਚ ਕਿਹਾ ਕਿ ਕੰਪਨੀ ਆਪਣੇ ਡਾਰਕ ਸਟੋਰਾਂ ਦੀ ਗਿਣਤੀ 400 ਦੇ ਮੌਜੂਦਾ ਪੱਧਰ ਤੋਂ ਵਧਾਉਣ ਦੀ ਰਣਨੀਤੀ 'ਤੇ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ-ADB ਨੇ ਹਿਮਾਚਲ 'ਚ ਬਾਗਬਾਨੀ ਨੂੰ ਵਾਧਾ ਦੇਣ ਲਈ 13 ਕਰੋੜ ਡਾਲਰ ਦੇ ਕਰਜ਼ੇ ਨੂੰ ਦਿੱਤੀ ਮਨਜ਼ੂਰੀ
ਉਨ੍ਹਾਂ ਨੇ ਕਿਹਾ ਹੈ ਕਿ ਬਲਿੰਕਿਟ ਨੇ ਨਵੇਂ ਖੇਤਰਾਂ ਅਤੇ ਸ਼ਹਿਰਾਂ 'ਚ ਆਪਣੇ ਵਿਸਤਾਰ ਦੀ ਸੰਭਾਵਨਾ ਦੇਖੀ ਹੈ। ਇਸ ਦੇ ਲਈ ਡਾਰਕ ਸਟੋਰਾਂ ਦੀ ਗਿਣਤੀ ਵਧਾਉਣ 'ਤੇ ਧਿਆਨ ਦੇਣਾ ਹੋਵੇਗਾ। ਬਲਿੰਕਿਟ ਗੋਦਾਮ ਦੇ ਤੌਰ 'ਤੇ ਇਸਤੇਮਾਲ ਹੋਣ ਵਾਲੇ ਆਪਣੇ ਡਾਰਕ ਸਟੋਰ ਦੇ ਰਾਹੀਂ ਗਾਹਕਾਂ ਨੂੰ ਥੋੜ੍ਹੇ ਹੀ ਸਮੇਂ ਦੇ ਅੰਦਰ ਰੋਜ਼ਮਰਾ ਦੀ ਲੋੜ ਦੇ ਸਾਮਾਨ ਦੀ ਸਪਲਾਈ ਕਰਦੀ ਹੈ।
ਇਹ ਵੀ ਪੜ੍ਹੋ-ਜੰਮੂ-ਕਸ਼ਮੀਰ 'ਚ ਮਿਲਿਆ ਲਿਥੀਅਮ ਦਾ ਖ਼ਜ਼ਾਨਾ, ਜਾਣੋ ਕਿਸ ਕੰਮ ਆਉਂਦਾ ਹੈ ਖਣਿਜ
ਢੀਂਡਸਾ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਸੀਂ ਅਗਲੇ 12 ਮਹੀਨਿਆਂ 'ਚ ਆਪਣੇ ਡਾਰਕ ਸਟੋਰਾਂ ਦੀ ਗਿਣਤੀ 'ਚ ਲਗਭਗ 30-40 ਫ਼ੀਸਦੀ ਦਾ ਵਾਧਾ ਕਰ ਸਕਦੇ ਹਾਂ। ਆਪਣੇ ਸਟੋਰਾਂ ਲਈ ਸਭ ਤੋਂ ਕਿਫ਼ਾਇਤੀ ਸਥਾਨ ਲੱਭਣ ਦੀ ਸਮਰੱਥਾ 'ਤੇ ਵੀ ਨਿਰਭਰ ਕਰੇਗਾ। ਬਲਿੰਕਿਟ ਨੂੰ ਆਨਲਾਈਨ ਫੂਡ ਡਿਲੀਵਰੀ ਫਰਮ ਜ਼ੋਮੈਟੋ ਨੇ ਪਿਛਲੇ ਸਾਲ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ-PNB ਅਤੇ ਬੈਂਕ ਆਫ ਬੜੌਦਾ ਨੇ ਕਰਜ਼ੇ 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਹੁਣ ਕਿੰਨੀ ਜ਼ਿਆਦਾ ਦੇਣੀ ਹੋਵੇਗੀ EMI
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।