ਭਾਜਪਾ ਸਰਕਾਰ ਨੇ ਆਰਥਿਕ ਸੁਧਾਰ ਨੂੰ ਠੰਡੇ ਬਸਤੇ ''ਚ ਪਾਇਆ : ਪ੍ਰਿਯੰਕਾ
Thursday, Jan 09, 2020 - 12:14 PM (IST)

ਨਵੀਂ ਦਿੱਲੀ—ਮੌਜੂਦਾ ਵਿੱਤੀ ਸਾਲ 'ਚ ਜੀ.ਡੀ.ਪੀ. ਵਿਕਾਸ ਦਰ ਦੇ ਪੰਜ ਫੀਸਦੀ ਰਹਿਣ ਦੇ ਅਨੁਮਾਨ ਨੂੰ ਲੈ ਕੇ ਕਾਂਗਰਸ ਮਹਾਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਲਗਾਉਂਦੇ ਹੋਏ ਦੋਸ਼ ਲਗਾਇਆ ਹੈ ਕਿ ਇਸ ਸਰਕਾਰ ਨੇ ਆਰਥਿਕ ਸੁਧਾਰ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਹੈ। ਪ੍ਰਿਯੰਕਾ ਨੇ ਦਾਅਵਾ ਵੀ ਕੀਤਾ ਕਿ ਅਰਥਵਿਵਸਥਾ ਦੀ ਸਥਿਤੀ ਨੂੰ ਠੀਕ ਕਰਨ ਲਈ ਸਰਕਾਰ ਵਲੋਂ ਭਰੋਸੇਯੋਗ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ। ਕਾਂਗਰਸ ਨੇਤਾ ਨੇ ਟਵੀਟ ਕਰਕੇ ਕਿਹਾ ਕਿ ਅਰਥਵਿਵਸਥਾ 'ਤੇ ਭਾਜਪਾ ਸਰਕਾਰ ਨੂੰ ਸਭ ਤੋਂ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀ ਪਰ ਹੁਣ ਇਸ ਦੇ ਸੁਧਾਰਨ ਦਾ ਮਾਮਲਾ ਠੰਡੇ ਬਸਤੇ 'ਚ ਬੰਦ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਜੀ.ਡੀ.ਪੀ. ਵਾਧਾ ਦਰ ਦੇ ਅਨੁਮਾਨ ਦੱਸਦੇ ਹਨ ਕਿ ਹਾਲਾਤ ਠੀਕ ਨਹੀਂ ਹਨ ਅਤੇ ਇਸ ਦਾ ਸਭ ਤੋਂ ਜ਼ਿਆਦਾ ਅਸਰ ਵਪਾਰ, ਗਰੀਬਾਂ, ਦਿਹਾੜੀ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਰੁਜ਼ਗਾਰ 'ਤੇ ਪੈ ਰਿਹਾ ਹੈ ਸਰਕਾਰ ਵਲੋਂ ਕੋਈ ਵੀ ਭਰੋਸੇ ਲਾਇਕ ਕਾਰਜਵਾਹੀ ਨਹੀਂ ਹੋ ਰਹੀ ਹੈ।