ਬਿਟਕੁਆਇਨ ਪਹੁੰਚਿਆ 63,000 ਡਾਲਰ ਤੋਂ ਪਾਰ, ਜਲਦੀ ਹੀ ਤੋੜੇ ਸਕਦੈ ਆਪਣਾ ਪਿਛਲਾ ਰਿਕਾਰਡ
Thursday, Feb 29, 2024 - 01:25 AM (IST)
ਬਿਜ਼ਨੈੱਸ ਡੈਸਕ- ਬਿਟਕੁਆਇਨ ਦੀ ਕੀਮਤ 'ਚ ਵਾਧਾ ਲਗਾਤਾਰ ਜਾਰੀ ਹੈ। ਕ੍ਰਿਪਟੋਕਰੰਸੀ ਦੇ ਸਭ ਤੋਂ ਵੱਡੇ ਪਲੇਟਫਾਰਮ ਬਿਟਕੁਆਇਨ ਦੀ ਕੀਮਤ ਇਸ ਸਮੇਂ 61,000 ਡਾਲਰ ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਦਿਨ ਸਮੇਂ ਇਸ ਦੀ ਕੀਮਤ 63,000 ਡਾਲਰ ਨੂੰ ਪਾਰ ਕਰ ਗਈ ਸੀ, ਜੋ ਕਿ ਨਵੰਬਰ 2021 ਤੋਂ ਬਾਅਦ ਸਭ ਤੋਂ ਵੱਧ ਹੈ।
ਬਿਟਕੁਆਇਨ ਦੀਆਂ ਕੀਮਤਾਂ 'ਚ 5.5 ਫੀਸਦੀ ਵਾਧਾ ਦਰਜ ਕੀਤਾ ਗਿਆ ਸੀ, ਜਿਸ ਨਾਲ ਇਸ ਦੀਆਂ ਕੀਮਤਾਂ 64,000 ਡਾਲਰ ਤੱਕ ਪਹੁੰਚ ਗਈਆਂ ਸਨ, ਜੋ ਕਿ ਇਸ ਦੇ ਹੁਣ ਤੱਕ ਦੇ ਸਭ ਤੋਂ ਵੱਧ 68,982 ਡਾਲਰ ਤੋਂ ਬਾਅਦ ਦੂਜੀ ਸਭ ਤੋਂ ਵੱਧ ਕੀਮਤ ਹੈ। ਬਿਟਕੁਆਇਨ ਦੀਆਂ ਕੀਮਤਾਂ 'ਚ ਇਸ ਹਫ਼ਤੇ ਹੀ 20 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ, ਜਦਕਿ ਸਾਲ 2024 'ਚ ਇਸ ਦੀਆਂ ਕੀਮਤਾਂ 40 ਫੀਸਦੀ ਤੱਕ ਵਧੀਆਂ ਹਨ।
ਬਿਟਕੁਆਇਨ ਦੀ ਵਧਦੀ ਹੋਈ ਕੀਮਤ ਦੇ ਬਾਵਜੂਦ ਨਿਵੇਸ਼ਕਾਂ 'ਚ ਇਸ ਪ੍ਰਤੀ ਕਾਫ਼ੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ, ਜਦਕਿ ਇਸ ਦੀ ਸਪਲਾਈ ਪੂਰੀ ਕਰਨਾ ਔਖਾ ਹੁੰਦਾ ਜਾ ਰਿਹਾ ਹੈ।
ਕੰਪਨੀ 60,000 ਡਾਲਰ ਦੇ ਹਿਸਾਬ ਨਾਲ ਰੋਜ਼ਾਨਾ 54 ਮਿਲੀਅਨ ਡਾਲਰ ਕੀਮਤ ਦੇ ਕਰੀਬ 900 ਬਿਟਕੁਆਇਨ ਜਾਰੀ ਕਰ ਰਹੀ ਹੈ। ਮਾਹਿਰਾਂ ਮੁਤਾਬਕ ਬਿਟਕੁਆਇਨ ਦੀ ਸਪਲਾਈ ਅਪ੍ਰੈਲ ਮਹੀਨੇ ਤੱਕ ਅੱਧੀ ਰਹਿ ਜਾਵੇਗੀ, ਜਿਸ ਕਾਰਨ ਕੰਪਨੀ ਕੋਲ ਮੰਗ ਪੂਰੀ ਕਰਨ ਲਈ ਲੋੜੀਂਦੇ ਬਿਟਕੁਆਇਨ ਨਹੀਂ ਹੋਣਗੇ। ਇਸ ਸਪਲਾਈ ਦੀ ਕਮੀ ਕਾਰਨ ਹੀ ਇਸ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e