ਬਿਟਕੁਆਇਨ ਨੇ ਕਾਇਮ ਕੀਤਾ ਨਵਾਂ ਰਿਕਾਰਟ, ਇਕ ਮਹੀਨੇ ’ਚ ਦਿੱਤੀ 55 ਫ਼ੀਸਦੀ ਦੀ ਰਿਟਰਨ
Wednesday, Mar 06, 2024 - 05:35 PM (IST)
ਨਵੀਂ ਦਿੱਲੀ (ਇੰਟ.) - ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਬਿਟਕੁਆਇਨ ’ਚ ਇਨ੍ਹੀਂ ਦਿਨੀਂ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਮੰਗਲਵਾਰ ਨੂੰ ਬਿਟਕੁਆਇਨ ਨੇ ਨਵਾਂ ਆਲ ਟਾਈਮ ਹਾਈ ਬਣਾਇਆ ਅਤੇ ਇਸ ਦੌਰਾਨ 69,202 ਡਾਲਰ ਦੇ ਪੱਧਰ ਨੂੰ ਛੂਹਿਆ। ਇਸ ਤੋਂ ਪਹਿਲਾਂ ਬਿਟਕੁਆਇਨ ਦਾ ਸਭ ਤੋਂ ਉੱਚਾ ਪੱਧਰ 68,999 ਡਾਲਰ ਦਾ ਸੀ, ਜੋ 21 ਨਵੰਬਰ 2021 ਨੂੰ ਬਿਟਕੁਆਇਨ ਨੇ ਬਣਾਇਆ ਸੀ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਬਿਟਕੁਆਇਨ ਦੇ ਵੱਲੋਂ ਬੀਤੇ ਇਕ ਮਹੀਨੇ ’ਚ 55 ਫ਼ੀਸਦੀ ਤੋਂ ਵੱਧ ਦਾ ਰਿਟਰਨ ਦਿੱਤੀ ਗਈ ਹੈ। ਇਕੱਲੇ ਫਰਵਰੀ ’ਚ ਹੀ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ’ਚ 44 ਫ਼ੀਸਦੀ ਤੋਂ ਵੱਧ ਦੀ ਰਿਟਰਨ ਦਿੱਤੀ ਹੈ। ਏ.ਐੱਸ.ਈ.ਜੀ. ਦੇ ਡਾਟਾ ਮੁਤਾਬਕ ਅਮਰੀਕਾ ਦੇ 10 ਸਪਾਟ ਯੂ.ਐੱਸ. ਕ੍ਰਿਪਟੋ ਫੰਡ ’ਚ ਨਿਵੇਸ਼ 1 ਮਾਰਚ ਤੱਕ 2.17 ਬਿਲੀਅਨ ਡਾਲਰ ’ਤੇ ਪਹੁੰਚ ਗਿਆ ਹੈ। ਇਸ ’ਚੋਂ ਅੱਧਾ ਬਲੈਕਰਾਕ ਦੇ ਆਈਸ਼ੇਰ ਬਿਟਕੁਆਇਨ ਟਰੱਸਟ ’ਚ ਆ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਅੱਜ ਬਿਟਕੁਆਇਨ 66,988 ਡਾਲਰ ’ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ
ਬਿਟਕੁਆਇਨ ’ਚ ਤੇਜ਼ੀ ਦਾ ਕਾਰਨ
ਇਕ ਰਿਪੋਰਟ ’ਚ ਦੱਸਿਆ ਗਿਆ ਕਿ ਬਿਟਕੁਆਇਨ ’ਚ ਤੇਜ਼ੀ ਕਾਰਨ ਅਮਰੀਕਾ ’ਚ ਬਿਟਕੁਆਇਨ ਈ.ਟੀ.ਐੱਫ. ’ਚ ਨਿਵੇਸ਼ਕਾਂ ਵੱਲ ਵੱਡੀ ਗਿਣਤੀ ’ਚ ਨਿਵੇਸ਼ ਕਰਨਾ ਹੈ ਜਿਸ ਕਾਰਨ ਇਸ ’ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਅਮਰੀਕੀ ਨਿਵੇਸ਼ਕਾਂ ਦਾ ਬਿਟਕੁਆਇਨ ਵੱਲ ਰੁਝਾਨ ਵਧਣ ਕਾਰਨ ਵਿਆਜ ਦਰਾਂ ਘੱਟ ਹੋਣ ਦੇ ਖਦਸ਼ੇ ਨੂੰ ਵੀ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ - ਸੋਨਾ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਵੱਡਾ ਝਟਕਾ, ਕੀਮਤਾਂ 'ਚ ਹੋਇਆ ਰਿਕਾਰਡ ਵਾਧਾ
ਇਸ ਮਾਮਲੇ ਦੇ ਸਬੰਧ ਵਿਚ ਕ੍ਰਿਪਟੋ ਪਲੇਟਫਾਰਮ ਐਂਕਰੇਜ ਡਿਜੀਟਲ ਦੇ ਸੀ.ਈ.ਓ. ਅਤੇ ਸਹਿ-ਸੰਸਥਾਪਕ ਨਾਥਨ ਮੈਕਕੋਲੀ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋ ਕਰੰਸੀ ਦਾ ਨਵਾਂ ਆਲ ਟਾਈਮ ਹਾਈ ਬਣਾਉਣਾ ਇਕ ਚੰਗਾ ਸੰਕੇਤ ਹੈ। ਇਸ ਦੇ ਨਾਲ ਹੀ ਈ.ਟੀ.ਐੱਫ. ਆਉਣ ਪਿੱਛੋਂ ਉਹ ਸੰਸਥਾਵਾਂ ਹਨ, ਜੋ ਕ੍ਰਿਪਟੋ ’ਚ ਨਿਵੇਸ਼ ਨਹੀਂ ਕਰ ਰਹੀਆਂ ਸਨ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8