ਦੋ ਮਹੀਨਿਆਂ ’ਚ 50 ਫੀਸਦੀ ਵਧਿਆ ਬਿਟਕੁਆਇਨ, 25 ਹਜ਼ਾਰ ਦਾ ਪੱਧਰ ਪਾਰ ਕਰਨਾ ਵੱਡੀ ਚੁਣੌਤੀ
Wednesday, Feb 22, 2023 - 11:46 AM (IST)
ਬਿਜ਼ਨੈੱਸ ਡੈਸਕ-ਪਿਛਲੇ ਸਾਲ ਦੌਰਾਨ ਬਿਟਕੁਆਇਨ ਦੀਆਂ ਕੀਮਤਾਂ ’ਚ ਆਈ ਜਬਰਦਸਤ ਗਿਰਾਵਟ ਤੋਂ ਬਾਅਦ 2023 ਦਾ ਸਾਲ ਇਸ ਦੇ ਨਿਵੇਸ਼ਕਾਂ ਲਈ ਰਾਹਤ ਭਰਿਆ ਰਿਹਾ ਹੈ। ਇਸ ਸਾਲ ਦੇ ਪਹਿਲੇ ਦੋ ਮਹੀਨਿਆਂ ’ਚ ਹੀ ਬਿਟਕੁਆਇਨ ਦੀਆਂ ਕੀਮਤਾਂ 50 ਫੀਸਦੀ ਵਧ ਚੁੱਕੀਆਂ ਹਨ ਪਰ ਤਕਨੀਕੀ ਪੱਧਰ ’ਤੇ 25 ਹਜ਼ਾਰ ਡਾਲਰ ਪ੍ਰਤੀ ਬਿਟਕੁਆਇਨ ਦਾ ਪੱਧਰ ਇਸ ਕ੍ਰਿਪਟੋਕਰੰਸੀ ਲਈ ਚੁਣੌਤੀ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਮਹਿੰਗੀਈ ਨੂੰ ਤੈਅ ਸੀਮਾ 'ਚ ਰੱਖਣ ਲਈ ਜ਼ਰੂਰੀ ਕਦਮ ਚੁੱਕੇਗਾ RBI: ਸੀਤਾਰਮਣ
ਪਿਛਲੇ ਸਾਲ 31 ਦਸੰਬਰ ਨੂੰ ਬਿਟਕੁਆਇਨ ਦੀ ਕੀਮਤ 16600 ਡਾਲਰ ਪ੍ਰਤੀ ਕੁਆਇਨ ਰਹਿ ਗਈ ਸੀ ਪਰ ਮੰਗਲਵਾਰ ਨੂੰ ਇਹ 25243 ਡਾਲਰ ਪ੍ਰਤੀ ਕੁਆਇਨ ਦਾ ਪੱਧਰ ਛੂਹਣ ਤੋਂ ਬਾਅਦ 24686 ਦੇ ਪੱਧਰ ਉੱਤੇ ਫਿਸਲ ਗਿਆ ਅਤੇ ਇਸ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ- ਅਕਤੂਬਰ ਤੱਕ ਦੁੱਧ ਦੀਆਂ ਉੱਚੀਆਂ ਕੀਮਤਾਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ
ਮਿਲਰ ਤਬਾਕ ਦੇ ਮੁੱਖ ਰਣਨੀਤੀਕਾਰ ਮਾਟ ਮੇਲੇ ਨੇ ਕਿਹਾ ਕਿ ਨਿਵੇਸ਼ਕਾਂ ਨੇ ਬਿਟਕੁਆਇਨ ਲਈ 26 ਹਜ਼ਾਰ ਅਤੇ 30 ਹਜ਼ਾਰ ਦੇ ਪੱਧਰ ਲਈ ਪੁਜ਼ੀਸ਼ਨ ਬਣਾਈ ਹੋਈ ਹੈ ਅਤੇ ਇਸ ਦੇ ਫਿਊਚਰ ਕਾਂਟਰੈਕਟ ਇਨ੍ਹਾਂ ਪੱਧਰਾਂ ’ਤੇ ਹੋ ਰਹੇ ਹਨ ਅਤੇ ਜੇਕਰ ਬਿਟਕੁਆਇਨ 25 ਹਜ਼ਾਰ ਦਾ ਅੰਕੜਾ ਪਾਰ ਕਰਨ ’ਚ ਕਾਮਯਾਬ ਰਹਿੰਦਾ ਤਾਂ ਛੇਤੀ ਹੀ ਇਨ੍ਹਾਂ ਪੱਧਰਾਂ ਨੂੰ ਛੂਹ ਸਕਦਾ ਹੈ।
ਇਹ ਵੀ ਪੜ੍ਹੋ- ਫਰਵਰੀ 'ਚ ਮਾਰਚ ਵਰਗੀ ਗਰਮੀ ਨਾਲ ਸਰ੍ਹੋਂ ਜਲਦੀ ਪੱਕੀ, ਤੇਲ 3 ਫ਼ੀਸਦੀ ਤੱਕ ਘਟੇਗਾ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।