2 ਸਾਲ ਬਾਅਦ ਉੱਚ ਪੱਧਰ ''ਤੇ ਪਹੁੰਚਿਆ BitCoin, 50,000 ਡਾਲਰ ਦਾ ਅੰਕੜਾ ਕੀਤਾ ਪਾਰ
Tuesday, Feb 13, 2024 - 02:52 AM (IST)
ਬਿਜ਼ਨੈੱਸ ਡੈਸਕ- ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਬਿਟਕੁਆਇਨ ਨੇ 2 ਸਾਲ ਬਾਅਦ ਦੀ ਸਭ ਤੋਂ ਉੱਚੀ ਛਲਾਂਗ ਲਗਾਈ ਹੈ ਤੇ ਹੁਣ ਇਸ ਦੀ ਕੀਮਤ 50,000 ਡਾਲਰ ਤੱਕ ਪਹੁੰਚ ਗਈ ਹੈ, ਜੋ ਕਿ ਦਸੰਬਰ 2021 ਤੋਂ ਬਾਅਦ ਹੁਣ ਤੱਕ ਸਭ ਤੋਂ ਵੱਧ ਹੈ।
ਬਿਟਕੁਆਇਨ ਦੀ ਕੀਮਤ 'ਚ ਇਸ ਸਾਲ ਕਰੀਬ 16.3 ਫ਼ੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 27 ਦਸੰਬਰ 2021 ਨੂੰ ਬਿਟਕੁਆਇਨ ਦੀ ਕੀਮਤ 'ਚ 5.58 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ, ਜਿਸ ਨਾਲ ਬਿਟਕੁਆਇਨ 50,196 ਡਾਲਰ ਤੱਕ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ 2.0: ਕੇਂਦਰ ਨਾਲ ਮੀਟਿੰਗ ਮਗਰੋਂ ਹੋ ਗਿਆ ਵੱਡਾ ਐਲਾਨ, ਦਿੱਲੀ ਕੂਚ ਕਰਨਗੇ ਕਿਸਾਨ
ਇਸ ਸਾਲ ਦੀ ਸ਼ੁਰੂਆਤ 'ਚ 11 ਜਨਵਰੀ ਨੂੰ ਈ.ਟੀ.ਐੱਫ. (ਐਕਸਚੇਂਜ ਟ੍ਰੇਡਿਡ ਫੰਡ) ਦੇ ਲਾਂਚ ਹੋਣ ਤੋਂ ਬਾਅਦ ਲੋਕਾਂ ਦਾ ਰੁਝਾਨ ਈ.ਟੀ.ਐੱਫ. 'ਚ ਨਿਵੇਸ਼ ਕਰਨ ਵੱਲ ਹੋ ਗਿਆ। ਇਸ ਕਾਰਨ ਬਿਟਕੁਆਇਨ ਕੁਝ ਹੀ ਦਿਨਾਂ 'ਚ 38,500 ਡਾਲਰ ਤੱਕ ਹੇਠਾਂ ਡਿੱਗ ਗਿਆ ਸੀ। ਹਾਲਾਂਕਿ ਇਸ ਗਿਰਾਵਟ ਤੋਂ ਕੁਝ ਹੀ ਦਿਨਾਂ ਬਾਅਦ ਬਿਟਕੁਆਇਨ ਨੇ ਇਕ ਵਾਰ ਫਿਰ ਤੋਂ ਆਪਣੀ ਰਫ਼ਤਾਰ ਫੜ ਲਈ ਹੈ ਤੇ 50,000 ਡਾਲਰ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e