ਬਿਟਕੁਆਇਨ ਅਤੇ Ethereum 'ਚ 7 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ, ਜਾਣੋ ਬਾਕੀ ਕ੍ਰਿਪਟੋਕਰੰਸੀ ਦਾ ਹਾਲ
Tuesday, Nov 16, 2021 - 01:05 PM (IST)
ਬਿਜਨੈੱਸ ਡੈਸਕ- ਕ੍ਰਿਪਟੋਕਰੰਸੀ ਦੀਆਂ ਕੀਮਤਾਂ 'ਚ ਅੱਜ ਗਿਰਾਵਟ ਦਾ ਦੌਰ ਬਣਿਆ ਹੋਇਆ ਹੈ। ਮਾਰਕਿਟ ਕੈਪ ਦੇ ਲਿਹਾਜ਼ ਨਾਲ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਬਿਟਕੁਆਇਨ 'ਚ ਵੱਡੀ ਗਿਰਾਵਟ ਚੱਲ ਰਹੀ ਹੈ। ਬਿਟਕੁਆਇਨ 'ਚ 7 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬਿਟਕੁਆਇਨ 7.98 ਫੀਸਦੀ ਿਡੱਗ ਕੇ 60,564.54 ਡਾਲਰ ਆ ਗਿਆ ਹੈ।
ਬਿਟਕੁਆਇਨ ਨੇ ਹਾਲ ਹੀ 'ਚ ਕਰੀਬ 69,000 ਡਾਲਰ ਦਾ ਹਾਈ ਰਿਕਾਰਡ ਟਚ ਕੀਤਾ ਸੀ। ਇਸ 'ਚ ਇਸ ਸਾਲ 114 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਚੀਨ ਦੀ ਕ੍ਰਿਪਟੋਕਰੰਸੀ ਕ੍ਰੇਕਡਾਊਨ ਦੌਰਾਨ ਜੂਨ ਮਹੀਨੇ 'ਚ ਬਿਟਕੁਆਇਨ 30,000 ਡਾਲਰ ਦੇ ਹੇਠਾਂ ਚਲੀ ਗਈ ਸੀ। ਇਸ ਤੋਂ ਬਾਅਦ ਇਸ 'ਚ ਰਿਕਵਰੀ ਦੇਖਣ ਨੂੰ ਮਿਲੀ ਹੈ।
ਇਸ ਤਰ੍ਹਾਂ ਦੂਜਾ ਸਭ ਤੋਂ ਵੱਡਾ ਕ੍ਰਿਪਟੋਕਰੰਸੀ Ethereum 'ਚ ਵੀ 8.23 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਇਹ 4,312 ਡਾਲਰ 'ਤੇ ਆ ਗਿਆ ਹੈ। Ethereum 'ਚ ਵੀ ਬਿਟਕੁਆਇਨ ਦੀ ਤਰ੍ਹਾਂ ਤੇਜ਼ੀ ਦੇਖਣ ਨੂੰ ਮਿਲੀ ਸੀ। ਕੁਆਇਨਡੈਸਕ ਦੀ ਰਿਪੋਰਟ ਮੁਤਾਬਕ Dogecoin 4 ਫੀਸਦੀ ਤੋਂ ਜ਼ਿਆਦਾ ਡਿੱਗ ਕੇ 0.25 ਡਾਲਰ 'ਤੇ ਕਾਰੋਬਾਰ ਕਰ ਿਰਹਾ ਹੈ। ਜਦੋਂ ਕਿ Shiba Inu 2 ਫੀਸਦੀ ਤੋਂ ਜ਼ਿਆਦਾ ਟੁੱਟ ਗਿਆ ਹੈ। ਇਹ 0.000051 ਡਾਲਰ 'ਤੇ ਆ ਗਿਆ ਹੈ। ਉਧਰ Litecoin, XRP, Polkadot, Uniswap, Stellar, Cardano ਅਤੇ Solana 'ਚ ਪਿਛਲੇ 24 ਘੰਟਿਆਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ।