‘ਐਲਨ ਮਸਕ ਦੇ ਬਿਆਨ ਨਾਲ ਬਿਟਕੁਆਈਨ, ਈਥਰ, ਡਾਗਕੁਆਈਨ ਦੇ ਰੇਟ ਉਛਲੇ’

Friday, Jul 23, 2021 - 11:06 AM (IST)

‘ਐਲਨ ਮਸਕ ਦੇ ਬਿਆਨ ਨਾਲ ਬਿਟਕੁਆਈਨ, ਈਥਰ, ਡਾਗਕੁਆਈਨ ਦੇ ਰੇਟ ਉਛਲੇ’

ਨਵੀਂ ਦਿੱਲੀ (ਇੰਟ.) – ਕਈ ਦਿਨਾਂ ਤੋਂ ਬਿਟਕੁਆਈਨ ਵਰਗੀ ਕ੍ਰਿਪਟੋ ਕਰੰਸੀ ’ਚ ਆ ਰਹੀ ਗਿਰਾਵਟ ਨੂੰ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਅਰਬਪਤੀ ਐਲਨ ਮਸਕ ਦੇ ਇਕ ਬਿਆਨ ਨੇ ਥੰਮ ਲਿਆ। 30000 ਡਾਲਰ ਤੋਂ ਵੀ ਹੇਠਾਂ ਜਾ ਚੁੱਕਾ ਬਿਟਕੁਆਈਨ ਹੁਣ 32000 ਡਾਲਰ ਤੋਂ ਉੱਪਰ ਟ੍ਰੇਡ ਕਰਨ ਲੱਗਾ ਹੈ। ਐਲਨ ਮਸਕ ਨੇ ਕਿਹਾ ਕਿ ਉਨ੍ਹਾਂ ਦੀ ਸਪੇਸ ਐਵੀਏਸ਼ਨ ਕੰਪਨੀ ਸਪੇਸਐਕਸ ਕੋਲ ਵੀ ਡਿਜੀਟਲ ਕਰੰਸੀ ਹੈ ਅਤੇ ਇਸ ਨੂੰ ਵੇਚਣ ਦੀ ਕੋਈ ਯੋਜਨਾ ਨਹੀਂ ਹੈ। ਹੋਰ ਕ੍ਰਿਪਟੋ ਕਰੰਸੀ ਜਿਵੇਂ ਈਥਰ, ਡਾਗਕੁਆਈਨ ਨੂੰ ਵੀ ਟੈਸਲਾ ਦੇ ਮਾਲਕ ਮਸਕ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਉਪਰੋਕਤ ਤਿੰਨ ਡਿਜੀਟਲ ਕਰੰਸੀ ਦੇ ਮਾਲਕ ਹਨ, ਜਦ ਕਿ ਟੈਸਲਾ ਅਤੇ ਸਪੇਸਐਕਸ ਕੋਲ ਬਿਟਕੁਆਈਨ ਹਨ।

ਇਹ ਵੀ ਪੜ੍ਹੋ : 6 ਕਰੋੜ ਮੁਲਾਜ਼ਮਾਂ ਦੇ PF ਖ਼ਾਤੇ 'ਚ ਆਉਣ ਵਾਲਾ ਹੈ ਪੈਸਾ, ਘਰ ਬੈਠੇ ਇੰਝ ਚੈੱਕ ਕਰੋ ਖਾਤਾ

ਮਸਕ ਦੇ ਇਸ ਬਿਆਨ ਤੋਂ ਬਾਅਦ ਬਿਟਕੁਆਈਨ ਪਿਛਲੇ 24 ਘੰਟਿਆਂ ’ਚ 7 ਫੀਸਦੀ ਦੀ ਛਲਾਂਗ ਲਗਾ ਕੇ 32,200 ਡਾਲਰ ’ਤੇ ਪਹੁੰਚ ਗਿਆ। ਕਵਾਈਡੈਸਕ ਮੁਤਾਬਕ ਈਥਰ 1,980.8 ਡਾਲਰ ’ਤੇ ਪਹੁੰਚ ਗਿਆ, ਉੱਥੇ ਹੀ ਡਾਗਕੁਆਈਨ 9 ਫੀਸਦੀ ਦੀ ਛਲਾਂਗ ਲਗਾ ਕੇ 0.18 ਡਾਲਰ ’ਤੇ ਚਲਾ ਗਿਆ ਹੈ। ਹੋਰ ਡਿਜੀਟਲ ਕੁਆਈਨ ਦੀ ਗੱਲ ਕਰੀਏ ਤਾਂ ਐਕਸ. ਆਰ. ਪੀ., ਕਾਰਡੈਨੋ, ਯੂਨੀਸਵੈਪ ’ਚ ਵੀ 6 ਤੋਂ 10 ਫੀਸਦੀ ਦਾ ਉਛਾਲ ਦੇਖਿਆ ਜਾ ਰਿਹਾ ਹੈ।

ਮਸਕ ਕਹਿੰਦੇ ਹਨ ਕਿ ਮੈਂ ਬਿਟਕੁਆਈਨ ’ਚ ਤੇਜ਼ੀ ਦੇਖਣਾ ਚਾਹੁੰਦਾ ਹੈ। ਜੇ ਬਿਟਕੁਆਈਨ ਦੀ ਕੀਮਤ ਡਿਗਦੀ ਹੈ ਤਾਂ ਮੈਨੂੰ ਨੁਕਸਾਨ ਹੁੰਦਾ ਹੈ। ਮੈਂ ਪੰਪ ਕਰ ਸਕਦਾ ਹਾਂ ਪਰ ਡੰਪ ਨਹੀਂ ਕਰਦਾ। ਮਸਕ ਨੇ ਕਿਹਾ ਕਿ ਟੈਸਲਾ ਮਾਈਨਿੰਗ ’ਤੇ ਟੈਕਸ ਲਗਾਉਣ ਤੋਂ ਬਾਅਦ ਖਰੀਦ ਲਈ ਬਿਟਕੁਆਈਨ ਸਵੀਕਾਰ ਕਰਨਾ ਮੁੜ ਸ਼ੁਰੂ ਕਰ ਦੇਵੇਗਾ।

ਇਹ ਵੀ ਪੜ੍ਹੋ : RBI ਖ਼ਿਲਾਫ਼ SC ਪਹੁੰਚੇ ਸਟੇਟ ਬੈਂਕ ਸਮੇਤ ਕਈ ਨਿੱਜੀ ਬੈਂਕ, ਜਾਣੋ ਕੀ ਹੈ ਮਾਮਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News